ਪੰਜਾਬ

ਪੰਜ ਰੁਪਏ ਖਰਚਕੇ ਬਿਜਲੀ ਦਾ ਬਿੱਲ ਸੇਵਾ ਕੇਂਦਰ ‘ਚ ਭਰਵਾਓ

ਅਕਾਲੀ-ਸਰਕਾਰ ਦਾ ਲੋਕਾਂ ਦੀ ਸਹੂਲਤ ਲਈ ਇਕ ਹੋਰ ਕਦਮ
ਪਟਿਆਲਾ (ਕੰਵਰ ਬੇਦੀ,ਅਮਰਜੀਤ ਸਿੰਘ ਬੱਬਰ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਬਿਜਲੀ ਦੇ ਬਿੱਲ ਅੱਗੇ ਤੋਂ ਸੇਵਾ ਕੇਂਦਰਾਂ ‘ਚ ਵੀ ਭਰਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਕੋਈ ਵੀ ਖਪਤਕਾਰ ਲਾਈਨਾਂ ‘ਚ ਲੱਗਣ ਦੀ ਥਾਂ ‘ਤੇ ਆਪਣੇ ਨੇੜ ਦੇ ਸੇਵਾ ਕੇਂਦਰ ਵਿਖੇ ਕੇਵਲ ਪੰਜ ਰੁਪਏ ਸੁਵਿਧਾ ਖਰਚ ਵਜੋਂ ਦੇ ਕੇ ਆਪਣਾ ਬਿਜਲੀ ਦਾ ਬਿਲ ਅਦਾ ਕਰ ਸਕਦਾ ਹੈ।

ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ਬਿਜਲੀ ਦਾ ਬਿੱਲ ਭਰਵਾਉਣ ਸਮੇਂ ਲਾਈਨਾਂ ਵਿਚ ਲੱਗ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੀ ਇਸ ਚੰਗੀ ਪਹਿਲ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋਵੇਗੀ।

Leave a Reply

Your email address will not be published. Required fields are marked *