ਪਟਿਆਲਾ

ਕਾਂਗਰਸ ਨੂੰ ਜ਼ੋਰਦਾਰ ਝਟਕਾ, ਚਾਰ ਦਰਜਨ ਪਰਿਵਾਰ ਪਾਰਟੀ ਛੱਡ ਅਕਾਲੀ ਦਲ ‘ਚ ਹੋਏ ਸ਼ਾਮਲ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਸ਼ਹਿਰ ਦੀ ਮਥੁਰਾ ਕਲੌਨੀ ਵਿਚ ਚਾਰ ਦਰਜਨ ਤੋਂ ਵੱਧ ਕੱਟੜ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ੍ਰੀ ਭਗਵਾਨ ਦਾਸ ਜੁਨੇਜਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਸ਼ਹਿਰ ਦੇ ਵਾਰਡ ਨੰ. 27 ਵਿਚ ਪੈਂਦੀ ਮਥੁਰਾ ਕਲੌਨੀ ਵਿਚ ਜਸਵਿੰਦਰ ਸਿੰਘ ਲੱਕੀ ਕੰਬੋਜ ਪ੍ਰਧਾਨ ਯੂਥ ਵਿੰਗ ਬੀ ਸੀ ਵਿੰਗ ਜ਼ਿਲ੍ਹਾ ਪਟਿਆਲਾ ਦੀ ਪ੍ਰੇਰਨਾ ਸਦਕਾ ਇਹ ਪਰਿਵਾਰ ਅੱਜ ਪਾਰਟੀ ਵਿਚ ਸ਼ਾਮਲ ਹੋਏ ਹਨ। ਇਹਨਾਂ ਪਰਿਵਾਰਾਂ ਨੇ ਕਿਹਾ ਕਿ ਉਹ ਪਿਤਾ ਪੁਰਖੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ ਪਰ ਕਾਂਗਰਸ ਪਾਰਟੀ ਵਿਚ ਹੁਣ ਆਮ ਬੰਦੇ ਦੀ ਸੁਣਵਾਈ ਬਿਲਕੁਲ ਬੰਦ ਹੋ ਗਈ ਹੈ ਤੇ ਸਿਰਫ ਰਾਜਾਸ਼ਾਹੀ ਦੇ ਨੇੜਲਿਆਂ ਦਾ ਬੋਲਬਾਲਾ ਹੈ। ਅਜਿਹੇ ਵਿਚ ਗਰੀਬ ਤੇ ਕਮਜ਼ੋਰ ਵਰਗ ਦੀ ਭਲਾਈ ਦੀਆਂ ਨੀਤੀਆਂ ਦੀ ਆਸ ਕਾਂਗਰਸ ਪਾਰਟੀ ਤੋਂ ਨਹੀਂ ਰੱਖੀ ਜਾ ਸਕਦੀ ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਸ੍ਰ ਪਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਆਟਾ ਦਾਲ, ਮਾਈ ਭਾਗੋ ਸਕੀਮ ਸਮੇਤ ਅਨੇਕਾਂ ਸਕੀਮਾਂ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਲਾਗੂ ਕੀਤੀਆਂ ਹਨ। ਇਹਨਾਂ ਤੋਂ ਪ੍ਰਭਾਵਤ ਹੁੰਦਿਆਂ ਉਹਨਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।s
ਇਹਨਾਂ ਪਰਿਵਾਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਜੀ ਆਇਆਂ ਕਹਿੰਦਿਆਂ ਸ੍ਰੀ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਰਵ ਪੱਖੀ ਵਿਕਾਸ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਦੀ ਭਲਾਈ ਵਾਸਤੇ ਕੰਮ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਵਿਚ ਪੂਰਾ ਬਣਦਾ ਮਾਣ ਸਤਿਕਾਰ ਮਿਲੇਗਾ।
ਇਸ ਮੌਕੇ ਰਿਸ਼ੂ ਕਪੂਰ, ਹਰਪ੍ਰੀਤ ਸਿੰਘ, ਸੋਲੂੰ ਵਰਮਾ, ਪ੍ਰਭਜੋਤ ਚੱਢਾ, ਨਵਪ੍ਰੀਤ ਸਿੰਘ, ਰਿਤੇਸ਼ ਜੋਸ਼ੀ, ਗੌਰਵ ਜੋਸ਼ੀ, ਨਿਸ਼ੂ ਫੋਟੋਗ੍ਰਾਫਰ, ਜਿੰਮੀ ਸਤੀਜਾ, ਅਰਜਿੰਦਰਪਾਲ ਰੁੱਗਾ, ਵਿਜੇ ਕੁਮਾਰ, ਪ੍ਰਿੰਸ, ਸ਼ੁਭਮ ਦੀ ਅਗਵਾਈ ਹੇਠ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕੌਂਸਲਰ ਰਵਿੰਦਰਪਾਲ ਸਿੰਘ ਜੌਨੀ ਕੋਹਲੀ, ਨੀਲ ਕਮਲ ਜੁਨੇਜਾ, ਜਸਵਿੰਦਰ ਸਿੰਘ ਕੰਬੋਜ, ਯੁਵਰਾਜ ਅਗਰਵਾਲ, ਰਾਜ ਕੁਮਾਰ ਸਤੀਜਾ, ਕੇਦਾਰਨਾਥ, ਗੁਰਮੇਲ ਸਿੰਘ, ਦੀਲਾਰ ਸਿੰਘ ਤੇ ਨੀਲਮ ਜੋਸ਼ੀ ਆਦਿ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *