ਪੁਲਿਸ ਕੁਆਰਡੀਨੇਸ਼ਨ ਮੀਟਿੰਗ : ਜੁਰਮ ਨੂੰ ਰੋਕਣ ਲਈ ਗੁਆਂਢੀ ਜਿਲ੍ਹਿਆਂ ਦੀ ਪੁਲਿਸ ਵਿਚਕਾਰ ਆਪਸੀ ਤਾਲਮੇਲ ਅਤੇ ਸਹਿਯੋਗ ਜ਼ਰੂਰੀ : ਅਮਰ ਸਿੰਘ ਚਾਹਲ
ਸਮੱਗਲਿੰਗ ਦੀ ਰੋਕਥਾਮ ਦਾ ਮੁੱਦਾ, ਨਜਾਇਜ਼ ਸ਼ਰਾਬ ਅਤੇ ਹੋਰ ਮੁੱਦੇ ਵੀ ਵਿਚਾਰ
ਪਟਿਆਲਾ 16 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੁਲਿਸ ਲਾਇਨ, ਪਟਿਆਲਾ ਵਿਖੇ ਅਮਰ ਸਿੰਘ ਚਾਹਲ, ਆਈ.ਪੀ.ਐਸ., ਡਿਪਟੀ ਇੰਸਪੈਕਟਰ ਪੁਲਿਸ, ਪਟਿਆਲਾ ਰੇਂਜ,ਪਟਿਆਲਾ ਜੀ ਦੀ ਪ੍ਰਧਾਨਗੀ ਹੇਠ ਇੰਟਰ ਸਟੇਟ ਪੁਲਿਸ ਕੁਆਰਡੀਨੇਸ਼ਨ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਪੀ.ਓਜ. ਅਤੇ ਫਰਾਰ ਹੋਏ ਵਿਅਕਤੀਆਂ ਦੀਆਂ ਲਿਸਟਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ ਅਤੇ ਸਥਾਪਿਤ ਕੀਤੇ ਗਏ ਇੰਟਰ ਸਟੇਟ ਨਾਕਿਆਂ ਨੂੰ ਰੀਵਿਊ ਕੀਤਾ ਗਿਆ।
ਮੀਟਿੰਗ ਵਿੱਚ ਸ਼ਾਮਲ ਪੁਲਿਸ ਅਫਸਰਾਂ ਨੇ ਆਪਸੀ ਤਾਲਮੇਲ ਕਰਕੇ ਜੁਰਮਾਂ, ਡਰੱਗ ਸਮੱਗਲਰ/ਪੈਡਲਰ ਅਤੇ ਪੈਰੋਲ ਜੰਪਰਾਂ ਨੂੰ ਨੱਥ ਪਾਉਣ ਲਈ ਫੈਸਲਾ ਕੀਤਾ।ਜੁਰਮ ਕਰਨ ਵਾਲੇ ਵਿਅਕਤੀਆਂ ਨਾਲ ਨਜਿੱਠਣ ਲਈ ਇੱਕ ਸਾਂਝੀ ਖਾਸ ਯੋਜਨਾ ਤਿਆਰ ਕੀਤੀ ਗਈ।ਮੀਟਿੰਗ ਵਿੱਚ ਸ਼ਾਮਲ ਹਾਜਰੀਨ ਨੂੰ ਸਮੇਂ ਸਮੇਂ ਸਿਰ ਆਪਸ ਵਿੱਚ ਤਾਲਮੇਲ ਬਣਾਈ ਰੱਖਣ ਲਈ ਹਦਾਇਤ ਕੀਤੀ ਗਈ।ਇੱਕ ਦੂਜੇ ਰਾਜਾਂ ਵਿੱਚ ਡਰੱਗਜ਼ ਅਤੇ ਸ਼ਰਾਬ ਆਦਿ ਦੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਖਾਸ ਜੋਰ ਦਿੱਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਸ੍ਰੀ ਚਾਹਲ ਨੇ ਕਿਹਾ ਕਿ ਜੁਰਮ ਨੂੰ ਰੋਕਣ ਲਈ ਖਾਸ ਨਿਗਰਾਨੀ ਰੱਖਦੇ ਹੋਏ ਬਾਰਡਰ ਏਰੀਏ ਤੇ ਸਾਂਝੇ ਨਾਕੇ/ਬੈਰੀਕੇਡ ਸਥਾਪਿਤ ਕੀਤੇ ਜਾਣ।ਚੇਅਰਮੈਨ ਨੇ ਗੁਆਂਢੀ ਜਿਲ੍ਹਿਆਂ ਦੀ ਪੁਲਿਸ ਵਿਚਕਾਰ ਆਪਸੀ ਤਾਲਮੇਲ ਅਤੇ ਸਹਿਯੋਗ ਬਣਾਈ ਰੱਖਣ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਿਹੇ ਕਦਮ ਲਾਭਕਾਰੀ ਸਿੱਧ ਹੋਣਗੇ।ਇਸ ਮੀਟਿੰਗ ਵਿੱਚ ਵੱਖ ਵੱਖ ਮੁੱਦੇ ਜਿਵੇਂ ਕਿ ਸਮੱਗਲਿੰਗ ਦੀ ਰੋਕਥਾਮ ਦਾ ਮੁੱਦਾ, ਨਜਾਇਜ਼ ਸ਼ਰਾਬ ਅਤੇ ਹੋਰ ਮੁੱਦੇ ਵੀ ਵਿਚਾਰੇ ਗਏ ਅਤੇ ਇਸ ਗੱਲ ਤੇ ਵੀ ਖਾਸ਼ ਜ਼ੋ ਦਿੱਤਾ ਗਿਆ ਕਿ ਅਪਰਾਧ ਨੂੰ ਰੋਕਣ ਲਈ ਅੰਤਰਰਾਜੀ ਬਾਰਡਰ ਅਤੇ ਨਾਕਿਆਂ ਪਰ ਵਧੀਆਂ ਕਿਸਮ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਜਾਣ।ਮੀਟਿੰਗ ਵਿੱਚ ਅਪਰਾਧਿਕ ਘਟਨਾਵਾਂ ਅਤੇ ਅਪਰਾਧੀਆਂ ਸਬੰਧੀ ਸੂਚਨਾ ਨੂੰ ਇੱਕ ਦੂਜੇ ਨਾਲ ਅਦਾਨ ਪ੍ਰਦਾਨ ਕਰਨ ਦੇ ਤੇਜ ਮਾਧਿਅਮਾਂ ਸਬੰਧੀ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਥਾਣਾ ਪੱਧਰ ਪਰ ਤਾਲਮੇਲ ਅਤੇ ਸੂਚਨਾ ਦੇ ਅਦਾਨ ਪ੍ਰਦਾਨ ਤੇ ਖਾਸ ਜ਼ੋਰ ਦਿੱਤਾ ਗਿਆ।ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਗੁਆਂਢੀ ਜਿਲ੍ਹਿਆਂ ਦੇ ਕੰਟਰੋਲ ਰੂਮਾਂ ਦੇ ਵਿਚਕਾਰ ਸੰਚਾਰ ਦੇ ਹੋਰ ਸਾਧਨ ਵੀ ਖੋਲ੍ਹੇ ਜਾਣ।
ਮੀਟਿੰਗ ਵਿੱਚ ਪਟਿਆਲਾ ਰੇਂਜ ਦੇ ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ., ਐਸ.ਐਸ.ਪੀ.ਪਟਿਆਲਾ,ਸ੍ਰੀ ਪ੍ਰਿਤਪਾਲ ਸਿੰਘ ਥਿੰਦ, ਪੀ.ਪੀ.ਐਸ.,ਐਸ.ਐਸ.ਪੀ.ਸੰਗਰੂਰ ਤੋਂ ਇਲਾਵਾ ਸ੍ਰੀ À.ਪੀ.ਨਰਵਾਲ,ਆਈ.ਪੀ.ਐਸ., ਐਸ.ਐਸ.ਪੀ., ਫਤਿਹਾਬਾਦ, ਸ੍ਰੀ ਅਭਿਸੇਕ ਜੋਰਵਾਲ, ਆਈ.ਪੀ.ਐਸ., ਐਸ.ਐਸ.ਪੀ.,ਅੰਬਾਲਾ, ਸ੍ਰੀ ਸੁਮੇਰ ਪ੍ਰਕਾਸ਼, ਆਈ.ਪੀ.ਐਸ.,ਐਸ.ਪੀ., ਕੈਥਲ,ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ.ਐਸ.ਪੀ., ਇੰਨਵੈਸ਼ਟੀਗੇਸ਼ਨ,ਪਟਿਆਲਾ,ਸ੍ਰੀ ਜਸਵਿੰਦਰ ਸਿੰਘ,ਪੀ.ਪੀ.ਐਸ.,ਐਸ.ਪੀ. ਰਾਜਪੁਰਾ,ਸ੍ਰੀ ਸਤਵੀਰ ਸਿੰਘ ਅਟਵਾਲ,ਪੀ.ਪੀ.ਐਸ., ਐਸ.ਪੀ., ਸਿਟੀ, ਪਟਿਆਲਾ,ਸ੍ਰੀ ਬਲਵਿੰਦਰ ਸਿੰਘ,ਪੀ.ਪੀ.ਐਸ., ਐਸ.ਪੀ.,ਸਪੈਸ਼ਲ ਬਰਾਂਚ, ਪਟਿਆਲਾ,ਸ੍ਰੀ ਬਲਰਾਜ ਸਿੰਘ,ਪੀ.ਪੀ.ਐਸ., ਐਸ.ਪੀ. ਸਕਿਉਰਟੀ/ਟਰੈਫਿਕ,ਪਟਿਆਲਾ,ਸ੍ਰੀ ਜਸਕੀਰਤ ਸਿੰਘ, ਪੀ.ਪੀ.ਐਸ., ਡੀ.ਐਸ.ਪੀ. ਟਰੈਫਿਕ, ਪਟਿਆਲਾ, ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ,ਡੀ.ਐਸ.ਪੀ.ਸਮਾਣਾ,ਸ੍ਰੀ ਸਤਪਾਲ ਸ਼ਰਮਾ,ਡੀ.ਐਸ.ਪੀ.ਪਾਤੜਾ,ਸ੍ਰੀ ਕੁਲਵੰਤ ਸਿੰਘ,ਡੀ.ਐਸ.ਪੀ.ਸਥਾਨਕ,ਜੀਂਦ,ਸ੍ਰੀ ਸੁਲਤਾਨ ਸਿੰਘ, ਡੀ.ਐਸ.ਪੀ. ਗੁਹਲਾ ਅਤੇ ਸਬੰਧਿਤ ਜਿਲ੍ਹਿਆਂ ਦੇ ਮੁੱਖ ਅਫਸਰਾਨ ਨੇ ਭਾਗ ਲਿਆ।

