ਪਟਿਆਲਾ

ਸਰਕਾਰ ਬਣਨ ਤੇ ਹਰ ਵਾਰਡ ਨੂੰ ਇੱਕ ਮਾਡਲ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ-ਪ੍ਰਨੀਤ ਕੌਰ

ਪਟਿਆਲਾ (ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰੀ ਕਾਂਗਰਸ ਦੇ ਜਨਰਲ ਸਕੱਤਰ ਮਿੰਟੂ ਵਰਮਾ ਦੀ ਅਗਵਾਈ ਹੇਠ ਵਾਰਡ ਨੰ:40 ਬਗੀਚੀ ਹੇਤ ਰਾਮ ਵਿਖੇ ਕਾਂਗਰਸ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆ ਕਿਹਾ ਕਿ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਵਿੱਚ ਪਟਿਆਲਾ ਸ਼ਹਿਰ ਨਰਕ ਬਣਿਆ ਹੋਇਆ ਹੈ।ਆਮ ਨਾਗਿਰਕਾਂ ਨੂੰ ਉਹਨਾਂ ਦੀਆਂ ਮੂਲਭੁਤ ਸੁਵਿਧਾਵਾਂ ਵੀ ਨਹੀ ਮਿਲ ਰਹੀਆਂ।ਸੜਕਾਂ,ਗਲੀਆਂ ਅਤੇ ਸਟਰੀਟ ਲਾਈਟਾ ਸਭ ਟੁੱਟੀਆਂ ਪਈਆ ਹਨ।ਉਹਨਾਂ ਨੇ ਯਕੀਨੀ ਤੌਰ ਤੇ ਕਿਹਾ ਕਿ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ਤੇ ਪਟਿਆਲਾ ਸ਼ਹਿਰ ਦੇ ਹਰ ਇੱਕ ਵਾਰਡ ਨੂੰ ਇੱਕ ਮਾਡਲ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ।ਇਸ ਮੌਕੇ ਮਿੰਟੂ ਵਰਮਾ ਨੇ ਪ੍ਰਨੀਤ ਕੌਰ ਨੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਲਾਕੇ ਦੀ ਤਰੱਕੀ ਅਤੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਅਤੇ ਕਾਂਗਰਸ ਪਾਰਟੀ ਦੇ ਹੱਥ ਹੋਰ ਵੀ ਮਜਬੂਤ ਕਰਨਗੇ।ਇਸ ਮੌਕੇ ਕਿਰਨ ਢਿੱਲੋਂ,ਐਸ.ਐਸ ਵਾਲੀਆ,ਯੋਗਿੰਦਰ ਯੋਗੀ,ਰਾਜੇਸ਼ ਮੰਡੋਰਾ, ਹੈਪੀ ਸ਼ਰਮਾ ਐਮ.ਸੀ,ਏ.ਡੀ ਵਾਲੀਆ,ਸ਼ਵਿੰਦਰ ਚੱਢਾ,ਪ੍ਰਦੀਪ ਕੁਮਾਰ,ਅਮਰਜੀਤ ਪੰਮੀ,ਬੱਲੂ, ਨਵੀਨ, ਮਨੀ,ਅਮਰਜੀਤ ਰਾਜੂ,ਕਿਰਨ ਵਰਮਾ,ਪੰਮੀ ਪ੍ਰਧਾਨ,ਸੰਦੀਪ ਮਲਹੋਤਰਾ,ਵਰਿੰਦਰ ਦੀਵਾਨ,ਮਲਕੀਤ ਕੁਮਾਰ ਪੰਮੀ,ਜ਼ਸਵੀਰ ਕੌਰ ਪ੍ਰਧਾਨ,ਚਰਨਦੀਪ ਮੰਡੋਰਾ,ਨਿਖਲ ਕਾਕਾ ਅਤੇ ਜ਼ਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਤੇ ਸੈਂਕੜੇ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ।
ਇਸ ਮੌਕੇ ਪੀ.ਕੇ.ਪੂਰੀ,ਕੇ.ਕੇ. ਸ਼ਰਮਾ,ਸੰਜੀਵ ਬਿੱਟੂ,ਕੇ.ਕੇ. ਮਲਹੋਤਰਾ ਅਤੇ ਹਰਵਿੰਦਰ ਸਿੰਘ ਨਿੱਪੀ ਨੇ ਆਪਣੇ-ਆਪਣੇ ਵਿਚਾਰਾ ਰਾਹੀ ਸਮੂਹ ਇਲਾਕਾ ਨਿਵਾਸੀਆਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।

Leave a Reply

Your email address will not be published. Required fields are marked *