ਪੰਜਾਬ

ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੰਗਠਨਾਤਮਕ ਢਾਂਚੇ ਵਿਚ ਕੀਤਾ ਵਿਸਥਾਰ

ਚੰਡੀਗੜ, 14 ਦਸੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਆਪਣੇ ਸੰਗਠਨਾਤਮਕ ਢਾਂਚੇ ਵਿਚ ਵਿਸਥਾਰ ਕਰਦਿਆਂ ਕਈ ਵਿੰਗਾਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ।

ਨਵੀਂਆਂ ਨਿਯੁਕਤੀਆਂ ਦੀ ਜਾਣਕਾਰੀ ਦਿੰਦੀਆਂ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਕਿ ਪਾਰਟੀ ਦੇ ਕਈ ਆਗੂਆਂ ਨੂੰ ਪੰਜਾਬ ਚੋਣਾਂ ਦੇ ਮੱਦੇਨਜਰ ਹੋਰ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
ਨਵੇਂ ਅਹੁਦੇਦਾਰਾਂ ਵਿਚ ਸਤਨਾਮ ਚੀਚੀ, ਹਰਚੰਦ ਸਿੰਘ ਬਰਸਟ, ਅਮਨ ਮਲਹੋਤਰਾ, ਗੁਰਪ੍ਰੀਤ ਸਿੰਘ ਗੋਪੀ ਸਰਪੰਚ, ਅਨਿਲ ਠਾਕੁਰ, ਵਿਸ਼ਵਪ੍ਰੀਤ ਸਿੰਘ ਛੀਨਾ, ਅਸੋਕ ਪੁਰੀ, ਸਵੀਟੀ ਸਰਮਾ ਲਾਲੜੂ ਨੂੰ ਸਟੇਟ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ।
ਜਦਕਿ ਰਾਜਿੰਦਰ ਸਰਮਾ (ਆਬਜਰਵਰ ਅਨੰਦਪੁਰ ਸਾਹਿਬ), ਸੰਦੀਪ ਧਾਲੀਵਾਲ (ਫਰੀਦਕੋਟ ਜੋਨ ਕੋਆਰਡੀਨੇਟਰ), ਟੰਡਨ (ਫਤਿਹਗੜ ਸਾਹਿਬ ਜੋਨ ਕੋਆਰਡੀਨੇਟਰ), ਵਰਿੰਦਰ ਖਾਰਾ (ਇੰਚਾਰਜ ਫਤਿਹਗੜ ਸਾਹਿਬ ਅਤੇ ਲੁਧਿਆਣਾ), ਦਲਬੀਰ ਢਿਲੋ (ਸੰਗਰੂਰ ਅਤੇ ਫਰੀਦਕੋਟ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਇਸੇ ਤਰਾਂ ਜੱਸੀ ਸੋਹੀਆ ਐਸ.ਸੀ-ਐਸ.ਟੀ ਵਿੰਗ ਦੇ ਸਟੇਟ ਮੀਤ ਪ੍ਰਧਾਨ, ਰਾਮ ਲਾਲ ਸਟੇਟ ਸੰਯੁਕਤ ਸਕੱਤਰ ਐਸ.ਸੀ.-ਐਸਟੀ ਵਿੰਗ, ਜਗਦੀਪ ਬਰਾੜ ਸਟੇਟ ਮੀਤ ਪ੍ਰਧਾਨ ਯੂਥ ਵਿੰਗ, ਰਵੀ ਸਾਹਕੋਟ ਸਟੇਟ ਜੁਆਇੰਟ ਸਕੱਤਰ ਯੂਥ ਵਿੰਗ ਅਤੇ ਪਰਮਿੰਦਰ ਸਿੰਘ ਸਟੇਟ ਸੰਯੁਕਤ ਸਕੱਤਰ ਵਪਾਰ, ਉਦਯੋਗ ਅਤੇ ਆਵਾਜਾਈ ਵਿੰਗ ਥਾਪੇ ਗਏ ਹਨ।

Leave a Reply

Your email address will not be published. Required fields are marked *