ਬੁਢਣਪੁਰ ਅਤੇ ਮੀਰਾਂਪੁਰ ਦੇ ਦਰਜਨਾਂ ਕਾਂਗਰਸੀ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ
-ਕਾਂਗਰਸ ਅਤੇ ਆਮ ਆਦਮੀ ਪਾਰਟੀ ਚੱਲੇ ਹੋਏ ਕਾਰਤੂਸ: ਪ੍ਰੋ. ਚੰਦੂਮਾਜਰਾ
ਪਟਿਆਲਾ, 23 ਦਸੰਬਰ(ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੌਰ ਵਿਚ ਅਕਾਲੀ ਦਲ ਨੂੰ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਪਿੰਡ ਬੁਢਣਪੁਰ ਅਤੇ ਮੀਰਾਂ ਪੁਰ ਦੇ ਦਰਜ਼ਨਾ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਨ੍ਹਾਂ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਵਿਚ ਜੀ ਆਇਆ ਆਖਿਆ। ਜਿਹੜੇ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਉਹਨਾਂ ਪਿੰਡ ਬੁਢਣਪੁਰ ਤੋਂ ਸਰਪੰਚ ਨੇਪਾਲ ਸਿੰਘ ਅਤੇ ਸਰਪੰਚ ਰਜਿੰਦਰ ਨਗਰ ਕਾਕਾ ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ ਦੀ ਪ੍ਰੇਰਣਾ ਸਦਕਾ ਗੁਰਨਾਮ ਸਿੰਘ,ਗੁਰਚਨ ਸਿੰਘ, ਕੁਲਬੀਰ ਸਿੰਘ, ਜਰਨੈਲ ਸਿੰਘ, ਸਿਕੰਦਰ ਸਿੰਘ, ਮੇਵਾ ਸਿੰਘ, ਬਲਿਹਾਰ ਸਿੰਘ,ਜਰਨੈਲ ਸਿੰਘ, ਬਲਵਿੰਦਰ ਸਿੰਘ ਫੌਜੀ,ਪ੍ਰੇਮ ਸਿੰਘ ਅਤੇ ਪਿੰਡ ਮੀਰਾਂਪੁਰ ਤੋਂ ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਸੂਬਾ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਕਾਂਗਰਸ ਤੋਂ ਅਤੇ
ਮਨੋਹਰ ਲਾਲ ਆਮ ਆਦਮੀ ਪਾਰਟੀ ਤੋਂ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੱਲੇ ਹੋਏ ਕਾਰਤੂਸ ਹਨ। ਜਿਹੜੇ ਕਿ ਸਿਰਫ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿਸਾਨਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਹ ਦੱਸੇ ਉਹਨਾਂ ਨੇ ਪਹਿਲਾਂ ਆਪਣੇ ਕਾਰਜ਼ਕਾਲ ਵਿਚ ਕਿਸਾਨਾ ਨੂੰ ਕਿਹੜੀ ਸਹੂਲਤ ਦਿੱਤੀ ਸੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿਥੋਂ ਤੱਕ ਹਲਕਾ ਸਨੌਰ ਦਾ ਸਵਾਲ ਹੈ ਹਲਕਾ ਇੰਚਾਰਜ਼ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰੰਘ ਚੰਦੂਮਾਜਰਾ ਨੇ ਸਿਰਫ ਤਿੰਨ ਮਹੀਨੇ ਵਿਚ ਜੋ ਕਿਹਾ ਉਹ ਕਰ ਦਿਖਾਇਆ। ਹਲਕੇ ਦੀਆਂ ਦੋਨੋ ਲਾਈਫ ਲਾਈਨ ਮੰਨੀਆਂ ਜਾਣ ਵਾਲੀ ਸੜਕਾਂ ਨੂੰ ਨੈਸ਼ਨਲ ਹਾਈਵੇ ਵਿਚ ਸ਼ਾਮਲ ਕਰਵਾ ਦਿੱਤਾ। ਦੁਧਨ ਸਾਧਾਂ ਨੂੰ ਸਬ ਡਿਵੀਜਨ ਬਣਾ ਦਿੱਤਾ। ਕਸਬਾ ਸਨੌਰ ਨੂੰ ਸਬ ਤਹਿਸੀਲ ਬਣਾ ਦਿੱਤਾ ਗਿਆ। ਹਲਕੇ ਦੀ ਸਿੰਚਾਈ ਸਿਸਟਮ ਨੂੰ ਬਿਹਤਰ ਬਣਾਉਣ ਲਈ 100 ਕਰੌੜ ਰੁਪਏ ਮਨਜੂਰ ਕਰਵਾ ਲਏ ਗਏ। ਇਸ ਤੋਂ ਇਲਾਵ ਹਲਕੇ ਵਿਚ ਤਿੰਨ ਮਹਨਿਆ ਵਿਚ ਵਿਕਾਸ ਦੇ ਕੰਮਾਂ ‘ਤੇ 60 ਕਰੌੜ ਤੋਂ ਜਿਆਦਾ ਪੈਸੇ ਖਰਚ ਕਰ ਦਿੱਤੇ ਗਏ ਹਨ। ਇਸ ਮੌਕੇ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਕੰਵਰ ਹਰਪ੍ਰੀਤ ਸਿੰਘ ਗਿੱਲ ਕਾਕਾ ਜੀ ਬੈਂ, ਐਚ.ਆਰ ਗਰੁੱਪ ਦੇ ਚੇਅਰਮੈਨ ਜਗਤਾਰ ਸਿੰਘ ਮੰਜਾਲ ਕਲਾਂ, ਐਮ.ਡੀ. ਪ੍ਰਦੀਪ ਨਨਾਨਸੁੰ, ਈਸ਼ਰ ਸਿੰਘ ਅਬਲੋਵਾਲ, ਜੈ ਸਿੰਘ ਡਕਾਲਾ, ਜਸਵਿੰਦਰ ਸਿੰਘ ਰਾਣਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

