ਪੰਜਾਬਪਟਿਆਲਾ

ਪੁਲਿਸ ਨਾਕੇ ‘ਤੇ ਫਾਇਰਿੰਗ ‘ਚ ਲੜਕੀ ਦੀ ਮੌਤ, ਇਕ ਜ਼ਖ਼ਮੀ

ਪਟਿਆਲਾ 27 ਨਵੰਬਰ (ਸੁਭਾਸ਼/ਮਧੂਸਾਰ ਬਿਊਰੋ)
ਥਾਣਾ ਸਦਰ ਅਧੀਨ ਪੈਂਦੀ ਪੁਲੀਸ ਚੌਂਕੀ ਨਵਾਂਗਾਓ ਦੇ ਮੁਲਾਜ਼ਮਾਂ ਵੱਲੋਂ ਪਟਿਆਲਾ ਚੀਕਾ ਰੋਡ ਤੇ ਪਿੰਡ ਧਰਮਹੇੜੀ ਦੇ ਲਾਗੇ ਅੱਜ ਇਕ ਪੁਲੀਸ ਨਾਕਾ ਲਗਾਇਆ ਹੋਇਆ ਸੀ ਜਿਸ ਦੋਰਾਨ ਪੁਲੀਸ ਵੱਲੋ ਪਟਿਆਲਾ ਪਾਸਿਉ ਚੀਕਾ (ਹਰਿਆਣਾ) ਵੱਲ ਨੂੰ ਜਾ ਇਕ ਡਿਜਾਇਰ ਗੱਡੀ ਨੰ: ਐਚ.ਆਰ.60ਬੀ.-2657 ਦੇ ਸਵਾਰਾਂ ‘ਤੇ ਅੰਨ੍ਹੇਵਾਹ ਕੀਤੀ ਗਈ ਫਾਇੰਰਗ ‘ਚ ਗੱਡੀ ਸਵਾਰ ਇਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦੋ ਕਿ ਇਕ ਹੋਰ ਮੋਟਰਸਾਇਕਲ ਸਵਾਰ ਵਿਅਕਤੀ ਦੇ ਗੋਲੀ ਵੱਜਣ ਨਾਲ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੂਸਾਰ ਨਾਭਾ ਦੀ ਹਾਈ ਸਿਕਿਉਰਟੀ ਜੇਲ ‘ਚੋਂ ਫਰਾਰ ਹੋਏ ਖੂੰਖਾਰ ਕੈਦੀਆਂ ਦੇ ਜੇਲ ਵਿੱਚੋ ਭੱਜਣ ਕਾਰਨ ਪੰਜਾਬ ਪੁਲੀਸ ਵੱਲੋ ਪੰਜਾਬ ਹਰਿਆਣਾ ਹੱਦ ਤੇ ਪਿੰਡ ਧਰਮਹੇੜੀ ਕੋਲ ਪੁਲੀਸ ਫੋਰਸ ਵੱਲੋ ਨਾਕਾ ਲਗਾਇਆ ਹੋਇਆ ਸੀ। ਇਸੇ ਦੋਰਾਨ ਪਟਿਆਲਾ ਵੱਲੋ ਅਰਮਾਨ ਮਿਉਜੀਕਲ ਗਰੂਪ ਪਟਿਆਲਾ ਦੀ ਗੱਡੀ ਜਿਉ ਹੀ ਪੁਲੀਸ ਨਾਕੇ ਕੋਲ ਪੁੱਜੀ ਤਾਂ ਨਾਕੇ ਤੇ ਮੋਜੂਦ ਪੁਲੀਸ ਮੁਲਾਜ਼ਮ ਵੱਲੋ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਕਾਰ ਚਾਲਕ ਸਰਬਜੀਤ ਸਿੰਘ ਜੋ ਕਿ ਅਰਮਾਨ ਗਰੁੱਪ ਦਾ ਮਾਲਕ ਵੀ ਹੈ ਨੇ ਦੱਸਿਆ ਕਿ ਉਹਨਾ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਆਪਣੀ ਗੱਡੀ ਹਾਲੇ ਇਕ ਸਾਇਡ ਤੇ ਰੋਕ ਰਿਹਾ ਸੀ ਕਿ ਇਨੇ ਵਿੱਚ ਇਕ ਸਿਵਲ ਵਰਦੀ ਵਿੱਚ ਪੁਲੀਸ ਮੁਲਾਜਮ(ਸ਼ੇਰਾ) ਵੱਲੋ ਉਹਨਾ ਦੀ ਗੱਡੀ ਤੇ ਅੰਨ੍ਹੇ ਵਾਹ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਗੱਡੀ ਦੀ ਅਗਲੀ ਸੀਟ ਤੇ ਬੈਠੀ ਲੜਕੀ ਨੇਹਾ ਦੀ ਛਾਤੀ ਵਿੱਚ ਗੋਲੀ ਵੱਜੀ ਜਦੋਂ ਕਿ ਦੂਜੀਆਂ ਲੜਕੀਆਂ ਸੋਨੀ, ਸ਼ਿਫਾਲੀ ਅਤੇ ਸਿਮੀ ਪਿਛਲੀ ਸੀਟ ਤੇ ਹੋਣ ਕਾਰਨ ਵਾਲ-ਵਾਲ ਬੱਚ ਗਈਆ।
ਮ੍ਰਿੱਤਕ ਲੜਕੀ ਦੀ ਮਾਤਾ ਨੇ ਰੋਂਦਿਆ ਹੋਇਆ ਦੱਸਿਆ ਕਿ ਉਸ ਦੇ ਪਤੀ ਦੀ ਕਰੀਬ ਦਸ ਸਾਲ ਪਹਿਲਾ ਹੀ ਮੋਤ ਹੋ ਚੁੱਕੀ ਹੈ ਉਸ ਦੇ ਦੋ ਲੜਕੇ ਛੋਟੇ ਹੋਣ ਕਰਕੇ ਉਹਨਾ ਦੇ ਪਰਿਵਾਰ ਦਾ ਪਾਲਣ-ਪੋਸ਼ਣ ਮ੍ਰਿੱਤਕ ਨੇਹਾ ਦੇ ਸਿਰ ਤੇ ਹੀ ਸੀ ਹੁਣ ਉਹਨਾ ਦੀ ਪਰਵਰਿਸ਼ ਦਾ ਸਹਾਰਾ ਵੀ ਖਤਮ ਹੋ ਗਿਆ ਹੈ।
ਮ੍ਰਿਤਕ ਦੀ ਮਾਤਾ ਨੇ ਪੁਲੀਸ ਤੇ ਦੋਸ ਲਗਾਉਂਦਿਆ ਕਿਹਾ ਕਿ ਪੁਲੀਸ ਨੇ ਜਾਣ ਬੁਝ ਕੇ ਕਾਰ ਸਵਾਰਾਂ ਤੇ ਫਾਇਰਿੰਗ ਕੀਤੀ ਹੈ ਜਿਸ ਵਿੱਚ ਉਸ ਦੀ ਲੜਕੀ ਨੇਹਾ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ। ਮ੍ਰਿੱਤਕ ਨੇਹਾ ਦੀ ਮਾਤਾ ਨੇ ਕਿਹਾ ਕਿ ਦੋਸ਼ੀ ਪੁਲੀਸ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾ ਦੇ ਪਰਿਵਾਰ ਨੂੰ ਮੁਆਵਜਾ ਦਿਵਾਇਆ ਜਾਵੇ। ਘਟਨਾ ਦੋਰਾਨ ਨੇੜਿਉ ਦੀ ਲੰਘ ਰਹੇ ਇਕ ਮੋਟਰਸਾਇਕਲ ਸਵਾਰ ਪਤੀ-ਪਤਨੀ ਚੰਦਰ ਭਾਨ ਪੁੱਤਰ ਦੇਵ ਰਾਜ ਵਾਸੀ ਰੋਗਲਾ(ਦਿੜਬਾ) ਜੋ ਕਿ ਚੀਕਾ ਵਿਖੇ ਕਿਸੇ ਰਿਸ਼ਤੇਦਾਰੀ ਵਿਚ ਜਾ ਰਹੇ ਸੀ ਮੋਟਰਸਾਇਕਲ ਚਾਲਕ ਦੇ ਪੱਟ ਵਿੱਚ ਗੋਲੀ ਵੱਜੀ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਦੋ ਕਿ ਮ੍ਰਿਤਕ ਲੜਕੀ ਨੇਹਾ ਦੀ ਲਾਸ ਨੂੰ ਸਿਵਲ ਹਸਪਤਾਲ ਸਮਾਣਾ ਵਿੱਖੇ ਪੋਸਟ-ਮਾਰਟਮ ਲਈ ਰੱਖਿਆ ਹੋਇਆ ਹੈ। ਇਲਾਕੇ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਕਾਰਨ ਸਹਿਮ ਵਾਲਾ ਮਾਹੋਲ ਬਣ ਗਿਆ ਹੈ।
ਸਿਵਲ ਹਸਪਤਾਲ ਸਮਾਣਾ ‘ਚ ਜਾਇਜਾ ਲੈਣ ਲਈ ਪਹੁੰਚੇ ਸੁਪਰਡੈਟ ਪੁਲੀਸ ਹੈਡਕੁਆਟਰ ਪਟਿਆਲਾ ਸੁਖਦੇਵ ਸਿੰਘ ਵਿਰਕ ਨੇ ਗੱਲਬਾਤ ਦੋਰਾਨ ਦੱਸਿਆ ਕਿ ਅੱਜ ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ‘ਚੋਂ ਕਰੀਬ ਅੱਧੀ ਦਰਜਨ ਕੈਦੀ ਫਰਾਰ ਹੋ ਗਏ ਸਨ ਜਿਨਾ ਨੂੰ ਫੜਨ ਲਈ ਪੰਜਾਬ ਨਾਲ ਲੱਗਦੇ ਹਰਿਆਣਾ ਦੀ ਹੱਦ ਤੇ ਪਿੰਡ ਧਰਮਹੇੜੀ ਕੋਲ ਥਾਣਾ ਸਦਰ ਸਮਾਣਾ ਦੀ ਪੁਲੀਸ ਵੱਲੋ ਜੇਲਵਿੱਚੋ ਭੱਜੇ ਕੈਦੀਆ ਨੂੰ ਫੜਨ ਲਈ ਨਾਕਾਬੰਦੀ ਕੀਤੀ ਹੋਈ ਸੀ। ੁਹਨਾ ਦੱਸਿਆ ਕਿ ਉਹ ਘਟਨਾ ਸਥਾਨ ਤੇ ਜਾ ਕੇ ਆਏ ਹਨ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *