ਪਟਿਆਲਾ

ਅਕਾਲੀ-ਭਾਜਪਾ ਸਰਕਾਰ ਮੌਕੇ ਸੂਬੇ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ-ਡਾ. ਬਲਬੀਰ ਸਿੰਘ

ਪਟਿਆਲਾ, 24 ਦਸੰਬਰ, (ਕੰਵਰ ਬੇਦੀ/ਮਧੂਸਾਰ ਬਿਊਰੋ)
ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ ਹੈ। ਸਰਕਾਰ ਦੇ ਵਿਕਾਸ ਦੀ ਹਵਾ ਸਹੀ ਅਰਥਾਂ ‘ਚ ਲੋੜਵੰਦਾਂ ਤੱਕ ਪਹੁੰਚ ਹੀ ਨਹੀਂ ਸਕੀ ਸਗੋਂ ਸਿਰਫ ਅਕਾਲੀ ਲੀਡਰਾਂ ਦੇ ਘਰਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਰਾਜਸਥਾਨੀ ਝੂੰਗੀਆਂ ਤੇ ਸ਼ਹਿਰ ਦੀਆਂ ਦੂਜੀਆਂ ਗਰੀਬ ਬਸਤੀਆਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਰਾਬਤਾ ਬਣਾਉਣ ਸਮੇਂ ਕੀਤਾ।

ਇਸ ਦੌਰੇ ਦੌਰਾਨ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਚੋਣ ਨਿਸ਼ਾਨ ਝਾੜੂ ਦਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣ। ਡੋਰ ਟੂ ਡੋਰ ਪ੍ਰੋਗਰਾਮ ਤਹਿਤ ਜਦੋਂ ਡਾ. ਬਲਬੀਰ ਸਿੰਘ ਨੇ ਗਰੀਬ ਲੋਕਾਂ ਦੇ ਵਿਹੜੇ ਵੜ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਬਸਤੀ ਬਾਸ਼ਿੰਦਿਆਂ ਨੇ ਦੱਸਿਆ ਕਿ ਸਰਕਾਰਾਂ ਵਲੋਂ ਵਿਕਾਸ ਦੇ ਦਾਅਵੇ ਉਨ੍ਹਾਂ ਲਈ ਕਿਸੇ ਕੰਮ ਦੇ ਨਹੀਂ। ਨਾ ਤਾਂ ਇਨ੍ਹਾਂ ਬਸਤੀਆਂ ਨੂੰ ਪੀਣ ਵਾਲਾ ਸਾਫ ਪਾਣੀ ਹੀ ਮਿਲਦਾ ਹੈ, ਸੜਕਾਂ ਤੇ ਗਲੀਆਂ ਕੱਚੀਆਂ ਹਨ, ਗਰੀਬ ਲੋਕਾਂ ਕੱਚ ਘਰ ਖਸਤਾ ਹਾਲ ‘ਚ ਨੇ ਤੇ ਨਾ ਹੀ ਇਨ੍ਹਾਂ ਬਸਤੀਆਂ ‘ਚ ਪਖਾਨੇ ਬਣਾਏ ਗਏ ਹਨ। ਲੋਕਾਂ ਨੂੰ ਡਾ. ਬਲਬੀਰ ਸਿੰਘ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਵੱਡੀਆਂ ਪਾਰਟੀਆਂ ਦੇ ਨੇਤਾਂ ਚੋਣਾਂ ਨੇੜੇ ਆਉਣ ਕਾਰਨ ਹੁਣ ਬਸਤੀਆਂ ਵੱਲ ਰੁਖ਼ ਕਰ ਰਹੇ ਹਨ। ਪ੍ਰੰਤੂ ਉਹ ਇਸ ਵਾਰ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਸਮਰਥਨ ਕਰਨ ਲਈ ਵਚਨਬੱਧ ਹਨ। ਡਾ. ਬਲਬੀਰ ਸਿੰਘ ਨੇ ਵੀ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਸਰਕਾਰ ਬਣਦਿਆਂ ਹੀ ਇਨ੍ਹਾਂ ਬਸਤੀਆਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਡਾ. ਬਲਬੀਰ ਸਿੰਘ ਦੇ ਨਾਲ ਕੁਲਵੰਤ ਸਿੰਘ, ਰਾਜਵੰਤ ਸਿੰਘ, ਗੱਜਣ ਸਿੰਘ, ਲਾਲ ਸਿੰਘ, ਜੇ ਪੀ ਸਿੰਘ, ਲਾਭ ਸਿੰਘ, ਪ੍ਰਦੀਪ ਜੋਸਨ, ਗੁਰਿੰਦਰ ਸਿੰਘ, ਮਹਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *