ਮੋਗਾ ਰੈਲੀ ਪੰਜਾਬ ਦੇ ਲੋਕਾਂ ਵੱਲੋਂ ਐਸ.ਵਾਈ.ਐਲ. ਦੇ ਖਾਤਮੇ ‘ਤੇ ਅਤਿੰਮ ਮੋਹਰ ਸਾਬਤ ਹੋਵੇਗੀ: ਜੁਨੇਜਾ
ਪਟਿਆਲਾ 7 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਮੋਗਾ ਦੀ ਰੈਲੀ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਤੋਂ ਬਾਅਦ ਪਟਿਆਲਾ ਵਿਖੇ ਇੱਕ ਮੀਟਿੰਗ ਕਰਕੇ ਪਟਿਆਲਾ ਤੋਂ ਰਵਾਨਾ ਹੋਣ ਵਾਲੇ ਕਾਫਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ -ਪਟਿਆਲਾ ਸ਼ਹਿਰ ਵਿਚੋਂ ਪ੍ਰਧਾਨ ਸੁਰਜੀਤ ਕੋਹਲੀ, ਮੇਅਰ ਅਮਰਿੰਦਰ ਬਜਾਜ, ਯੂਥ ਦੇ ਪ੍ਰਧਾਨ ਕੁਲਵਿੰਦਰ ਵਿੱਕੀ ਰਿਵਾਜ਼, ਚੇਅਰਮੈਨ ਵਿਸ਼ਨੂੰ ਸ਼ਰਮਾ ਅਤੇ ਸਮੁੱਚੇ ਕੌਂਸਲਰਾਂ ਦੀ ਅਗਵਾਈ ਹੇਠ 500 ਕਾਰਾਂ ਦਾ ਕਾਫਲਾ ਰਵਾਨਾ ਹੋਵੇਗਾ। ਇਸ ਦੇ ਲਈ ਸਮੁੱਚੇ ਆਗੂਆਂ ਨੇ ਕਮਰ ਕੱਸ ਲਈ ਹੈ। ਉਹਨਾਂ ਕਿਹਾ ਕਿ ਮੋਗਾ ਦੀ ਲਾਮਿਸਾਲ ਰੈਲੀ ਐਸ.ਵਾਈ.ਐਲ. ਦੇ ਖਾਤਮ ‘ਤੇ ਅਤਿੰਮ ਮੋਹਰ ਸਾਬਤ ਹੋਵੇਗੀ। ਕਿਉਂਕਿ ਜਿਸ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਛਾਤੀ ਡਾਹ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਅਤੇ ਕਾਂਗਰਸ ਵੱਲੋਂ ਐਸ.ਵਾਈ.ਐਲ. ਰਾਹੀਂ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦੇ ਮਨਸੂਬੇ ਨੂੰ ਧਰਾਸਾਈ ਕੀਤਾ, ਉਸ ਨਾਲ ਅੱਜ ਪੰਜਾਬ ਦਾ ਬੱਚਾ ਬੱਚਾ ਅਕਾਲੀ ਭਾਜਪਾ ਸਰਕਾਰ ਦੇ ਨਲ ਖੜ ਗਿਆ ਹੈ। ਉਹਨਾਂ ਕਿਹਾ ਕਿ ਐਸ.ਵਾਈ.ਐਲ. ਦੀ ਜਮੀਨ ਨੂੰ ਡੀਨੋਟੀਫਾਈ ਕਰਕੇ ਕਿਸਾਨਾ ਦੇ ਨਾਮ ਵਾਪਸ ਇੰਤਕਾਲ ਚੜਾ ਕੇ ਪਹਿਲਾ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਐਸ.ਵਾਈ.ਐਲ. ਦਾ ਭੋਗ ਪਾ ਚੁੱਕੇ ਹਨ, ਪ੍ਰੰਤੂ ਮੋਗਾ ਦੇ ਮਹਾ ਇਕੱਠ ਵਿਖੇ ਪੰਜਾਬ ਦੇ ਲੋਕ ਸਰਕਾਰ ਦੇ ਇਸ ਫੈਸਲੇ ‘ਤੇ ਅਤਿੰਮ ਮੋਹਰ ਲਗਾ ਦੇਣਗੇ।
ਇਸ ਮੌਕੇ ਨਾਲ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਚਹਿਲ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਸੁਖਬੀਰ ਸਿੰਘ ਸਨੋਰ, ਵਿਨਰਜੀਤ ਗੋਲਡੀ, ਸਤਗੁਰ ਅਨਮੋਲ,ਤੋਫੀਕ ਖਾਨ, ਬਬਲੁ ਖੋਰਾ, ਸ਼ੈਰੀ ਸੰਧੂ, ਮੁਕੇਸ਼ ਮਸੀਹ ਰਾਜੂ, ਗੋਬਿੰਦ ਬਡੁੰਗਰ, ਸ਼ਰਨਜੀਤ ਸ਼ਰਨਾ, ਕਮਲਜੀਤ ਗਿੱਲ, ਸਤਿੰਦਰ ਗਿੱਲ ਮੁਹਾਲੀ, ਚਮਨਦੀਪ ਮਿਲਖੀ, ਕੁਲਦੀਪ ਸਿੰਘ, ਮਨਿੰਦਰ ਲਖਮੀਰਵਾਲਾ, ਵਿਜੇ ਲੰਕੇਸ਼, ਅਰਫਾਤ ਖਾਨ, ਰਾਜੀਵ ਵਰਮਾ, ਅਨਿਲ ਧੰਨਾ, ਤਰਨਜੀਤ ਦੁਗਲ, ਹਰਪਾਲ ਖਡਿਆਲ, ਗੁਰਵਿੰਦਰ ਸਿੰਘ ਭੱਟੀ ਅਤੇ ਰਣਜੀਤ ਸਿੰਘ ਰਾਣਾ ਰਾਜਪੁਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

