ਦੇਸ਼-ਵਿਦੇਸ਼ਪੰਜਾਬ

ਅੰਡੇਮਾਨ ਨਿਕੋਬਾਰ : ਤੂਫਾਨੀ ਮੀਂਹ ਕਾਰਣ ਹੇਵਲਾਕ ਟਾਪੂ ‘ਤੇ 1400 ਸੈਲਾਨੀ ਫਸੇ

ਨਵੀਂ ਦਿੱਲੀ (ਮਧੂਸਾਰ ਬਿਊਰੋ) ਅੰਡੇਮਾਨ ਨਿਕੋਬਾਰ ਦੇ ਹੇਵਲਾਕ ਟਾਪੂ ‘ਤੇ ਤੂਫਾਨੀ ਮੀਂਹ ਕਾਰਣ ਤਕਰੀਬਨ 1400 ਸੈਲਾਨੀ ਫਸ ਗਏ ਹਨ। ਉਨ੍ਹਾਂ ਨੂੰ ਕੱਢਣ ਲਈ ਨੌ ਸੈਨਾ ਦੇ ਜਹਾਜ਼ਾਂ ਨੂੰ ਲਗਾਇਆ ਗਿਆ ਹੈ।

ਪੋਰਟ ਬਲੇਅਰ ਤੋਂ ਲਗਭਗ 40 ਕਿਲੋਮੀਟਰ ਦੂਰ ਇਨ੍ਹਾਂ ਤਿੰਨ ਦੀਪ ਸਮੂਹ ਤੂਫਾਨੀ ਮੌਸਮ ਸਭ ਤੋਂ ਜ਼ਿਆਦਾ ਪ੍ਰਭਾਵਤ ਹਨ। ਇਸ ਵਜ੍ਹਾ ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬ ਵਿਚ ਗਹਿਰਾ ਦਬਾਅ ਬਣਾਇਆ ਗਿਆ ਹੈ, ਜਿਸ ਕਾਰਣ ਭਾਰੀ ਬਾਰਸ਼, ਤੇਜ਼ ਹਵਾਵਾਂ ਚੱਲ ਰਹੀਆਂ ਅਤੇ ਸਮੁੰਦਰੀ ਤੇਜ਼ ਲਹਿਰਾਂ ਵੀ ਉਠ ਰਹੀਆਂ ਹਨ। ਪ੍ਰਸ਼ਾਸਨ ਨੇ ਪਹਿਲਾਂ ਹੀ ਤੂਫਾਨੀ ਮੌਸਮ ਕਾਰਣ ਨੂੰ ਐਲ1 ਆਫਤ ਦੇ ਤੌਰ ‘ਤੇ ਘੋਸ਼ਿਤ ਕੀਤਾ ਹੋਇਆ ਹੈ। ਅੰਡੋਮਾਨ ‘ਚ ਨੀਲ ਅਤੇ ਹੇਵਲਾਕ ਬੇਹੱਦ ਹਰਮਨ ਪਿਆਰੇ ਟਾਪੂ ਹਨ ਅਤੇ ਸੈਲਾਨੀ ਨੂੰ ਉਥੋਂ ਲਿਆਉਣ ਲਈ ਇਕੋ ਇਕ ਰਸਤਾ ਹੈਲੀਕਾਪਟਰ ਹੈ, ਪ੍ਰੰਤੂ ਖਰਾਬ ਮੌਸਮ ਕਾਰਣ ਹੈਲੀਕਾਪਟਰ ਅਭਿਆਨ ਨੂੰ ਰੋਕਿਆ ਗਿਆ ਹੈ।

Leave a Reply

Your email address will not be published. Required fields are marked *