ਸਵੱਛ ਭਾਰਤ ਮੁਹਿੰਮ ਤਹਿਤ ਸਬ ਡਵੀਜਨਲ ਹਸਪਤਾਲ ਰਾਜਪੁਰਾ ਨੇ ਸੂਬਾ ਭਰ ਵੱਚੋਂ ਕੀਤਾ ਹਾਸਿਲ ਦੂਜਾ ਸਥਾਨ
ਪਟਿਆਲਾ 22 ਦਸੰਬਰ, ( ਮਧੂਸਾਰ ਬਿਊਰੋ)
ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਬ ਡਵੀਜਨਲ ਹਸਪਤਾਲਾਂ ਦੀ ਕਾਇਆ ਕਲਪ ਕੀਤੀ ਗਈ ਸੀ। ਜਿਸ ਤਹਿਤ ਸਬ ਡਵੀਜਨਲ ਹਸਪਤਾਲ ਰਾਜਪੁਰਾ ਨੇ ਸੂਬਾ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਬੋਧ ਗੁਪਤਾ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਦੌਰਾਨ ਸਬ ਡਵੀਜਨਲ ਹਸਪਤਾਲ ਰਾਜਪੁਰਾ ਨੇ ਸਾਫ ਸਫਾਈ ਅਤੇ ਹਸਪਤਾਲ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਸਬੰਧੀ ਸਾਈਨੇਜ਼ਸ ਡਿਸਪਲੇਅ ਕਰਨ ਕਰਕੇ ਸੂਬਾ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਮੁੱਖ ਸਿਹਤ ਸਕੱਤਰ ਮੈਡਮ ਵਿੰਨੀ ਮਹਾਜਨ ਵੱਲੋਂ ਹਸਪਤਾਲ ਨੂੰ ਪੰਜ ਲੱਖ ਰੁਪਏ ਦਾ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਦੂਜੀਆਂ ਸਾਰੀਆਂ ਸਿਹਤ ਸੰਸਥਾਵਾਂ ਨੂੰ ਵੀ ਨਮੂਨੇ ਦੀਆਂ ਸਿਹਤ ਸੇਸਥਾਵਾਂ ਬਨਾਇਆ ਜਾਵੇਗਾ, ਜਿੱਥੇ ਸਾਫ ਸਫਾਈ ਦੇ ਨਾਲ ਨਾਲ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਡਾ. ਐਮ.ਐਸ ਧਾਲੀਵਾਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਕ੍ਰਿਸ਼ਨ ਸਿੰਘ ਸੀਨੀਅਰ ਮੈਡੀਕਲ ਅਫਸਰ, ਡਾ. ਰਣਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰਾਜਪੁਰਾ ਵੀ ਹਾਜ਼ਰ ਸਨ।

