ਬੀਬੀ ਕੁਲਦੀਪ ਕੌਰ ਟੌਹੜਾ ਦਾ ਸਨਮਾਨ
ਪਟਿਆਲਾ (ਮਧੂਸਾਰ ਬਿਊਰੋ ) ਆਮ ਆਦਮੀ ਪਾਰਟੀ ਵੱਲੋਂ ਬੀਬੀ ਕੁਲਦੀਪ ਕੌਰ ਟੌਹੜਾ ਹਲਕਾ ਸਨੌਰ ਤੋਂ ਟਿਕਟ ਮਿਲਣ ‘ਤੇ ਏਕਤਾ ਯੂਥ ਕਲੱਬ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਕਲੰਬ ਦੇ ਸਰਪ੍ਰਸਤ ਗੈਰੀ ਗੌਤਮ ਨੇ ਕਿਹਾ ਕਿ ਬੀਬੀ ਕੁਲਦੀਪ ਕੌਰ ਦੀ ਜਿੱਤ ਲਈ ਹਲਕਾ ਦਿਹਾਤੀ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਖਿੱਚੇ ਤੁਰੇ ਆ ਰਹੇ ਹਨ ਇਸ ਕਾਰਨ ਬੀਬੀ ਟੌਹੜਾ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਜਾਵੇਗਾ। ਇਸ ਮੌਕੇ ਜੇ.ਪੀ. ਸ਼ਰਮਾ, ਸੁਰਜੀਤ ਸਿੰਘ ਮੁਨੀਸ਼ ਕੁਮਾਰ, ਬਲਦੇਵ ਸਿੰਘ, ਸਨੀ ਸਿੰਘ, ਹਰੀਸ਼ ਕੁਮਾਰ, ਮਨਮੋਹਣ ਸਿੰਘ, ਧਰਿੰਦਰ ਰਾਣਾ, ਮੁਕੇਸ਼ ਸ਼ਰਮਾ ਤੋਂ ਇਲਾਵਾ ਏਕਤਾ ਯੂਥ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ।

