ਵਿਕਾਸ ਕੰਮਾਂ ਪੱਖੋਂ ਕਈ ਵਾਰਡਾਂ ਨਾਲ ਕੀਤੀ ਜਾ ਰਹੀ ਰਾਜਨੀਤੀ
ਵਾਰਡ ਨੇ 50 ਦੀ ਹਾਲਤ ਤਰਸਯੋਗ
ਵਾਰਡਾਂ ਦੀਆਂ ਸਮਸਿਆਵਾਂ ਜੇਕਰ ਹਲ ਨਾ ਹੋਇਆ ਤਾਂ ਸ਼ਿਵ ਸੈਨਾ ਹਿੰਦੁਸਤਾਨ ਸ਼ਕਤੀ ਪ੍ਰਦਰਸ਼ਨ ਕਰੇਗੀ :ਪ੍ਰਵੀਤ ਕਥੂਰੀਆ
ਪਟਿਆਲਾ (ਕੰਵਰ ਬੇਦੀ) ਅਕਾਲੀ ਭਾਜਪਾ ਪਿੱਛਲੇ 9 ਸਾਲ ਤੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਕਈ ਵਾਰਡਾਂ ਵਿਚ ਵਿਕਾਸ ਕੰਮ ਚਲ ਵੀ ਰਹੇ ਹਨ ਕਈਆਂ ‘ਚ ਹੋ ਚੁਕੇ, ਪਰ ਕਈ ਵਾਰਡਾਂ ਚ ਰਾਜਨੀਤੀ ਦੀ ਭੈੜੀ ਸੋਚ ਕਰਕੇ ਵਾਰਡ ਵਾਸੀ ਨਰਕ ਭੋਗ ਰਹੇ ਹਨ ਇਹ ਦਾਸਤਾਨ ਵਾਰਡ ਨੰ: 50 ਮਜੀਠੀਆ ਇਨਕਲੇਵ ਦੀ ਹੈ।
ਉਨ੍ਹਾਂ ਦੱਸਿਆ ਕਿ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਵੱਡੇ ਵੱਡੇ ਟੋਏ ਨੇ ਇਲਾਕਾ ਵਾਸੀ ਮਿਊਸੀਪਲ ਕਮੇਟੀ ਤੇ ਮਾਲਵਾ ਜ਼ੋਨ 2 ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਆਫ਼ਿਸ ਵਿਚ ਵਾਰਡ ਦੇ ਵਿਕਾਸ ਸਬੰਧੀ ਚੱਕਰ ਲਗਾ ਲਗਾ ਕੇ ਥੱਕ ਗਏ ਜਾਣਕਾਰੀ ਦਿੰਦੇ ਸ਼ਿਵ ਸੈਨਾ ਹਿੰਦੁਸਤਾਨ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਪ੍ਰਵੀਤ ਕਥੂਰੀਆ ਨੇ ਦੱਸਿਆ ਕਿ ਅਸੀਂ ਕਈ ਵਾਰ ਹਰਪਾਲ ਜੁਨੇਜਾ ਨੂੰ ਇਸ ਵਾਰਡ ਦੇ ਵਿਕਾਸ ਕਮਾਂ ਪ੍ਰਤੀ ਜਾਣੂ ਕਰਵਾ ਚੁਕੇ ਹਨ ਪਰ ਉਨ੍ਹਾਂ ਵਲੋਂ ਹਮੇਸ਼ਾ ਹੀ ਸਾਨੂੰ ਲੋਲੀ ਪੌਪ ਹੀ ਮਿਲਿਆ ਹੈ ਲਾਰੇ ਤੋਂ ਸਿਫਾਏ ਹੋਰ ਕੁਝ ਨਹੀਂ ਜਦ ਕਿ ਇਸ ਵਾਰਡ ਦਾ ਐਮ .ਸੀ ਅਕਾਲੀ ਦਲ ਸਰਕਾਰ ਦਾ ਹੀ ਹੈ ਬਰਾੜ ਮੈਡਮ ਤੇ ਊਨਾ ਦੇ ਬੇਟੇ ਸੁਖੀ ਨਾਲ ਇਸ ਬਾਰੇ ਗੱਲ ਕੀਤੀ ਤਾ ਉਹ ਵੀ ਸਿਰਫ ਲਾਰਾ ਲਪਾ ਲਾਉਣ ਤਕ ਹੀ ਸੀਮਤ ਰਹੇ ਤੇ ਮਿਊਂਸਪਲ ਕਮੇਟੀ ਕਮਿਸ਼ਨਰ ਸਾਹਿਬ ਨੂੰ ਵਾਰਡ ਦੇ ਵਿਕਾਸ ਸੰਬੰਦੀ ਬੇਨਤੀ ਕੀਤੀ ਉਸ ਮੌਕੇ ਊਨਾ ਦੇ ਆਫ਼ਿਸ ਵਰਲੋ ਐਕਸੀਅਨ ਐਸ,ਐਲ ਗੁਪਤਾ ਦੀ ਡਿਊਟੀ ਲਗਾਈ ਗਈ ਸੀ ਪਹਿਲਾ ਤਾ ਉੰਨਾ ਨੇ ਕਿਹਾ ਕਿ ਕਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਪਰ 5.6 ਦਿੱਨ ਬਾਦ ਉਨ੍ਹਾਂ ਨੂੰ ਪੁੱਛਿਆ ਤਾ ਓ ਕਹਿੰਦੇ ਕਿ ਇਹ ਕੰਮ ਸਾਡੇ ਐਸਟੀਮੇਟ ਚ ਪਾਸ ਨਹੀਂ ਪਰ ਨਗਰ ਚ ਕੰਮ ਚੱਲ ਰਿਹਾ ਹੈ ਉਥੇ ਸਾਡੇ ਕੋਲ ਫਾਲਤੂ ਮਟੀਰੀਅਲ ਹੈ ਉਸ ਨਾਲ ਸੜਕਾਂ ਦਾ ਕੰਮ ਕਰਵਾ ਦਿਤਾ ਜਾਵੇਗਾ ਪਰ ਉਸ ਤੋਂ ਬਾਦ ਵੀ ਕੋਈ ਕਮ ਨਹੀਂ ਹੋਇਆ ਅਗਰ ਆਉਣ ਵਾਲੇ ਸਮੇ ਚ ਭੈੜੀ ਰਾਜਨੀਤੀ ਨੂੰ ਛੱਡ ਕੇ, ਵਾਰਡ ਦੇ ਵਿਕਾਸ ਕੰਮਾਂ ਪ੍ਰਤੀ ਕੰਮ ਨਾ ਸ਼ੁਰੂ ਕੀਤੇ ਤਾ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਵੱਡੇ ਪੱਧਰ ਤੇ ਸਰਕਾਰ ਖਿਲਾਫ ਸੰਗਰਸ਼ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ।

