ਹਰਿਆਣਾ

ਸਿਹਤ ਤੇ ਆਯੂਸ਼ ਮੰਤਰੀ 1 ਤੋਂ 4 ਦਸੰਬਰ ਤਕ 7ਵੇਂ ‘ਵਿਸ਼ਵ ਆਯੂਰਵੇਦ ਕਾਂਗਰਸ ਤੇ ਆਰੋਗਯ ਐਕਸਪੋ’ ਕੋਲਕਾਤਾ ਵਿਚ ਸ਼ਿਰਕਤ ਕਰਨਗੇ

ਚੰਡੀਗੜ੍ਹ, 29 ਨਵੰਬਰ (ਮਧੂਸਾਰ ਬਿਊਰੋ)
ਹਰਿਆਣਾ ਦੇ ਸਿਹਤ ਤੇ ਆਯੂਸ਼ ਮੰਤਰੀ ਅਨਿਲ ਵਿਜ 1 ਤੋਂ 4 ਦਸੰਬਰ ਤੱਕ ਕੋਲਕਾਤਾ ਵਿਚ ਹੋਣ ਵਾਲੇ 7ਵੇਂ ‘ਵਿਸ਼ਵ ਆਯੂਰਵੇਦ ਕਾਂਗਰਸ ਤੇ ਆਰੋਗਯ ਐਕਸਪੋ’ ਵਿਚ ਹਰਿਆਣਾ ਦੀ ਨੁਮਾਇੰਦਗੀ ਕਰਨਗੇ। ਇਸ ਨਾਲ ਰਾਜ ਵਿਚ ਆਯੁਰਵੇਦ ਨੂੰ ਵਧਾਉਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਵਿਚ ਜ਼ੋਰ ਪਏਗਾ।

ਜਾਣਕਾਰੀ ਦਿੰਦੇ ਹੋਏ ਆਯੂਸ਼ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਪ੍ਰੋਗ੍ਰਾਮ ਦਾ ਆਯੋਜਨ ਕੇਂਦਰੀ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਸ਼ਵ ਆਯੂਰਵੇਦ ਫਾਉਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਾਰ ਕੋਲਕਾਤਾ ਦੇ ਵਿਗਿਆਨ ਕੇਂਦਰ ਵਿਚ ਕੀਤੇ ਜਾ ਰਹੇ ਇਸ ਆਯੂਰਵੇਦ ਕਾਂਗਰਸ ਦਾ ਵਿਸ਼ਾ ‘ਆਯੂਰਵੇਦ ਵਾਤਾਵਰਣ ਤੰਤਰ ਨੂੰ ਮਜ਼ਬੂਤ ਕਰਨਾ’ ਹੋਵੇਗਾ।
ਉਨ੍ਹਾਂ ਦਸਿਆ ਕਿ ਪ੍ਰੋਗਰਾਮ ਵਿਚ ਦੁਨਿਆ ਦੇ ਕਰੀਬ 40 ਦੇਸ਼ਾਂ ਦੇ 500 ਨੁਮਾਇੰਦਿਆਂ ਸਮੇਤ 4000 ਤੋਂ ਵੱਧ ਭਾਗੀਦਾਰ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਆਯੂਰਵੇਦ ਕਾਂਗਰਸ ਵਿਚ ਆਯੂਰਵੇਦ ਨਾਲ ਜੁੜੇ ਸਰਕਾਰੀ ਅਤੇ ਗੈਰ ਸਰਕਾਰੀ ਕਰੀਬ 300 ਸੰਸਥਾਵਾਂ ਵੀ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਆਯੂਰਵੇਦਕ ਮੈਡਿਕਲ ਅਫਸਰ, ਆਯੂਰਵੇਦਕ ਕਾਲੇਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਸਮੇਤ ਹੋਰ ਇੱਛੁਕ ਲੋਕਾਂ ਨੂੰ ਬੁਲਾਇਆ ਗਿਆ ਹੈ।

Leave a Reply

Your email address will not be published. Required fields are marked *