ਬੇਟੀ ਬਚਾਓ, ਬੇਟੀ ਪੜਾਓ ਜਾਗਰੂਕਤਾ ਰੈਲੀ ਕੱਢੀ
ਪਟਿਆਲਾ (ਮਧੂਸਾਰ ਬਿਊਰੋ)
ਬਲਾਕ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਪਟਿਆਲਾ (ਰੂਰਲ) ਰਮਨਜੀਤ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੀਤਾਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪੱਧਰੀ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਅਧੀਨ ਮਹਿੰਦਰਪਾਲ ਕੌਰ ਸੁਪਰਵਾਈਜ਼ਰ ਸਰਕਲ ਸ਼ੇਖਪੁਰਾ ਕੰਬੋਆ ਦੀ ਰਹਿਨੁਮਾਈ ਵਿਚ ਜਾਗਰੂਕਤਾ ਰੈਲੀ ਪਿੰਡ ਸ਼ੇਖਪੁਰਾ ਵਿਖੇ ਕੱਢੀ ਗਈ।
ਰੈਲੀ ਵਿਚ ਬੱਚਿਆਂ ਨੇ ਬੇਟੀਆਂ ਦੀ ਸੁਰੰਖਿਆ ਤਖਤੀਆਂ ਹੱਥਾਂ ਵਿਚ ਲੈ ਕੇ ਸਾਰੇ ਪਿੰਡ ਵਿਚ ਰੋਸ ਮਾਰਚ ਕੀਤਾ ਤੇ ਲੋਕਾਂ ਨੂੰ ਬੱਚੀਆਂ ਦੀ ਸੁਰੱਖਿਆ ਤੇ ਪੜ੍ਹਾਉਣ ਬਾਰੇ ਸਮੱਗਰੀ ਪੈਫਲਿਟ ਵੰਡੇ।
ਰੈਲੀ ਵਿਚ ਪਿੰਡ ਦੀ ਸਰਪੰਚ ਗੁਰਮੀਤ ਕੌਰ, ਦਵਿੰਦਰ ਕੌਰ ਦੌਣ ਕਲਾਂ, ਮਨਜੀਤ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਬੇਅੰਤ ਕੌਰ, ਗੁਰਿੰਦਰ ਕੌਰ, ਕਿਰਨਦੀਪ ਕੌਰ ਦੌਲਤਪੁਰ, ਪ੍ਰਿੰਸੀਪਲ ਸ. ਪ੍ਰ. ਸਕੂਲ ਸ਼ੇਖਪੁਰਾ ਨੇ ਵਿਸ਼ੇਸ਼ ਯੋਗਦਾਨ ਪਾਇਆ।

