ਪੰਜਾਬਪਟਿਆਲਾ

ਪਟਿਆਲਾ ਦਿਹਾਤੀ ‘ਚ ਕਾਂਗਰਸ ਨੂੰ ਝਟਕਾ : ਪੁਸੂ ਗਰੁੱਪ ਹੋਇਆ ਅਕਾਲੀ ਦਲ ‘ਚ ਸ਼ਾਮਲ

ਕਾਂਗਰਸ ਤੋਂ ਤੰਗ ਨੌਜਵਾਨ ਕਰ ਰਹੇ ਨੇ ਖੁਦ ਨੂੰ ਠਗਿਆ ਮਹਿਸੂਸ : ਬਿੱਟੂ ਚੱਠਾ

ਨੌਜਵਾਨਾਂ ਦੇ ਸਹਿਯੋਗ ਨਾਲ ਪਟਿਆਲਾ ਦਿਹਾਤੀ ਤੋਂ ਜਿੱਤ ਪਾਰਟੀ ਦੀ ਝੋਲੀ ‘ਚ ਪਾਈ ਜਾਵੇਗੀ

ਪਟਿਆਲਾ, 31 ਜਨਵਰੀ (ਮਧੂਸਾਰ ਬਿਊਰੋ) ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪਿੰਡ ਲੰਗ ਤੋਂ ਅੰਮ੍ਰਿਤ ਪਾਲ ਲੰਗ ਦੀ ਅਗਵਾਈ ਹੇਠ ਪੁਸ਼ੂ ਗਰੁੱਪ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਨੂੰ ਛੱਡ ਸਿਮਰਜੀਤ ਸੀਮਾ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਸਾਰੇ ਨੌਜਵਾਨਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਪਾਰਟੀ ਅੰਦਰ ਸ਼ਾਮਲ ਕਰਕੇ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਵੀ ਦਿਵਾਇਆ।

ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅੱਜ ਕਾਂਗਰਸ ਤੋਂ ਤੰਗ ਨੌਜਵਾਨ ਵੀ ਖੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ, ਇਸ ਲਈ ਹਰ ਕੋਈ ਅਕਾਲੀ ਦਲ ਦੀ ਸ਼ਰਨ ਵਿੱਚ ਆ ਰਿਹਾ ਹੈ, ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਨੌਜਵਾਨਾਂ ਦਾ ਸਹਿਯੋਗ ਦੇ ਨਾਲ ਪਟਿਆਲਾ ਦਿਹਾਤੀ ਤੋਂ ਜਿੱਤ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ। ਇਸ ਦੌਰਾਨ ਪੁਸ਼ੂ ਟੀਮ ਵੱਲੋਂ ਵੀ ਜਸਪਾਲ ਬਿੱਟੂ ਚੱਠਾ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਬਿੱਟੂ ਚੱਠਾ ਨੇ ਲੰਘੇ ਕਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਟਿਆਲਾ ਆਉਣ ‘ਤੇ ਅਤੇ ਵਰਕਰਾਂ ਦੇ ਵੱਡੀ ਗਿਣਤੀ ‘ਚ ਸ਼ਾਮਲ ਹੋਣ ‘ਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਆਖਿਆ ਕਿ ਅੱਜ ਲੋਕਾਂ ਦੇ ਸਹਿਯੋਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਹੁਣ ਇਹ ਗੱਲ ਸਮਝ ਆ ਚੁੱਕੀ ਹੈ ਕਿ ਲੋਕਾਂ ਦਾ ਪਿਆਰ ਤੇ ਫੂਲ ਸਪੋਰਟ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਹੁਣ ਲੋਕਾਂ ਦੇ ਸਹਿਯੋਗ ਨਾਲ ਅਕਾਲੀ ਦਲ ਤੇ ਬਸਪਾ ਜਿੱਤ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਵੀ ਪਟਿਆਲਾ ਦਿਹਾਤੀ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਅਕਾਲੀ ਦਲ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ‘ਚ ਪਾਰਟੀ ਵਰਕਰ ਵੀ ਮੌਜੂਦ ਸਨ।

Leave a Reply

Your email address will not be published. Required fields are marked *