ਸ਼ੈਲਰ ਮਾਲਕ ਅਤੇ ਐਫ. ਸੀ. ਆਈ. ਸਟਾਫ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ
ਐਫ.ਸੀ.ਆਈ. ਅਧਿਕਾਰੀ ਸ਼ੈਲਰ ਮਾਲਕਾਂ ਦੀ ਬਲੈਕਮੇਲਿੰਗ ‘ਤੇ ਉਤਰੇ: ਚੀਮਾ
ਪਟਿਆਲਾ, 20 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਜਿਲਾ ਪ੍ਰਧਾਨ ਗੁਰਦੀਪ ਸਿਘ ਦੀ ਅਗਵਾਈ ਹੇਠ ਸਰਹਿੰਦ ਰੋਡ ਸਥਿਤ ਐਫ. ਸੀ. ਆਈ. ਦੇ ਬਫਰ ਸਟਾਕ ਵਿਖੇ ਐਫ.ਸੀ.ਆਈ.ਅਧਿਕਾਰੀਆਂ ਦੇ ਖਿਲਾਫ ਰੋਸ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਸ਼ੈਲਰ ਮਾਲਕਾਂ ਨੇ ਰੋਸ ਵਜੋਂ ਸੜਕ ਜਾਮ ਵੀ ਕੀਤੀ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ, ਉਦੋਂ ਤੱਕ ਉਹ ਸੰਘਰਸ਼ ਖਤਮ ਨਹੀਂ ਕਰਨਗੇ। ਇਸ ਮੌਕੇ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ 100 ਫੀਸਦੀ ਚਾਵਲ ਪ੍ਰਾਪਤੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਐਫ. ਸੀ. ਆਈ. ਸਟਾਫ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰਨ ਲਈ ਜਾਣਬੂਝ ਕੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਅਤੇ ਪੰਜਾਬ ਦੇ 3000 ਸ਼ੈਲਰ ਮਾਲਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਜੀਟਲ ਇੰਡੀਆ ਅਤੇ ਆਨਲਾਈਨ ਪੇਮੈਂਟ ਕਰਕੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ ਤੇ ਦੂਜੇ ਪਾਸੇ ਐਫ. ਸੀ. ਆਈ. ਸਟਾਫ ਸਰਕਾਰ ਦੇ ਬਣਾਏ ਕਾਨੂੰਨਾਂ ਨੂੰ ਨਾ ਮੰਨ ਕੇ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਉਹ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦੇਣਗੇ। ਪਟਿਆਲਾ ਦੇ ਪ੍ਰਧਾਨ ਸੰਜੀਵ ਗੋਇਲ ਨੇ ਕਿਹਾ ਕਿ ਐਫ. ਸੀ. ਆਈ. ਸਟਾਫ ਹੁਣ ਸਿੱਧੇ ਤੌਰ ‘ਤੇ ਬਲੈਕਮੇਲਿੰਗ ‘ਤੇ ਉਤਰ ਆਈ ਹੈ ਜੋ ਕਿ ਸ਼ੈਲਰ ਮਾਲਕਾਂ ਨਾਲ ਸਿੱਧੇ ਤੌਰ ‘ਤੇ ਧੱਕਾ ਹੈ। ਉਨ੍ਹਾਂ ਕਿਹਾਕਿ ਜਦੋਂ ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਸਟਾਫ ਦਾ ਫਰਜ਼ ਬਣਦਾ ਹੈ ਕਿ ਉਸ ਕਾਨੂੰਨ ਨੂੰ ਲਾਗੂ ਕਰੇ ਨਾ ਕਿ ਭ੍ਰਿਸ਼ਟਾਚਾਰ ਦੀਆਂ ਚੋਰ ਮੋਰੀਆਂ ਬੰਦ ਹੁੰਦੀਆਂ ਦੇਖ, ਉਸ ਦਾ ਵਿਰੋਧ ਕਰੇ। ਇਸ ਮੌਕੇ ਪਵਨ ਕੁਮਾਰ ਸਿੰਗਲਾ, ਜਸਵਿੰਦਰ ਸਿੰਘ ਰਾਣਾ, ਸਤ ਪ੍ਰਕਾਸ਼ ਗੋਇਲ, ਸੁਰਿੰਦਰ ਮਿੱਤਲ, ਚਮਨ ਗੋਇਲ, ਗੁਰਮੇਜ ਸਿੰਘ, ਅਮਰਜੀਤ ਸਿੰਘ, ਸੰਜੇ ਗੋਇਲ, ਜਤਿੰਦਰ ਟੀਨੂ, ਲਲਿਤ ਜਿੰਦਲ, ਟਿੰਕੂ, ਧੀਰਜ, ਮੁਲਖ ਰਾਜ, ਦਿਲਬਾਗ ਸਿੰਘ, ਵਿੱਕੀ, ਦਵਿੰਦਰ ਸਿੰਘ ਬੱਗਾ, ਰਜਿੰਦਰ ਪੱਪੂ, ਸ਼ੁਭਾਸ਼, ਵਿਜੇ, ਅਸ਼ੋਕ ਮੋਢੀ, ਜਸਵਿੰਦਰ ਸਿੰਘ ਰਾਣਾ, ਧੀਰਜ, ਰਾਮਾ, ਪੱਪੀ ਕਾਂਸਲ, ਅਨੀਸ਼ ਆਦਿ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

