ਪਟਿਆਲਾ

ਸਰਕਾਰ ਦੀ ਆਟਾ-ਦਾਲ ਸਕੀਮ ਤੋਂ ਕੋਈ ਪਰਿਵਾਰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ : ਦੀਕਸ਼ਤ ਕਪੂਰ, ਲੱਕੀ ਕੰਬੋਜ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਤਹਿਤ ਗਰੀਬ ਵਰਗ ਨੂੰ ਬਣਾ ਕੇ ਦਿੱਤੇ ਗਏ ਨੀਲੇ ਕਾਰਡ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਰਹਿਨੁਮਾਈ ‘ਚ ਵੰਡੇ ਗਏ।

ਵਾਰਡ ਨੰ: 22 ਵਿਚ ਰਾਜਸਥਾਨੀ ਝੁੱਗੀਆਂ ‘ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾ ਕੇ ਦਿੱਤੇ ਗਏ ਨਵੇਂ ਆਟਾ ਦਾਲ ਸਕੀਮ ਦੇ ਰਾਸ਼ਨ ਕਾਰਡ ਵੰਡੇ ਗਏ।
ਇਸ ਮੌਕੇ ਯੂਥ ਅਕਾਲੀ ਆਗੂਆਂ ਨੇ ਨੀਲੇ ਕਾਰਡ ਵੰਡਦਿਆਂ ਕਿਹਾ ਕਿ ਸਰਕਾਰ ਵੱਲੋਂ ਹਰ ਲਾਭਪਾਤਰੀ ਨੂੰ ਆਟਾ ਦਾਲ ਸਕੀਮ ਦਾ ਲਾਭ ਪਹੁੰਚਾਉਣ ਲਈ ਵਾਂਝੇ ਰਹਿ ਗਏ ਲਾਭ ਪਾਤਰੀਆਂ ਨੂੰ ਮੁੜ ਨੇਲੇ ਰਾਸ਼ਨ ਕਾਰਡ ਬਣਾ ਕੇ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਜ਼ਰੂਰਤਮੰਦ ਇਸ ਸਕੀਮ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਦੌਰਾਨ ਦੀਕਸ਼ਤ ਰਾਜ ਕਪੂਰ ਅਤੇ ਜਸਵਿੰਦਰ ਸਿੰਘ ਲੱਕੀ ਕੰਬੋਜ ਨੇ ਕਿਹਾ ਕਿ ਹਲਕੇ ਵਿੱਚ ਲੋਕ ਭਲਾਈ ਦੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਗਿਆ ਹੈ। ਹਲਕੇ ਵਿੱਚ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਸੀਨੀਅਰ ਸਿਟੀਜਨ ਕਾਰਡ, ਵਿਧਵਾ ਪੈਨਸ਼ਨ, ਕੈਂਸਰ ਪੀੜਤਾਂ ਨੂੰ ਮਦਦ, ਮਾਈਭਾਗੋ ਸਕੀਮ ਅਧੀਨ ਲੜਕੀਆਂ ਨੂੰ ਸਾਈਕਲ ਅਤੇ ਗਰੀਬ ਬੱਚਿਆਂ ਲਈ ਵਜੀਫਾ ਆਦਿ ਸਾਰੀਆਂ ਸਹੁਲਤਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਅਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕਿ ਕੋਈ ਵੀ ਲੋੜਵੰਦ ਇਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੀਵ ਜੁਨੇਜਾ, ਕੁਲਵਿੰਦਰ ਸਿੰਘ, ਵਿਸ਼ਾਲ ਭਾਰਦਵਾਜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *