ਸ਼ਹੀਦ ਬਾਬਾ ਜੈ ਸਿੰਘ ਖਰਕਟ ਦੀ ਯਾਦਗਾਰ ਬਣਾਉਣ ਨੂੰ ਲੈ ਕੇ ਵਫ਼ਦ ਨੇ ਕੀਤੀ ਸਤਬੀਰ ਖੱਟੜਾ ਨਾਲ ਮੁਲਾਕਾਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਹੀਦ ਬਾਬਾ ਜੈ ਸਿੰਘ ਜੀ ਖਰਕਟ ਦੀ ਯਾਦਗਾਰ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਹਲਕਾ ਇੰਚਾਰਜ ਅਤੇ ਅਕਾਲੀ ਦਲ ਦੇ ਉਮੀਦਵਾਰ ਸਤਬੀਰ ਸਿੰਘ ਖੱਟੜਾ ਨੂੰ ਮਿਲਿਆ। ਵਫ਼ਦ ਨਾਲ ਗੱਲਬਾਤ ਤੋਂ ਬਾਅਦ ਖੱਟੜਾ ਨੇ ਕਿਹਾ ਕਿ ਜਲਦ ਹੀ ਸਰਕਾਰ ਦੇ ਧਿਆਨ ‘ਚ ਲਿਆ ਕੇ ਕੰਮ ਦੀ ਆਰੰਭਤਾ ਕਰਵਾਈ ਜਾਵੇਗੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੋ. ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਵਿੱਚ ਇਤਿਹਾਸਕ ਯਾਦਗਾਰਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਚੱਪੜ ਚਿੜੀ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਬਾਬਾ ਮੋਤੀ ਰਾਮ ਜੀ ਮਹਿਰਾ, ਭਗਵਾਨ ਸ੍ਰੀ ਵਾਲਮੀਕਿ ਜੀ ਇਨ੍ਹਾਂ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਨੇ ਸ਼ਹੀਦ ਬਾਬਾ ਜੈ ਸਿੰਘ ਜੀ ਖਰਕਟ ਜੀ ਦੀ ਯਾਦਗਾਰ ਬਣਾਉਣ ਦਾ ਵੀ ਐਲਾਨ ਕੀਤਾ ਸੀ। ਜਿਸ ਦੀ ਅਰੰਭਤਾ ਹਾਲੇ ਤੱਕ ਨਹੀਂ ਹੋਈ। ਇਸ ਸਬੰਧੀ ਕਮੇਟੀ ਅਤੇ ਸੰਗਤ ਕਈ ਵਾਰ ਬਾਦਲ ਸਾਹਿਬ ਨੂੰ ਮਿਲ ਚੁੱਕੀ ਹੈ। ਕਾਰਵਾਈਆਂ ਸਾਰੀਆਂ ਮੁਕੰਮਲ ਹਨ ਪਰ ਪਤਾ ਨਹੀਂ ਕਿਉਂ ਉਦਘਾਟਨ ਨਹੀਂ ਕੀਤਾ ਜਾ ਰਿਹਾ। ਜਿਸ ਸਬੰਧੀ ਇਲਾਕੇ ਦੀਆਂ ਸੰਗਤਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਖਦਸ਼ਾ ਹੈ ਕਿ ਇਲੈਕਸ਼ਨ ਕੋਰਡ ਲੱਗਣ ਤੋਂ ਬਾਅਦ ਯਾਦਗਾਰ ਦਾ ਕੰਮ ਨਹੀਂ ਹੋਵੇਗਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਜੈ ਸਿੰਘ ਜੀ ਖਰਕੱਟ ਜਿਨ੍ਹਾਂ ਵਿੱਚ ਸੁਰਜੀਤ ਸਿੰਘ ਪ੍ਰਧਾਨ, ਸ੍ਰ. ਰੋਸ਼ਨ ਸਿੰਘ ਸੈਕਟਰੀ, ਧਰਮ ਸਿੰਘ, ਕਰਮ ਸਿੰਘ, ਦਰਸ਼ਨ ਸਿੰਘ, ਅਜੈਬ ਸਿੰਘ, ਹਰਨੇਕ ਸਿੰਘ, ਹਰਬੰਸ ਸਿੰਘ, ਭਿੰਦਰ ਸਿੰਘ, ਹਰਮੇਸ਼ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਗੁਰਧਿਆਨ ਸਿੰਘ, ਲਾਭ ਸਿੰਘ, ਗੁਰਜੰਟ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਪਟਿਆਲਾ-2 ਦੇ ਹਲਕਾ ਇੰਚਾਰਜ ਸ੍ਰ. ਸਤਬੀਰ ਸਿੰਘ ਖੱਟੜਾ ਨੂੰ ਯਾਦ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਸ਼ਹੀਦ ਬਾਬਾ ਜੈ ਸਿੰਘ ਖਰਕੱਟ ਜੀ ਦੀ ਯਾਦਗਾਰ ਦਾ ਕੰਮ ਸ਼ੁਰੂ ਕੀਤਾ ਜਾਵੇ।

