ਸ਼ਹਿਰ ਦੇ ਲੋਕ ਮੁੱਖ ਮੰਤਰੀ ਤੀਰਥ ਯਾਤਰਾ ਦਾ ਲੈ ਰਹੇ ਪੂਰਾ ਲਾਭ : ਪਵਨ ਸ਼ਰਮਾ
ਭਗਵਾਨ ਦਾਸ ਜੁਨੇਜਾ ਨੇ 124 ਦੇ ਕਰੀਬ ਬੱਸਾਂ ਨੂੰ ਦਿੱਤੀ ਹਰੀ ਝੰਡੀ
ਪਟਿਆਲਾ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ ਅਤੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਯਤਨਾਂ ਸਦਕਾ ਸ਼ਹਿਰ ਵਿਚੋਂ 124 ਦੇ ਕਰੀਬ ਬੱਸਾਂ ਨੂੰ ਮੁੱਖ ਮੰਤਰੀ ਤੀਰਥ ਸਕੀਮ ਤਹਿਤ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਏ. ਪਵਨ ਸ਼ਰਮਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਯਾਤਰਾ ‘ਤੇ ਜਾਣ ਲਈ ਸੰਗਤਾਂ ਤੇ ਸ਼ਰਧਾਲੂਆਂ ‘ਚ ਕਾਫੀ ਉਤਸ਼ਾਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਵਾਤਾਵਰਣ ਪ੍ਰੇਮੀ ਭਗਵਾਨ ਦਾਸ ਜੁਨੇਜਾ ਵੱਲੋਂ ਪਾਣੀ, ਖਾਣ ਦੀਆਂ ਵਸਤਾਂ ਤੇ ਫਲ-ਫਰੂਟ ਆਦਿ ਦਾ ਵਿਸ਼ੇਸ਼ ਪ੍ਰਬੰਧ ਵੀ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਕਿਉਂਕਿ ਜਿਹੜੇ ਲੋਕ ਉਮਰ ਬੀਤਣ ਮਗਰੋਂ ਵੀ ਤੀਰਥ ਯਾਤਰਾਵਾਂ ਤੋਂ ਵਾਂਝੇ ਸਨ ਉਨ੍ਹਾਂ ਦਾ ਇਹ ਸੁਪਨਾ ਮੁੱਖ ਮੰਤਰੀ ਤੀਰਥ ਯਾਤਰਾ ‘ਤੇ ਜਾ ਕੇ ਪੂਰਾ ਹੋ ਰਿਹਾ ਹੈ।

