ਮਾਤਾ ਕੂਸ਼ਲਿਆ ਹਸਪਤਾਲ ਵਿੱਚ ਮਨਾਇਆ ਗਿਆ ਵਿਸ਼ਵ ਰੋਗੀ ਸੁਰੱਖਿਆ ਦਿਵਸ
ਮਰੀਜਾਂ ਦੀ ਸੁਰੱਖਿਆ ਲਈ ਮਰੀਜਾਂ ਨੂੰ ਸ਼ਾਮਲ ਕਰਨਾ ਜਰੂਰੀ: ਡਾ. ਗੋਇਲ
ਪਟਿਆਲਾ 17 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਲੋਕਾਂ ਨੂੰ ਮਰੀਜਾਂ ਦੀ ਦੇਖਭਾਲ ਅਤੇ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਵਿਸ਼ਵ ਰੋਗੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਰੀਜਾਂ ਦੀ ਸਿਹਤ ਸਰੱਖਿਆ ਲਈ ਡਾਕਟਰ/ਸਿਹਤ ਸਟਾਫ , ਮਰੀਜ ਅਤੇ ਪਰਿਵਾਰਕ ਮੈਬਰਾਂ ਨੂੰ ਉਹਨਾਂ ਦੀਆਂ ਜਿਮੇ੍ਹਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ।ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਨੇਂ ਡਾਕਟਰ/ਸਿਹਤ ਸਟਾਫ ਦੀ ਮਰੀਜ ਪ੍ਰਤੀ ਜਿਮ੍ਹੇਵਾਰੀਆਂ ਪ੍ਰਤੀ ਜਾਗਰੂਕ ਕਰਦੇ ਕਿਹਾ ਕਿ ਡਾਕਟਰ/ਸਿਹਤ ਸਟਾਫ ਵੱਲੋਂ ਮਰੀਜਾਂ ਨੂੰ ਉਸ ਦੀ ਸਿਹਤ ਦੀ ਸਥਿਤੀ ਬਾਰੇ ਜਰੂਰ ਸੁਚਿਤ ਕੀਤਾ ਜਾਵੇ।ਇਸ ਤੋਂ ਇਲਾਵਾ 7 ਸਹੀ (ਸਹੀ ਮਰੀਜ, ਸਹੀ ਦਵਾਈ , ਸਹੀ ਖੁਰਾਕ, ਸਹੀ ਸਮਾਂ, ਸਹੀ ਰਸਤਾ, ਸਹੀ ਕਾਰਨ, ਅਤੇ ਸਹੀ ਦਸਤਾਵੇਜ) ਦੇ ਰਸਤੇ ਦੀ ਵਰਤੋਂ ਕਰਕੇ ਦਵਾਈ ਲਿਖੀ ਜਾਵੇ।
ਮਰੀਜ ਦੀ ਦੇਖਭਾਲ ਦੋਰਾਣ ਉਸ ਦੇ ਪਰਿਵਾਰਕ ਮੈਂਬਰਾ ਨੂੰ ਸ਼ਾਮਲ ਕੀਤਾ ਜਾਵੇ ਅਤੇ ਮਰੀਜਾਂ ਪ੍ਰਤੀ ਨਿਮਰਤਾ ਵਾਲਾ ਵਿਵਹਾਰ ਰੱਖਿਆ ਜਾਵੇ। ਮਰੀਜ ਦੀ ਸਿਹਤ ਸੁਰੱਖਿਆ ਲਈ ਮਰੀਜਾਂ ਅਤੇ ਪਰਿਵਾਰਾਂ ਨੂੰ ਉਹਨਾਂ ਦੀਆਂ ਜਿਮ੍ਹੇਵਾਰੀਆਂ ਪ੍ਰਤੀ ਜਾਗਰੂਕ ਕਰਦੇ ਉਹਨਾਂ ਕਿਹਾ ਕਿ ਪਰਿਵਾਰ/ ਮਰੀਜ ਵੱਲੋਂ ਡਾਕਟਰ ਨੂੰ ਦਵਾਈ ਅਤੇ ਬਿਮਾਰੀ ਬਾਰੇ ਵਿਸਥਾਰ ਵਿੱਚ ਦੱਸਿਆ ਜਾਵੇ। ਡਾਕਟਰ ਦਵਾਰਾ ਦਿੱਤੀ ਗਈ ਮਰੀਜ ਲਈ ਇਲਾਜ ਯੋਜਨਾ ਅਤੇ ਦਵਾਈਆਂ ਲਈ ਨਿਰਦੇਸ਼ਾ ਦੀ ਪਾਲਣਾ ਕੀਤੀ ਜਾਵੇ।ਬਿਨਾ ਸਲਾਹ ਤੋਂ ਆਪਣੀਆਂ ਦਵਾਈਆਂ ਦੂਜਿਆਂ ਨਾਲ ਸਾਂਝੀਆਂ ਨਾ ਕੀਤੀਆਂ ਜਾਣ ਅਤੇ ਇਲਾਜ ਦੇ ਰਿਕਾਰਡ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਲੋੜ ਪੈਣ ਤੇਂ ਸਮੇ ਸਿਰ ਉਪਲਬਧ ਹੋ ਸਕੇ।ਇਲਾਜ ਦੋਰਾਣ ਕਿਸੇ ਵੀ ਸਿਹਤ ਸੱਮਸਿਆ ਬਾਰੇ ਆਪਣੇ ਡਾਕਟਰ ਨਾਲ ਤਾਲਮੇਲ ਕੀਤਾ ਜਾਵੇ।ਉਹਨਾਂ ਕਿਹਾ ਕਿ ਮਰੀਜ ਦੀ ਸੁਰੱਖਿਆ ਦੀ ਲਈ ਡਕਾਟਰ ਅਤੇ ਮਰੀਜ ਵਿਚਕਾਰ ਭਾਗੀਦਾਰੀ ਜਰੂਰੀ ਹੈ।ਮਰੀਜਾਂ ਨੂੰ ਹਸਪਤਾਲ ਵਿੱਚ ਉਹਨਾਂ ਦੇ ਅਧਿਕਾਰਾਂ ਅਤੇ ਉਹਨਾਂ ਦੀਆਂ ਜਿਮ੍ਹੇਵਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ।ਇਸ ਮੋਕੇ ਆਯੂਸ਼ਮਾਨ ਭਵ ਸੇਵਾ ਪੱਖਵਾੜੇ ਤਹਿਤ ਅੰਗਦਾਨ ਸਬੰਧੀ ਸੰਹੁ ਵੀ ਚੁੱਕਵਾਈ ਗਈ ।ਇਸ ਮੋਕੇ ਮੈਡੀਕਲ ਅਫਸਰ ਡਾ. ਮਨਪ੍ਰੀਤ ਕੌਰ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸਨ ਕੁਮਾਰ , ਬਿੱਟੂ ਅਤੇ ਨਰਸਿੰਗ ਵਿਦਿਆਰਥੀ ਵੀ ਹਾਜਰ ਸਨ।

