ਪ੍ਰਨੀਤ ਕੌਰ ਨੇ ਭਰਿਆ ਬੂਥ ਕਮੇਟੀਆਂ ਦੇ ਵਰਕਰਾਂ ‘ਚ ਜੋਸ਼
ਅਕਾਲੀਆਂ ਨੂੰ ਹਰਾਉਣ ਲਈ ਤਿਆਰ ਰਹਿਣ ਕਾਂਗਰਸੀ ਆਗੂ
ਪਟਿਆਲਾ (ਮਧੂਸਾਰ ਬਿਊਰੋ)
ਆਉਣ ਵਾਲੀਆਂ 2017 ਦੀਆਂ ਚੋਣਾ ਦੇ ਮੱਦੇਨਜਰ ਬਲਾਕ ਪ੍ਰਧਾਨ ਨਰੇਸ਼ ਦੁੱਗਲ ਅਤੇ ਸੀਨੀਅਰ ਕਾਂਗਰਸੀ ਆਗੂ ਸ਼ੁਸ਼ੀਲ ਕੁਮਾਰ ਸ਼ੀਲੂ ਵੱਲੋਂ ਵਾਰਡ ਨੰ 1 ਅਬਲੋਵਾਲ ਵਿਖੇ ਕਾਂਗਰਸ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਤੋਰ ਤੇ ਵਿਧਾਇਕਾ ਪ੍ਰਨੀਤ ਕੌਰ,ਪੀ.ਕੇ.ਪੂਰੀ,ਕੇ.ਕੇ ਸ਼ਰਮਾ ਅਤੇ ਐਸ ਐਸ ਵਾਲੀਆਂ ਅਤੇ ਐਸ ਕੇ ਸ਼ਰਮਾ ਵੀ ਪਹੁੰਚੇ ਅਤੇ ਕਾਂਗਰਸੀ ਵਰਕਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪ੍ਰਨੀਤ ਕੌਰ ਨੇ ਵੱਖ ਵੱਖ ਬੂਥ ਕਮੇਟੀਆਂ ਦੇ ਵਰਕਰਾਂ ਨਾਲ ਵਿਚਾਰ ਸਾਂਝੇ ਕਰਕੇ ਉਹਨਾਂ ਨੂੰ ਚੋਣਾਂ ਸਬੰਧੀ ਦਿਸ਼ਾ ਨਿਰਦੇਸ਼ ਦੇ ਕੇ ਜ਼ੋਸ਼ ਭਰਿਆ।ਉਹਨਾਂ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾ ਵਿੱਚ ਅਕਾਲੀਆਂ ਨੂੰ ਹਰਾਉਣ ਲਈ ਕਾਂਗਰਸੀ ਆਗੂ ਤਿਆਰ ਰਹਿਣ ਕਿਉਂਕਿ ਮੌਜ਼ੂਦਾ ਸਰਕਾਰ ਅਤੇ ਇਸ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਹਰ ਵਰਗ ਦਾ ਮੌਹ ਭੰਗ ਹੋ ਗਿਆ ਹੈ ਜਿਸ ਦਾ ਫਾਇਦਾ ਕਾਂਗਰਸ ਨੂੰ ਚੋਣਾ ਵਿੱਚ ਵੱਡੇ ਪੱਧਰ ਤੇ ਮਿਲੇਗਾ ਅਤੇ 2017 ਵਿੱਚ ਕਾਂਗਰਸ ਦੀ ਸਰਕਾਰ ਯਕੀਨੀ ਤੌਰ ਤੇ ਬਣੇਗੀ।ਇਸ ਮੌਕੇ ਬਲਜਿੰਦਰ ਸਿੰਘ ਸਰਪੰਚ,ਪ੍ਰੇਮ ਸਿੰਘ,ਕਰਤਾਰ ਚੰਦ,ਵਰਿੰਦਰ ਕੁਮਾਰ ਵਿੱਕੀ,ਕੁਲਦੀਪ ਸਿੰਘ,ਰਾਜ ਕੁਮਾਰ,ਸੁਰਜੀਤ ਸਿੰਘ,ਸ੍ਰੀ ਰਾਮ ਮਿਸ਼ਰਾ,ਅਜਮੇਰ ਸਿੰਘ,ਦਿਉਲ ਡੈਰੀ ਵਾਲੇ,ਕਸ਼ਮਿੰਦਰ ਸਿੰਘ ਸੇਠੀ,ਮਦਨ ਲਾਲ,ਰਣਜੀਤ ਸਿੰਘ,ਭਜਨ ਸਿੰਘ,ਰੋਹਿਤ ਗੁਪਤਾ ਅਤੇ ਜਿਲ੍ਹਾਂ ਕਾਂਗਰਸ ਦੇ ਮੀਡੀਆ ਇੰਚਾਰਜ ਜ਼ਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਕੇ ਤੇ ਹਾਜਰ ਸਨ।

