ਦੇਸ਼-ਵਿਦੇਸ਼ਪੰਜਾਬ

ਭਾਰਤ ਦੇ ਪਹਿਲੇ ਸਿੱਖ ਮੁੱਖ ਜੱਜ ਵਜੋਂ ਜਗਦੀਸ਼ ਸਿੰਘ ਖੇਹਰ 4 ਜਨਵਰੀ ਨੂੰ ਸੁੰਹ ਚੁੱਕਣਗੇ

ਨਵੀਂ ਦਿੱਲੀ 7 ਦਸੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਅਗਲੇ ਮਹੀਨੇ ਭਾਰਤ ਦੇ ਪਹਿਲੇ ਸਿੱਖ ਮੁੱਖ ਜੱਜ ਵਜੋਂ ਜਗਦੀਸ਼ ਸਿੰਘ ਖੇਹਰ 4 ਜਨਵਰੀ ਨੂੰ ਅਹੁਦੇ ਦੀ ਸੁੰਹ ਚੁੱਕਣਗੇ। ਖੇਹਰ ਉਸ ਸਮੇਂ ਦੇਸ਼ ਦੇ ਚੀਫ ਜਸਟਿਸ ਬਣ ਰਹੇ ਹਨ, ਜਦ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੇ ਦਰਮਿਆਨ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਟਕਰਾਅ ਦੀਆਂ ਖ਼ਬਰਾਂ ਹਨ।

ਰਾਸ਼ਟਰਪਤੀ ਪ੍ਰਣਾਬ ਮੁਖਰਜੀ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਉਣਗੇ। ਇਥੇ ਖਾਸ ਗੱਲ ਦੱਸਣਯੋਗ ਹੈ ਕਿ ਉਹ ਦੇਸ਼ ਦੇ ਪਹਿਲੇ ਅਜਿਹੇ ਸਿੱਖ ਸਖ਼ਸ਼ੀਅਤ ਹੋਣਗੇ ਜੋ ਦੇਸ਼ ਦੇ ਚੀਫ਼ ਜਸਟਿਸ ਬਣਨਗੇ। ਮੌਜੂਦਾ ਚੀਫ਼ ਜਸਟਿਸ ਟੀ. ਐਸ. ਠਾਕੁਰ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਕੋਲ ਜਸਟਿਸ ਖੇਹਰ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਹੈ। ਟੀ.ਐਸ.ਠਾਕੁਰ ਦਾ ਕਾਰਜਕਾਲ 3 ਜਨਵਰੀ 2017 ਨੂੰ ਸਮਾਪਤ ਹੋਣ ਜਾ ਰਿਹਾ ਹੈ। ਦੇਸ਼ ਦੇ ਅਗਲੇ ਚੀਫ਼ ਜਸਟਿਸ ਖੇਹਰ ਦਾ ਜਨਮ 28 ਜਨਵਰੀ, 1952 ਨੂੰ ਹੋਇਆ ਸੇ। ਉਨ੍ਹਾਂ ਦਾ ਪੂਰਾ ਨਾਂਅ ਜਗਦੀਸ਼ ਸਿੰਘ ਖੇਹਰ ਹੈ। ਸਾਲ 1974 ‘ਚ ਚੰਡੀਗੜ੍ਹ ਦੇ ਸਰਕਾਰੀ ਕਾਲਜ ਤੋਂ ਸਾਇੰਸ ‘ਚ ਗਰੈਜੂਏਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ 1977 ‘ਚ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਹਾਸਿਲ ਕੀਤੀ। ਇਸ ਦੇ ਬਾਅਦ ਸਾਲ 1979 ‘ਚ ਉਨ੍ਹਾਂ ਨੇ ਐਲ.ਐਲ.ਐਮ. ਕੀਤੀ। ਯੂਨੀਵਰਸਿਟੀ ‘ਚ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸੋਨ ਤਗਮੇ ਨਾਲ ਨਿਵਾਜਿਆ ਗਿਆ। ਸਾਲ 1979 ‘ਚ ਉਨ੍ਹਾਂ ਨੇ ਵਕਾਲਤ ਸ਼ੁਰੂ ਕੀਤੀ। ਖੇਹਰ ਨੇ ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਹਾਈਕੋਰਟ ਅਤੇ ਸੁਪਰੀਮ ਕੋਰਟ ‘ਚ ਵਕਾਲਤ ਦਾ ਅਭਿਆਸ ਕੀਤਾ। ਜਸਟਿਸ ਖੇਹਰ ਉਤਰਾਖੰਡ ਅਤੇ ਫਿਰ ਕਰਨਾਟਕ ਹਾਈਕੋਰਟ ‘ਚ ਮੁੱਖ ਜੱਜ ਬਣੇ। ਜਸਟਿਸ ਖੇਹਰ ਸਾਲ 2011 ‘ਚ ਸੁਪਰੀਮ ਕੋਰਟ ‘ਚ ਬਤੌਰ ਜੱਜ ਨਿਯੁਕਤ ਹੋਏ ਸਨ।

Leave a Reply

Your email address will not be published. Required fields are marked *