ਜਿਲ੍ਹਾ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਦੇ ਪਾਰਕਿੰਗ ਰੇਟ ਨਿਰਧਾਰਿਤ ਕਰੇ ਪ੍ਰਸ਼ਾਸ਼ਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਵੀ.ਐਮ.ਡੀ. (ਵੰਦੇ ਮਾਤਰਮ ਦਲ) ਦੇ ਮੁੱਖ ਦਫਤਰ ਸਨੌਰੀ ਅੱਡਾ ਵਿਖੇ ਵਿਸ਼ੇਸ਼ ਬੈਠਕ ਹੋਈ। ਇਸ ਬੈਠਕ ਵਿਚ ਸ਼ਹਿਰ ਦੇ ਸਾਰੇ ਸਮਾਜਿਕ ਸੰਗਠਨਾਂ ਨੇ ਹਿੱਸਾ ਲਿਆ।
ਇਸ ਵਿਸ਼ੇਸ਼ ਬੈਠਕ ਦਾ ਮੁੱਦਾ ਸੀ ਕਿ ਜਿਲ੍ਹਾ ਪਟਿਆਲਾ ਦੇ ਸਾਰੇ ਸਰਕਾਰੀ ਹਸਪਤਾਲ ਅਤੇ ਸੰਸਥਾਵਾਂ ਵਿਚ ਪਾਰਕਿੰਗ ਸਟੈਂਡ ਦੀ ਸਰਕਾਰੀ ਫੀਸ ਦੇ ਰੇਟ ਨਿਰਧਾਰਿਤ ਜਿਲ੍ਹਾ ਪ੍ਰਸ਼ਾਸ਼ਨ ਕਰੇ। ਬੈਠਕ ਵਿੱਚ ਮਤਾ ਪਾਸ ਕੀਤਾ ਗਿਆ ਕਿ ਕੱਲ੍ਹ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਜਾਵੇਗਾ। ਜਿਸ ਵਿਚ ਇਹ ਮੰਗ ਕੀਤੀ ਗਈ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਜਿਲ੍ਹੇ ਦੇ ਸਾਰੇ ਸਰਕਾਰੀ ਸੰਸਥਾਨਾਂ ਅਤੇ ਹਸਪਤਾਲਾਂ ਦੇ ਪਾਰਕਿੰਗ ਸਟੈਂਡਾਂ ਦੇ ਬਾਹਰ ਸਰਕਾਰੀ ਫੀਸ ਦੇ ਵੱਡੇ ਵੱਡੇ ਲੋਹੇ ਦੇ ਬੋਰਡ ਪੱਕੇ ਤੌਰ ਤੇ ਲਾਏ ਜਾਣ।ਬੋਰਡਾਂ ਦੇ ਉਪਰ ਸਰਕਾਰੀ ਵਿਭਾਗ ਦਾ ਹੈਲਪਲਾਇਨ ਨੰਬਰ ਵੀ ਜਰੂਰ ਲਿਖਿਆ ਜਾਵੇ। ਨਾਲ ਹੀ ਬੋਰਡ ਦੀ ਸੁਰੱਖਿਆ ਸੰਭਾਲ ਦੀ ਜਿੰਮੇਵਾਰੀ ਦੀ ਪਾਰਕਿੰਗ ਦ ਠੇਕੇਦਾਰ ਨੂੰ ਸੌਂਪੀ ਜਾਵੇ। ਸੰਸਥਾਵਾਂ ਵਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਸਾਲ 2017 ਵਿਚ ਨਵੇਂ ਠੇਕੇ ਦੇਣ ਲੱਗੇ, ਸਰਕਾਰੀ ਬੋਲੀ ਦੀ ਫੀਸ ਬਿਲਕੁੱਲ ਮੁਫਤ ਕੀਤੀ ਜਾਵੇ। ਇਸ ਮੌਕੇ ਤੇ ਵੀ.ਐਮ.ਡੀ. ਦੇ ਕੌਮੀ ਪ੍ਰਧਾਨ ਗੁਰਮੁੱਖ ਸਿੰਘ ਗੁਰੂ ਨੇ ਕਿਹਾ ਕਿ ਵੀ.ਐਮ.ਡੀ. ਦੇ ਐਮਰਜੈਂਸੀ ਖੂਨਦਾਨੀ ਆਪਣਾ ਕੰਮਕਾਰ ਤੇ ਪੜਾਈ ਛੱਡ ਕੇ ਦਿਨ ਵਿੱਚ ਕਈ ਕਈ ਵਾਰ ਸਰਕਾਰੀ ਹਸਪਤਾਲਾਂ ਦੇ ਚੱਕਰ ਲਗਾਉਂਦੇ ਹਨ। ਪਰ ਪਾਰਕਿੰਗ ਠੇਕੇਦਾਰਾਂ ਵਲੋਂ ਉਹਨਾਂ ਤੋਂ ਵੀ ਪਾਰਕਿੰਗ ਫੀਸ ਵਸੂਲੀ ਜਾਂਦੀ ਹੈ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਸ ਬੈਠਕ ਵਿਚ ਵੀ.ਐਮ.ਡੀ. ਦੇ ਮੀਤ ਪ੍ਰਧਾਨ ਸ. ਮਨਦੀਪ ਸਿੰਘ , ਸੁਸ਼ੀਲ ਨਈਅਰ, ਕੁਨਾਲ ਰਾਓ,ਸਨੌਰ ਪ੍ਰਧਾਨ, ਸੁਭਮ ਕੌਸ਼ਲ, ਸਮਾਜ ਸੇਵੀ ਮੈਡਮ ਸਤਿੰਦਰਪਾਲ ਕੌਰ ਵਾਲੀਆ ਥੈਲੀਸੀਮਿਆ ਵੈਲਫੇਅਰ ਸੁਸਾਇਟੀ, ਪਰਮਿੰਦਰ ਕੌਰ ਕਲਾ ਕ੍ਰਿਤੀ ਮੰਚ, ਗੁਰਮੁੱਖ ਸਿੰਘ ਧਾਲੀਵਾਲ ਪ੍ਰਧਾਨ ਸਨੌਰੀ ਅੱਡਾ ਪਟਿਆਲਾ, ਪੰਕਜ਼ ਅਰੋੜਾ, ਤੇਜੀ ਪਟਿਆਲਾ ਹੈਲਪਿੰਗ ਹੈਂਡ ਸੁਸਾਇਟੀ, ਹਰਦੀਪ ਸਨੌਰ ਲਾਲੀ ਤੇ ਹਰਿਆਲੀ ਜਸਵਿੰਦਰ ਗਰੇਵਾਲ ਪਾਵਰ ਹਾਊਸ ਯੂਥ ਕਲੱਬ, ਕਰਮਜੀਤ ਸੇਖੋਂ ਅਤੇ ਗੁਰਕਿਰਤ ਸਿੰਘ ਜਨਰੇਸ਼ਨ ਵੈਲਫੇਅਰ ਫਾਊਂਡੇਸ਼ਨ, ਬੀ.ਐਸ ਸੈਣੀ ਅਤੇ ਰਵਿੰਦਰ ਸਿੰਘ ਜਨਹਿੱਤ ਸੇਵਾ ਸਮਿਤੀ ਪੰਜਾਬ, ਹਰਪ੍ਰੀਤ ਢੀਠ ਸ਼ਹੀਦ ਭਗਤ ਸਿੰਘ ਯੂਥ ਕਲੱਬ, ਰਾਜੀਵ ਕੁਮਾਰ ਖੰਨਾ, ਸਮਾਜ ਸੇਵੀ ਸੁਸਾਇਟੀ ਪੰਜਾਬ, ਸੋਹਣ ਸਿੰਘ ਗੁੱਗਾ ਜ਼ਾਹਰ ਵੀਰ ਕਮੇਟੀ, ਡਾ. ਹੇਮਰਿਸ਼. ਕੇਅਰ ਐਂਡ ਸਪੋਰਟ ਸੈਂਟਰ ਬਡੂੰਗਰ, ਵਿਕਾਸ ਕੰਬੋਜ ਜੋੜੀਆਂ ਭੱਠੀਆਂ ਵੈਲਫੇਅਰ ਸੁਸਾਇਟੀ, ਉਮੰਗ ਵੈਲਫੇਅਰ ਸੁਸਾਇਟੀ, ਜੋਤੀ ਤਿਵਾੜੀ ਨੌਜਵਾਨ ਸੇਵਾ ਸੰਗਠਨ ਸਮਿਤੀ, ਰੁਪਿੰਦਰ ਕਿੱਕੀ ਇਨਕਲਾਬ ਫਾਊਡੇਸ਼ਨ ਸੰਗਰੂਰ, ਵੰਦੇ ਮਾਤਰਮ ਦਲ ਸਮਾਣਾ ਤੇ ਸ਼ਹਿਰ ਦੀਆਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੀ.ਐਮ.ਡੀ. ਦੇ ਇਸ ਵਿਸ਼ੇਸ਼ ਮੁੱਦੇ ਦੇ ਸਮਰਥਨ ਵਿਚ ਆ ਗਈਆਂ ਹਨ।

