ਰਾਮ ਸੰਗੀਤ ਸਭਾ, ਪਟਿਆਲਾ ਦੇ ਬੈਨਰ ਹੇਠ ਮਹੀਨਾਵਾਰ ਸੰਗੀਤਮਈ ਸ਼ਾਮ ਦਾ ਆਗਾਜ਼
ਪਟਿਆਲਾ (ਮਧੂਸਾਰ ਬਿਊਰੋ) ਰਾਮ ਸੰਗੀਤ ਸਭਾ, ਪਟਿਆਲਾ ਵਲੋਂ ਇਕ ਸੰਗੀਤਮਈ ਸਾਮ ਦਾ ਆਯੋਜਨ ਸ੍ਰੀ ਕੁਲਦੀਪ ਗਰੌਵਰ ਨੇ ਅਰੌੜਾ ਕਲੀਨੀਕ ਵਿਖੇ ਕੀਤਾ ।
ਇਸ ਪ੍ਰੋਗਰਾਮ ਵਿੱਚ ਜਿਥੇ ਸੰਗੀਤ ਪ੍ਰੇਮੀਆਂ ਨੇ ਆਪਣੇ ਸੰਗੀਤ ਨਾਲ ਆਏ ਸਰੌਤਿਆਂ ਦਾ ਮਨੋਰੰਜਨ ਕੀਤਾ, ਉਥੇ ਨਾਲ ਹੀ ਸੰਗੀਤ ਪ੍ਰੇਮੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਸੰਗੀਤਮਈ ਸ਼ਾਮ ਨੂੰ ਚਾਰ ਚੰਨ ਲਗਾ ਦਿੱਤੇ । ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਅਰਵਿੰਦਰ ਕੋਰ, ਡਾ. ਸ਼ੈਲੀ, ਸ੍ਰੀ ਸਾਗਰ, ਸ੍ਰੀਮਤੀ ਬਿੰਦੂ ਅਰੌੜਾ, ਸ੍ਰੀ ਗੁਰਮਿੰਦਰ ਸਿੰਘ, ਸ੍ਰੀ ਸ਼ਾਮ ਸੁੰਦਰ, ਸ੍ਰੀਮਤੀ ਪਰਮਜੀਤ ਕੋਰ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਰਾਜ ਕੁਮਾਰ, ਸ੍ਰੀਮਤੀ ਨਿਵੇਦੀਤਾ, ਸ੍ਰੀ ਬਲਜੀਤ ਸਿੰਘ, ਸ੍ਰੀ ਕੈਲਾਸ਼ ਅਟਵਾਲ, ਸ੍ਰੀ ਕੁਲਦੀਪ ਗਰੌਵਰ, ਸ੍ਰੀਮਤੀ ਮਨਜੀਤ ਕੋਰ, ਪ੍ਰੋ: ਅਨੂਰਾਗ ਜੋਸ਼ੀ ਸ੍ਰੀ ਨਰਿੰਦਰ ਕੁਮਾਰ ਅਤੇ ਡਾ. ਅਰੌੜਾ ਨੇ ਆਪਣੇ ਆਪਣੇ ਅੰਦਾਜ ਵਿੱਚ ਸੰਗੀਤ ਪੇਸ਼ ਕੀਤੇ । ਹਲਕੀ ਰਿਫਰੇਸ਼ਮੈਂਟ ਚਾਹ ਅਤੇ ਸਮੋਸਿਆਂ ਨਾਲ ਦੇਰ ਰਾਤ ਤਕ ਚਲੇ ਇਸ ਪ੍ਰੋਗਰਾਮ ਵਿੱਚ ਸ੍ਰੀ ਸ਼ਾਮ ਸੁੰਦਰ ਅਤੇ ਡਾ. ਅਰੌੜਾ ਦੇ ਗੀਤਾਂ ਨੇ ਸਾਰਿਆਂ ਨੂੰ ਝੂੰਮਣ ਲਾ ਦਿੱਤਾ । ਮਾਨਯੋਗ ਸ੍ਰੀ ਸਚੀਰ ਬੱਬਰ ਸੀ.ਜੇ.ਐਮ ਸ੍ਰੀ.ਅਨੰਦਪੂਰ ਸਾਹਿਬ ਨੇ ਵੀ ਆਏ ਸਾਰੇ ਸੰਗੀਤ ਪ੍ਰੇਮੀਆਂ ਦੇ ਨਾਲ ਨਾਲ ਇਸ ਪ੍ਰੋਗਰਾਮ ਦਾ ਭਰਪੂਰ ਅਨੰਦ ਮਾਣਿਆਂ ਅਤੇ ਪ੍ਰੋਗਰਾਮ ਨੂੰ ਸਲਾਹਿਆ ।

