ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਐਮ.ਡੀ. ਪੀ.ਆਰ.ਟੀ.ਸੀ. ਨੂੰ ਕੀਤਾ ਸਨਮਾਨਿਤ
ਪੀ.ਆਰ.ਟੀ.ਸੀ. ਦੀ ਖੁਸ਼ਹਾਲੀ ਅਫਸਰਾਂ ਤੇ ਵਰਕਰਾਂ ਦੀ ਸਮੁੱਚੀ ਟੀਮ ਦੀ ਦੇਣ- ਐਮ.ਡੀ.
ਪਟਿਆਲਾ (ਮਧੂਸਾਰ ਬਿਊਰੋ
ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਅੱਜ ਪਟਿਆਲਾ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੇ ਭਾਰੀ ਇਕੱਠ ਵਿੱਚ ਐਮ.ਡੀ. ਪੀ.ਆਰ.ਟੀ.ਸੀ. ਸ੍ਰ. ਰਵਿੰਦਰ ਸਿੰਘ ਜੀ, ਆਈ.ਏ.ਐਸ. ਨੂੰ ਮੁਮੈਂਟੋ, ਲੋਈ ਤੇ ਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਵੱਖ-ਵੱਖ ਡਿਪੂਆਂ ਤੋਂ ਆਏ ਪੈਨਸ਼ਨਰਾਂ ਦੇ ਭਾਰੀ ਇਕੱਠ ਨੂੰ ਆਪਣੇ ਸੰਬੋਧਨ ਦੌਰਾਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ. ਭਗਵੰਤ ਸਿੰਘ ਕੰਗਣਵਾਲ ਨੇ ਐਮ.ਡੀ. ਪੀ.ਆਰ.ਟੀ.ਸੀ. ਦੇ ਸਵਾਗਤੀ ਭਾਸ਼ਣ ਵਿੱਚ ਉਨ੍ਹਾਂ ਵਲੋਂ ਪੀ.ਆਰ.ਟੀ.ਸੀ. ਦੀਆਂ ਉਪਲੱਭਦੀਆਂ ਬਾਰੇ ਚਾਨਣਾ ਪਾਇਆ।
ਐਮ.ਡੀ. ਸ੍ਰ. ਰਵਿੰਦਰ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜੇਕਰ ਅਦਾਰੇ ਦੀ ਹਾਲਤ ਸੁਧਰੀ ਹੈ ਤਾਂ ਇਸ ਵਿੱਚ ਪੀ.ਆਰ.ਟੀ.ਸੀ. ਦੇ ਸਮੁੱਚੇ ਅਫਸਰਾਂ ਦੀ ਟੀਮ ਤੇ ਕਰਮਚਾਰੀਆਂ ਦੀ ਦੇਣ ਹੈ। ਸਰਕਾਰ ਦਾ ਖਾਸ ਕਰਕੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਖਜ਼ਾਨਾ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਚੇਅਰਮੈਨ ਪੀ.ਆਰ.ਟੀ.ਸੀ. ਦੇ ਸਹਿਯੋਗ ਅਤੇ ਪੈਨਸ਼ਨਰ ਬਜੁਰਗਾਂ ਦੇ ਆਸ਼ੀਰਵਾਦ ਨਾਲ ਹੀ ਇਹ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਅਦਾਰੇ ਵੀ ਵਿਗੜੀ ਹਾਲਤ ਦਾ ਮੈਨੂੰ ਬਹੁਤ ਦੁੱਖ ਸੀ ਤੇ ਮੇਰੇ ਦਿਲ ‘ਚ ਇਸ ਵਿੱਚ ਸੁਧਾਰ ਲਿਆਉਣ ਦੀ ਤਾਂਘ ਸੀ। ਬਕਾਇਆਂ ਬਾਰੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਕਾਏ ਦੇ ਦਿੱਤੇ ਗਏ ਹਨ ਅਤੇ ਰਹਿੰਦੇ ਬਕਾਏ ਵੀ ਛੇਤੀ ਹੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

