ਪੰਜਾਬ

ਖ਼ਾਲਸਾ ਯੂਨੀਵਰਸਿਟੀ ਅਤੇ ਨੋਟਿੰਗਮ ਯੂਨੀਵਰਸਿਟੀ ਵਿਚਕਾਰ ਜਲਦ ਵਿੱਦਿਆ ਪ੍ਰਸਾਰ ਲਈ ਹੋਵੇਗਾ ਅਹਿਮ ਸਮਝੌਤਾ

ਅੰਮ੍ਰਿਤਸਰ, 29 ਨਵੰਬਰ (ਮਧੂਸਾਰ ਬਿਊਰੋ)
ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਨੋਟਿੰਗਮ ਟਰੇਂਟ ਯੂਨੀਵਰਸਿਟੀ, (ਐੱਨ. ਟੀ. ਯੂ.) ਇੰਗਲੈਂਡ ਵਿਚਕਾਰ ਬਹੁਤ ਜਲਦ ਵਿੱਦਿਆ ਪ੍ਰਸਾਰ ਅਤੇ ਤਾਲਮੇਲ ਨੂੰ ਲੈ ਕੇ ਅਹਿਮ ਸਮਝੌਤਾ ਕੀਤਾ ਜਾਵੇਗਾ। ਇਸ ਸਬੰਧੀ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਦੀ ਐੱਨ. ਟੀ. ਯੂ. ਦੇ ਉੱਪ ਕੁਲਪਤੀ ਮਿਸਟਰ ਐਡਵਰਡ ਪੈੱਕ ਦਰਮਿਆਨ ਇਕ ਮਹੱਤਵਪੂਰਨ ਬੈਠਕ ਅੱਜ ਖ਼ਾਲਸਾ ਯੂਨੀਵਰਸਿਟੀ ਵਿਖੇ ਹੋਈ। ਜਿਸ ‘ਚ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਅਤੇ ਨੋਟਿੰਗਮ ‘ਵਰਸਿਟੀ ਦੇ ਡਾਇਰੈਕਟਰ ਗਲੋਬਲ ਸਟੀਫ਼ਨ ਵਿਲਿਅਮ ਵੀ ਸ਼ਾਮਿਲ ਸਨ।

ਗੱਲਬਾਤ ਦੌਰਾਨ ਦੋਹਾਂ ਯੂਨੀਵਰਸਿਟੀਆਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਫ਼ਦ ‘ਵਰਸਿਟੀਆਂ ਦੇ ਦੌਰੇ ‘ਤੇ ਜਲਦ ਪਹੁੰਚਣਗੇ। ਡਾ. ਚਾਹਲ ਨੇ ਕਿਹਾ ਕਿ ਇਸ ਮਹੱਤਵਪੂਰਨ ਬੈਠਕ ‘ਚ ਉਕਤ ਸਾਰੇ ਵਿੱਦਿਅਕ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਸਾਇੰਸ ਦੇ ਵਿਸ਼ਿਆਂ ‘ਚ ਖਾਸ ਤੌਰ ‘ਤੇ ਦੋਵੇਂ ਯੂਨੀਵਰਸਿਟੀਆਂ ਆਪਸੀ ‘ਚ ਤਾਲਮੇਲ ਕਰਨਗੀਆਂ।
ਇਸ ਮੌਕੇ ਡਾ. ਚਾਹਲ ਨੇ ਜਾਣਕਾਰੀ ਦਿੰਦਿਆਂ ਉਕਤ ਸਮਝੌਤੇ ਤਹਿਤ ਐਗਰੀਕਲਚਰ ਅਤੇ ਨੈਚੂਰਲ ਸਾਇੰਸਸ ਕੋਰਸਾਂ ਦੀ ਪੜ੍ਹਾਈ ਦਾ ਅਧਿਆਪਕ ਅਤੇ ਵਿਦਿਆਰਥੀ ਇਕ-ਦੂਸਰੇ ਨੂੰ ਅਦਾਨ-ਪ੍ਰਦਾਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਉਕਤ ਕੋਰਸ ਪ੍ਰਫ਼ੁਲਿੱਤ ਹੋਵੇਗਾ, ਉੱਥੇ ਅਧਿਆਪਕ ਅਤੇ ਵਿਦਿਆਰਥੀ ਇਕ ਦੂਸਰੇ ਨਾਲ ਜੁੜ ਕੇ ਆਪਣੀ ਵਿੱਦਿਆ ਦਾ ਉੱਚ ਲਾਹਾ ਲੈ ਸਕਣਗੇ। ਜਿਸ ਸਬੰਧੀ ਜਲਦ ਉਕਤ ਦੋਹਾਂ ਯੂਨੀਵਰਸਿਟੀਆਂ ਆਪਸ ‘ਚ ਓ. ਐੱਮ. ਯੂ. ‘ਤੇ ਦਸਤਖ਼ਤ ਕਰਨਗੇ।
ਇਸ ਮੌਕੇ ਡਾ. ਢਿੱਲੋਂ ਅਤੇ ਮਿਸਟਰ ਸਟੀਫ਼ਨ ਵਿਲਿਅਮ ਨੇ ਆਪਣੇ ਕਿਹਾ ਕਿ ਇਸ ਸਮਝੌਤੇ ਨਾਲ ਜਿੱਥੇ ਉਕਤ ਕੋਰਸਾਂ ਸਬੰਧੀ ਵਿਦਿਆਰਥੀਆਂ ਨੂੰ ਵਿੱਦਿਆ ਸਬੰਧੀ ਭਰਪੂਰ ਜਾਣਕਾਰੀ ਹਾਸਲ ਹੋਵੇਗੀ, ਉੱਥੇ ਦੋਹਾਂ ਯੂਨੀਵਰਸਿਟੀਆਂ ਦਾ ਪ੍ਰਸਾਰ ਹੋ ਵਧੇਗਾ। ਇਸ ਮੌਕੇ ਡਾ. ਚਾਹਲ ਨੇ ਡਾ. ਢਿੱਲੋਂ ਨਾਲ ਮਿਲਕੇ ਮਿਸਟਰ ਐਡਵਰਡ ਪੈੱਕ, ਡਾਇਰੈਕਟਰ ਮਿਸਟਰ ਸਟੀਫ਼ਨ ਵਿਲਿਅਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *