ਪਟਿਆਲਾ

ਆਲ ਇੰਡੀਆ ਬੈਂਕ ਆਫਿਸਰ ਕਨਫੈਡਰੇਸ਼ਨ ਦੀ ਜ਼ਿਲਾ ਪਟਿਆਲਾ ਕਮੇਟੀ ਦਾ ਹੋਇਆ ਗਠਨ

ਪਟਿਆਲਾ (ਮਧੂਸਾਰ ਬਿਊਰੋ)
ਆਲ ਇੰਡੀਆ ਬੈਂਕ ਆਫਿਸਰ ਕਨਫੈਡਰੇਸ਼ਨ (ਏ. ਆਈ. ਬੀ. ਓ. ਸੀ.) ਦੇ ਬੈਨਰ ਹੇਠ ਪਟਿਆਲਾ ਜ਼ਿਲਾ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਕਾਮਰੇਡ ਚਮਨ ਸਿੰਗਲਾ, ਕਾਮਰੇਡ ਰਾਜੀਵ ਸਰਹਿੰਦੀ, ਡੀ. ਪੀ. ਐਸ. ਛਾਬੜਾ, ਜੁਆਇੰਟ ਜਨਰਲ ਸਕੱਤਰ ਕਾਮ. ਚਰਨਜੀਤ ਸਿੰਘ, ਪ੍ਰਧਾਨ ਏ. ਬੀ. ਓ. ਏ. ਨੇ ਆਪਣੇ ਆਪਣੇ ਵਿਚਾਰਾਂ ਰਾਹੀਂ ਸਮੂਹ ਬੈਂਕ ਆਫਿਸਰਜ਼ ਨੂੰ ਸੰਬੋਧਨ ਕੀਤਾ।

ਇਸ ਮੌਕੇ ਸਾਰਿਆਂ ਨੇ ਕਾਮਰੇਡ ਛਾਬੜਾ ਨੂੰ 31 ਦਸੰਬਰ 2016 ਨੂੰ ਹੋਣ ਵਾਲੀ ਰਿਟਾਇਰਮੈੰਂਟ ਲਈ ਵਿਦਾਈ ਦਿੱਤੀ ਅਤੇ ਉੁਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਦੱਸਿਆ ਗਿਆ ਕਿ ਕਾਮਰੇਡ ਛਾਬੜਾ ਦੇ ਯਤਨਾਂ ਸਦਕਾ ਅੰਮ੍ਰਿਤਸਰ ਵਿਖੇ ਕਨਫੈਡਰੇਸ਼ਨ ਦਾ ਖੂਬਸੂਰਤ ਗੈਸਟ ਹਾਊਸ ਬਣ ਗਿਆ ਹੈ। ਇਸ ਦਾ ਸਿਹਰਾ ਕਾਮਰੇਡ ਛਾਬੜਾ ਨੂੰ ਜਾਂਦਾ ਹੈ। ਇਸ ਮੌਕੇ ਪਟਿਆਲਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪੀ. ਐਨ. ਬੀ. ਦੇ ਕਾਮਰੇਡ ਸਤੀਸ਼ ਕੁਮਾਰ ਨੂੰ ਪ੍ਰਧਾਨ, ਐਸ. ਬੀ. ਆਈ. ਦੇ ਕਾਮਰੇਡ ਹਰਬਾਗ ਸਿੰਘ ਨੂੰ ਉੁਪ ਪ੍ਰਧਾਨ, ਸਟੇਟ ਬੈਂਕ ਆਫ ਪਟਿਆਲਾ ਦੇ ਕਾਮਰੇਡ ਜਸਬੀਰ ਸਿੰਘ ਨੂੰ ਸਕੱਤਰ, ਸਟੇਟ ਬੈਂਕ ਆਫ ਪਟਿਆਲਾ ਦੇ ਕਾਮਰੇਡ ਦਿਨੇਸ਼ ਪ੍ਰਸ਼ਾਦ ਗੁਪਤਾ ਨੂੰ ਖਜ਼ਾਨਚੀ ਅਤੇ ਅਰੁਨ ਚਾਵਲਾ ਨੂੰ ਸਹਾਇਕ ਖਜ਼ਾਨਚੀ ਬਣਾਇਆ ਗਿਆ। ਇਸ ਦੇ ਨਾਲ ਹੀ ਕੇਨਰਾ ਬੈਂਕ ਦੇ ਕਾਮਰੇਡ ਪਰਮਿੰਦਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਬੈਂਕ ਆਫ ਇੰਡੀਆ ਦੇ ਕਾਮਰੇਡ ਮਨੋਜ ਗੁਪਤਾ ਨੂੰ ਸਹਾਇਕ ਸਕੱਤਰ ਬਣਾਇਆ ਗਿਆ।
ਮੀਟਿੰਗ ਦੌਰਾਨ ਕਮੇਟੀ ਦੇ ਵਿਚ ਹੋਰ ਮੈੰਂਬਰ ਸ਼ਾਮਲ ਕਰਨ ਲਈ ਹੋਰ ਬੈਂਕਾਂ ਦੀਆਂ ਜਥੇਬੰਦੀਆਂ ਦੀ ਸਿਫਾਰਿਸ਼ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਮੀਟਿੰਗ ਵਿਚ ਕਿਹਾ ਗਿਆ ਕਿ ਕਨਫੈਡਰੇਸ਼ਨ ਨੇ ਬੈਂਕ ਅਧਿਕਾਰੀਆਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਤਿਆਰ ਕਰ ਲਿਆ ਗਿਆ, ਜਿਸ ਵਿਚ 11 ਵੇਜ਼ ਰਵੀਜ਼ਨ ਜੋ ਕਿ ਨਵੰਬਰ 2017 ਨੂੰ ਡਿਊ ਹੈ ਬਾਰੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ।
ਮੀਟਿੰਗ ਵਿਚ ਕਿਹਾ ਗਿਆ ਕਿ ਨੋਟਬੰਦੀ ਤੋੰਂ ਬਾਅਦ ਬੈਂਕਾਂ ਵਿਚ ਕੰਮ ਕਰ ਰਹੇ ਅਫਸਰਾਂ ਨੂੰ ਬੇਹੱਦ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਦੇ ਗਾਹਕਾਂ, ਆਮ ਜਨਤਾ, ਤਨਖਾਹਦਾਰ ਮੁਲਾਜ਼ਮਾਂ ਅਤੇ ਪੈਨਸ਼ਨਰ ਕੈਸ਼ ਨਾ ਹੋਣ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਵਿਚ ਮੌਜੂਦ ਅਫਸਰਾਂ ਨਾਲ ਲੜ ਰਹੇ ਹਨ, ਜਿਸ ਕਾਰਨ ਬੈਂਕ ਅਫਸਰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੈਂਕਾਂ ਦਾ ਮਾਹੌਲ ਕਾਫੀ ਟੈਨਸ਼ਨ ਵਾਲਾ ਹੋ ਗਿਆ ਹੈ। ਨੋਟਬੰਦੀ ਨੂੰ ਦੇਸ਼ ਸੇਵਾ ਦਾ ਕੰਮ ਮੰਨਦੇ ਹੋਏ ਬੈਂਕ ਅਫਸਰਾਂ ਨੇ 18-18 ਘੰਟੇ ਕੰਮ ਕਰ ਰਹੇ ਸਰਕਾਰ ਦੇ ਇਸ ਫੈਸਲੇ ਨੂੰ ਸਿਰੇ ਚੜਾਇਆ ਹੈ ਪਰ ਬੈਂਕਾਂ ਵਿਚ ਕੰਮ ਕਰ ਰਹੇ ਅਫਸਰਾਂ ਨਾਲ ਕਈ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਕਾਰਨ ਅਫਸਰਾਂ ਨੂੰ ਘਬਰਾਹਟ ਹੈ। ਸਰਕਾਰ ਨੂੰ ਬੈਂਕ ਅਫਸਰਾਂ ਦੀ ਸੁਰੱਖਿਆ ਯਕੀਨੀ ਬਣਾਂਉੁਣੀ ਚਾਹੀਦੀ ਹੈ। ਜਨਤਕ ਖੇਤਰ ਦੇ ਬੈਂਕਾਂ ਵਿਚ ਹੀ ਕਿਉਂਕਿ ਜ਼ਿਆਦਾਤਰ ਵਿਭਾਗਾਂ ਦੇ ਸੈਲਰੀ ਅਕਾਊੂਂਟ ਹਨ, ਲਿਹਾਜਾ ਜ਼ਿਆਦਾ ਕੈਸ਼ ਜਨਤਕ ਬੈਂਕਾਂ ਨੂੰ ਦੇਣਾ ਚਾਹੀਦਾ ਹੈ ਨਾ ਕਿ ਪ੍ਰਾਈਵੇਟ ਬੈਂਕਾਂ ਨੂੰ। ਇਸ ਮੀਟਿੰਗ ਵਿਚ ਕਾਮਰੇਡ ਲਾਜਪਤ ਰਾਏ ਗੋਇਲ, ਕਾਮਰੇਡ ਹਰਸ਼ਵਿੰਦਰ ਸਿੰਘ, ਜੀ. ਐਸ. ਢਿੱਲੋਂ, ਵਿਨੈ ਸਿਨਹਾ, ਸੁਰਿੰਦਰ ਮਲਿਕ, ਕਾਮਰੇਡ ਦਵਿੰਦਰ ਗੁਪਤਾ, ਯਾਦਵਿੰਦਰ ਸਿੰਗਲਾ, ਕਾਮਰੇਡ ਗੁਰਮੁਖ ਸਿੰਘ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *