ਪੰਜਾਬਪਟਿਆਲਾ

ਦੇਸ਼ ਦੇ ਮਾਹੌਲ ਖਰਾਬ ਕਰਕੇ ਕਿਸਾਨੀ ਘੋਲ ਨੂੰ ਕੂਚਲਣਾ ਦੀ ਕੋਝੀ ਸਾਜ਼ਿਸ਼ /ਪਰੌੜ,ਮੱਲੀ

ਜ਼ਮੀਰ ਜਗਾਓ ਦਿੱਲੀ ਜਾਓ ਜਾਗਰੂਕ, ਮੁਹਿੰਮ ਤਹਿਤ ਕੇਂਦਰ ਸਰਕਾਰ ਖਿਲਾਫ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਰੋਸ ਪ੍ਰਦਰਸ਼ਨ

ਪਟਿਆਲਾ,ਸਨੋਰ ,ਭੁੱਨਰਹੇੜੀ 4ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੇਸ਼ ਦੇ ਮਹੌਲ ਨੂੰ ਖ਼ਰਾਬ ਕਰਕੇ ਡੰਡੇ ਦੇ ਜ਼ੋਰ ਨਾਲ ਕਿਸਾਨ ਲਹਿਰ ਨੂੰ ਕੂਚਲਣਾ ਦੀਆਂ ਚਾਲਾ ਚਲਾਈਆਂ ਜਾ ਰਹੀਆਂ ਹਨ। ਯੂ ਪੀ ਦੇ ਲਖੀਮਪੁਰ ਖੀਰੀ ਚ ਕਿਸਾਨਾਂ ਤੇ ਕੀਤਾ ਗਿਆ ਅਤਿਆਚਾਰ ਇਸ ਦੀ ਤਾਜ਼ਾ ਮਿਸਾਲ ਹੈ। ਜਿਥੇ ਕਿ ਕੇਂਦਰ ਸਰਕਾਰ ਦੇ ਰਾਜ ਮੰਤਰੀ ਦੇ ਪੁੱਤਰ ਨੇ ਗੁੰਡਾਗਰਦੀ ਕਰਕੇ ਮਨੁੱਖਤਾ ਤੇ ਵੱਡਾ ਹਿੰਸਕ ਹਮਲਾ ਕੀਤਾ ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਮਾਂਗਟ, ਕੁਲਜੀਤ ਸਿੰਘ ਮੱਲ੍ਹੀ, ਸੁਰਜੀਤ ਸਿੰਘ ਪਰੌੜ, ਗੁਰਵਿੰਦਰ ਸਿੰਘ ਕਾਹਲੋ ਨੇ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਹਫਤਾਵਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉਪਰੰਤ ਮੀਡੀਆ ਨਾਲ ਸਾਝਾਂ ਕੀਤਾ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਝੀਆਂ ਨੀਤੀਆਂ ਤੋ ਸਚੇਤ ਰਹਿਣ ਦੀ ਲੋੜ ਹੈ। ਇਸ ਪਹਿਲਾਂ ਉਕਤ ਕਾਫਲੇ ਵਲੋਂ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਸ਼ਹੀਦ ਊਧਮ ਸਿੰਘ ਚੌਂਕ ਸਨੋਰ ਰੋਡ ਤੇ ਦੋ ਘੰਟੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਲਖੀਮਪੁਰ ਖੀਰੀ ਕਾਂਡ ਵਿੱਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ, ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਗਈ।

ਇਸ ਮੌਕੇ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਵਿੱਚ ਸੁਰਜੀਤ ਸਿੰਘ ਠੇਕੇਦਾਰ ,ਕਾਲਾ ਪਪਰਾਲਾ , ਜਸਵਿੰਦਰ ਸਿੰਘ ਪੰਜੇਟਾ, ਰਾਜਵਿੰਦਰ ਸਿੰਘ ਪਰੌਡ਼ , ਕਰਨਵੀਰ ਸਿੰਘ ਲਵਲੀ ,ਪਰਮਜੀਤ ਸਿੰਘ ਸਿੰਘ ਮਹਿਮੂਦਪੁਰ, ਗੁਰਜਿੰਦਰ ਸਿੰਘ ਜੋਸਨ, ਸੁਖਵੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਹਰਿਆਣਾ , ਗੁਰਮੇਲ ਸਿੰਘ ਨੰਬਰਦਾਰ, ਗੁਰਦੇਵ ਸਿੰਘ ਮਾਨ , ਤੇਜਿੰਦਰਪਾਲ ਸਿੰਘ ਕਾਕਾ ,ਹਰਸ਼ਦੀਪ ਸਿੰਘ ਉੱਪਲੀ ,ਮਨਪ੍ਰੀਤ ਸਿੰਘ ਨੈਣਾਂ ,ਹਰਪ੍ਰੀਤ ਸਿੰਘ ਬਾਜਵਾ ,ਮਨਪ੍ਰੀਤ ਸਿੰਘ ਨੈਣਾਂ, ਹਰਦਿਆਲ ਸਿੰਘ ਰਾਮਗਡ਼੍ਹ ,ਗੁਰਜੰਟ ਸਿੰਘ ਜੋਸਨ, ਗੁਰਪ੍ਰੀਤ ਸਿੰਘ ਬਹਿਲ ,ਗੁਰਜੰਟ ਸਿੰਘ ,ਰੁਪਿੰਦਰ ਸਿੰਘ ਆਦਿ ਨੇ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *