ਪਟਿਆਲਾ

ਸੇਵਾ ਕੇਂਦਰ ‘ਚ ਵਕੀਲਾਂ ਲਈ ਨਕਲ ਤੇ ਰੈਵੀਨਿਊ ਰਿਕਾਰਡ ਦੀ ਇੰਸਪੈਕਸ਼ਨ ਦੀ ਸਰਵਿਸ ਪ੍ਰਾਪਤ ਕਰਨ ਲਈ ਕਾਊਂਟਰ ਸ਼ੁਰੂ

ਵਕੀਲਾਂ ਦੀ ਵੱਖਰੇ ਕਾਊਂਟਰ ਦੀ ਮੰਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਪੂਰਾ : ਜ਼ਿਲ੍ਹਾ ਤੇ ਸੈਸ਼ਨਜ਼ ਜੱਜ

ਸੇਵਾ ਕੇਂਦਰ ‘ਚ ਵੱਖਰਾ ਕਾਊਂਟਰ ਹੋਣ ਨਾਲ ਵਕੀਲਾਂ ਤੇ ਆਮ ਲੋਕਾਂ ਨੂੰ ਹੋਵੇਗਾ ਲਾਭ : ਡਿਪਟੀ ਕਮਿਸ਼ਨਰ

ਪਟਿਆਲਾ, 3 ਅਪ੍ਰੈਲ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਮਿੰਨੀ ਸਕੱਤਰੇਤ ਵਿਖੇ ਸੇਵਾ ਕੇਂਦਰ ‘ਚ ਵਕੀਲਾਂ ਨੂੰ ਨਕਲ ਅਤੇ ਰੈਵੀਨਿਊ ਰਿਕਾਰਡ ਦੀ ਇੰਸਪੈਕਸ਼ਨ ਦੀ ਸਰਵਿਸ ਪਹਿਲ ਦੇ ਆਧਾਰ ‘ਤੇ ਦੇਣ ਲਈ ਕਾਊਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਕਿਹਾ ਕਿ ਵਕੀਲਾਂ ਵੱਲੋਂ ਲੰਮੇ ਸਮੇਂ ਤੋਂ ਸੇਵਾ ਕੇਂਦਰਾਂ ‘ਚ ਨਕਲ ਤੇ ਇੰਸਪੈਕਸ਼ਨ ਸਰਵਿਸ ਲਈ ਵੱਖਰਾ ਕਾਊਂਟਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਇਹ ਸਰਵਿਸ ਸਮੇਂ ਸਿਰ ਮਿਲਣ ਨਾਲ ਕੰਮ ‘ਚ ਹੋਰ ਤੇਜ਼ੀ ਆਵੇਗੀ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਵਕੀਲਾਂ ਲਈ ਅੱਜ ਜੋ ਕਾਊਂਟਰ ਸਥਾਪਤ ਕਰਕੇ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ‘ਚ ਨਕਲ ਤੇ ਰੈਵੀਨਿਊ ਰਿਕਾਰਡ ਦੀ ਇੰਸਪੈਕਸ਼ਨ ਦੀ ਸੇਵਾ ਮਿਲੇਗੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ‘ਚ ਨਕਲ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜਿਸ ਨਾਲ ਕੋਰਟ ‘ਚ ਅਪੀਲ ਦਾਇਰ ਕਰਨ ਵਾਲਿਆਂ ਨੂੰ ਦਿੱਕਤ ਪੇਸ਼ ਆਉਂਦੀ ਹੈ, ਜੋ ਹੁਣ ਸਮੇਂ ਸਿਰ ਨਕਲ ਮਿਲਣ ਨਾਲ ਦੂਰ ਹੋਵੇਗੀ ਅਤੇ ਆਮ ਲੋਕਾਂ ਤੇ ਵਕੀਲਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਡਿਲਵਰੀ ਕਾਊਂਟਰ ‘ਤੇ ਵੀ ਵਕੀਲਾਂ ਲਈ ਵੱਖਰਾ ਕਾਊਂਟਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *