ਦੇਸ਼-ਵਿਦੇਸ਼ਪੰਜਾਬ

ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ

ਇਸਲਾਮਬਾਦ (ਮਧੂਸਾਰ ਬਿਊਰੋ) ਪਾਕਿਸਤਾਨ ਏਅਰਲਾਈਨਜ਼ ਦਾ ਇਕ ਜਹਾਜ਼ ਐਬਾਟਾਬਾਦ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿਚ ਪਾਕਿਸਤਾਨੀ ਗਾਇਕ ਜੁਨੈਦ ਜਮਸ਼ੇਦ ਅਤੇ ਤਿੰਨਂ ਵਿਦੇਸ਼ੀ ਨਾਗਰਿਕਾਂ ਸਮੇਤ 47 ਲੋਕ ਸਵਾਰ ਸਨ। ਇਹ ਜਹਾਜ਼ ਚਿੰਤਕਾਲ ਤੋਂ ਇਸਲਾਮਾਬਾਦ ਜਾ ਰਿਹਾ ਸੀ।

ਪਾਕਿਸਤਾਨੀ ਮੀਡੀਆ ਦੇ ਮੁਤਾਬਕ ਜਹਾਜ਼ ਜਿਸ ਇਲਾਕੇ ਵਿਚ ਹਾਦਸਾਗ੍ਰਸਤ ਹੋਇਆ ਉਹ ਪਹਾੜੀ ਇਲਾਕਾ ਹੈ। ਪਾਕਿਸਤਾਨੀ ਏਅਰਲਾਈਨਜ਼ ਦੇ ਦਨਿਆਲ ਗਿਲਾਨੀ ਨੇ ਦੱਸਿਆ ਕਿ ਏਟੀਆਰ-42 ਏਅਰ ਕਰਾਫਟ ਦੇ ਪਾਇਲਟ ਪੀਕੇ 661 ਦੇ ਤੌਰ ‘ਤੇ ਅਪਰੇਟ ਕੀਤਾ ਜਾ ਰਿਹਾ ਸੀ, ਜੋ ਹਾਦਸਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ 10 ਸਾਲ ਪੁਰਾਣਾ ਸੀ, ਪ੍ਰੰਤੂ ਚੰਗੀ ਕੰਡੀਸ਼ਨ ਵਿਚ ਸੀ। ਆਰਮੀ ਅਤੇ ਹੈਲੀਕਾਪਟਰ ਨੂੰ ਬਚਾਅ ਕਾਰਜ ਲਈ ਘਟਨਾ ਵਾਲੀ ਜਗ੍ਹਾ ਲਈ ਭੇਜਿਆ ਗਿਆ ਹੈ। ਇਸ ਜਹਾਜ਼ ਵਿਚ ਚਿੰਤਕਾਲ ਦੇ ਡਿਪਟੀ ਕਮਿਸ਼ਨਰ ਵੀ ਸਵਾਰ ਸਨ। ਸੂਤਰਾਂ ਮੁਤਾਬਕ ਜਹਾਜ ਹਾਦਸੇ ਵਿਚ 47 ਲੋਕਾਂ ਦੀ ਮੌਤ ਹੋਣ ਦਾ ਖ਼ਬਰ ਹੈ।

Leave a Reply

Your email address will not be published. Required fields are marked *