ਸ਼ਿਵ ਸੈਨਾ ਹਿੰਦੁਸਤਾਨ ‘ਚ ਵੱਡੀ ਗਿਣਤੀ ‘ਚ ਨੌਜਵਾਨ ਸ਼ਾਮਲ
ਪਟਿਆਲਾ 26 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ 26 ਦਸੰਬਰ- ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਆਗੂਆਂ ਵੱਲੋਂ ਸ਼ੁਰੂ ਕੀਤੇ ਗਏ ਭਰਤੀ ਅਭਿਆਨ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਪਟਿਆਲਾ ਦੇ ਬਾਬੂ ਸਿੰਘ ਕਾਲੋਨੀ ਦੇ ਵੱਡੀ ਗਿਣਤੀ ਚ ਨੌਜਵਾਨ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਹੋਏ। ਜਿੰਨਾ ਦਾ ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ ਤੇ ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਭਰਤ ਦੀਪ ਠਾਕੁਰ ਅਤੇ ਸ਼ਿਵ ਸੈਨਾ ਆਗੂ ਅਮਰਜੀਤ ਬੰਟੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਜਿਨ੍ਹਾਂ ਵੱਲੋਂ ਨਵੇਂ ਸ਼ਾਮਿਲ ਹੋਏ ਆਗੂਆਂ ਨੂੰ ਦੇਸ਼ ਸੇਵਾ ਦੀ ਸੂੰਹ ਚੁਕਾਈ।
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ‘ਚ ਰਿਸ਼ਵ, ਯਸ਼, ਮੰਗਲ ਸਿੰਘ, ਅਰਸ਼ਦੀਪ ਸਿੰਘ, ਗੌਤਮ ਗਿੱਲ, ਮੋਹਿਤ, ਸੰਨ੍ਹੀ ਅਤੇ ਚੰਦਨ ਸਮੇਤ ਵੱਡੀ ਗਿਣਤੀ ਚ ਨੌਜਵਾਨ ਸ਼ਿਵ ਸੈਨਾ ਹਿੰਦੁਸਤਾਨ ‘ਚ ਸ਼ਾਮਿਲ ਹੋਏ। ਇਸ ਮੌਕੇ ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਵੱਲੋਂ ਸਾਰਿਆ ਨੂੰ ਸਿਰੋਪਾਉ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆ ਨੂੰ ਹਿੰਦੂ ਸਿੱਥ ਏਕਤਾ ਲਈ ਹਰ ਸਮੇਂ ਤਿਆਰ ਰਹਿਣ ਲਈ ਗੱਲ ਆਖੀ ਗਈ। ਜਿਸ ਤੇ ਸਾਰਿਆ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਦੇਸ਼ ਸੇਵਾ ਅਤੇ ਧਰਮ ਦੀ ਰਾਖੀ ਲਈ ਹਰ ਕਦਮ ਚੁੱਕਣ ਲਈ ਤੈ ਆਰ ਹਨ।

