ਪਟਿਆਲਾ

ਸੁਰੇਸ਼ ਗੋਗੀਆ ਨੇ ਕਾਂਗਰਸ ਪਾਰਟੀ ‘ਚ ਮੁੜ ਕੀਤੀ ਘਰ ਵਾਪਸੀ

ਪਟਿਆਲਾ (ਮਧੂਸਾਰ ਬਿਊਰੋ)
ਪਿਛੇ ਜਿਹੇ ਕਾਂਗਰਸ ਨੂੰ ਅਲਵੀਦਾ ਕਹਿ ਕੇ ਤ੍ਰਿਮੂਨਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈ. ਅਮਰਿੰਦਰ ਸਿੰਘ ਅਤੇ ਬੀਬਾ ਜੈ ਇੰਦਰ ਕੌਰ ਦੀ ਪ੍ਰੇਰਣਾ ਸਦਕਾ ਸੁਰੇਸ਼ ਗੋਗੀਆ ਨੇ ਕਾਂਗਰਸ ਪਾਰਟੀ ਵਿੱਚ ਮੁੜ ਤੋਂ ਸ਼ਾਮਲ ਹੋ ਗਏ।

ਘਰ ਵਾਪਸੀ ‘ਤੇ ਸੁਰੇਸ਼ ਗੋਗੀਆ ਨੇ ਅੱਜ ਉੱਚੇਚੇ ਤੌਰ ‘ਤੇ ਮੋਤੀ ਬਾਗ ਪੈਲੇਸ ਵਿੱਖੇ ਪਹੁੰਚ ਕੇ ਵਿਧਾਇਕ ਪ੍ਰਨੀਤ ਕੌਰ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਪ੍ਰਨੀਤ ਕੌਰ ਨੇ ਗੋਗੀਆ ਦਾ ਕਾਂਗਰਸ ਵਿੱਚ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ। ਇਸ ਮੌਕੇ ਗੋਗੀਆ ਨੇ ਪ੍ਰਨੀਤ ਕੌਰ ਨੂੰ ਆਪਣੇ ਇਲਾਕੇ ਵਿੱਚ ਸ਼ੁਰੂ ਕੀਤੀਆਂ ਗਈਆਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਉਹ ਅੱਗੋਂ ਵੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਇਲਾਕੇ ਵਿੱਚ ਕਾਂਗਰਸੀ ਪਾਰਟੀ ਦਾ ਜਮ ਕੇ ਪ੍ਰਚਾਰ ਕਰਨਗੇਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜ ਕੇ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਹੱਥ ਮਜ਼ਬੂਤ ਕਰਦੇ ਹੋਏ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਨਾਉਣਗੇਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੀ.ਕੇ. ਪੁਰੀ, ਚਰਨਜੀਤ ਵਲੇਚਾ, ਰਾਜ ਕੁਮਾਰ ਪੱਪਨ , ਕੁਲਵੰਤ ਸਿੰਘ ਮੀਤ ਪ੍ਰਧਾਨ ਬਾਰ ਕੌਂਸਲ, ਹਰੀਸ਼ ਅਹੁਜਾ, ਯਸ਼ਪਾਲ , ਕ੍ਰਿਸ਼ਨ ਕੁਮਾਰ, ਪ੍ਰਸ਼ਾਂਤ ਗੋਗੀਆ, ਅਮਿੱਤ ਗਰਗ, ਹਨੀ ਸੇਖੋਂ ਓ.ਐਸ.ਡੀ. ਅਤੇ ਜਸਵਿੰਦਰ ਜੁਲਕਾਂ ਤੋਂ ਇਲਾਵਾ ਹੋਰ ਵੀ ਕਾਂਗਰਸੀ ਅਹੁੱਦੇਦਾਰ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *