ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ ਵਿਖੇ ਅੰਤਰ ਰਾਸ਼ਟਰੀ ਵਣ ਦਿਵਸ ਮਨਾਇਆ

ਪਟਿਆਲਾ, 21 ਮਾਰਚ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਅੰਤਰ ਰਾਸ਼ਟਰੀ ਵਣ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

ਇਹ ਦਿਵਸ ਸੰਯੁਕਤ ਰਾਸ਼ਟਰ ਵੱਲੋਂ ਵਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਜਿਸ ਅਧੀਨ ਇਸ ਦਿਨ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਜੰਗਲਾਂ ਦੀ ਮਹੱਤਤਾ ਬਾਰੇ ਸਮਾਜ ਨੂੰ ਜਾਗਰੂਕ ਕਰਨਾ ਅਤੇ ਜੰਗਲਾਂ ਦਾ ਮੌਜ਼ੂਦਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਹੈ। ਇਸ ਦਿਨ ਨਵੇਂ ਪੌਦੇ ਲਗਾ ਕਿ ਆਪਣੀ ਜੰਗਲਾਂ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਬੀਮਾਰੀਆਂ ਅਤੇ ਪ੍ਰਦੂਸ਼ਣ ਤੋਂ ਮੁਕਤ ਕਰ ਸਕੀਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਜੀ ਦੁਆਰਾ ਕਾਲਜ ਕੈਂਪਸ ਵਿਖੇ ਨਵੇਂ ਪੌਦੇ ਲਗਾਏ ਗਏ ਅਤੇ ਜੰਗਲਾਂ ਦੇ ਮਹੱਤਵ ਬਾਰੇ ਲੈਕਚਰ ਦਿੱਤਾ। ਆਪਣੇ ਵਿਚਾਰਾਂ ਨੂੰ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਪਰਦੁਸ਼ਣ ਮੁਕਤ ਅਤੇ ਚੰਗੀ ਸਿਹਤ ਦੇਣ ਲਈ ਇਹਨਾਂ ਪੇੜ ਪੌਦਿਆਂ ਦਾ ਹੀ ਅਹਿਮ ਯੋਗਦਾਨ ਹੈ ਇਹਨਾਂ ਤੋਂ ਬਿਨਾਂ ਅਸੀ ਇਕ ਦਿਨ ਵੀ ਨਹੀਂ ਜੀ ਸਕਦੇ। ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ ਉਸੇ ਤਰ੍ਹਾਂ ਹੀ ਇਹਨਾਂ ਪੌਦਿਆਂ ਦਾ ਜੰਗਲਾਂ ਦੀ ਸਾਨੂੰ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਖੁਲ ਕੇ ਸਾਹ ਲੈ ਸਕੇ। ਉਹਨ੍ਹਾਂ ਇਹ ਵੀ ਦੱਸਿਆ ਕਿ ਯੂ.ਐਨ.ਓ. ਦੇ ਅੰਕੜਿਆਂ ਅਨੁਸਾਰ ਹਰ ਸਾਲ 13 ਮਿਲੀਅਨ ਹੈਕਟਰ ਜੰਗਲ ਸੰਸਾਰ ਵਿਚੋਂ ਖਤਮ ਹੋ ਰਹੇ ਹਨ ਇਨ੍ਹਾਂ ਦੀ ਥਾਂ ਤੇ ਨਵੇਂ ਭਵਨਾਂ ਦਾ ਨਿਰਮਾਣ ਹੋ ਰਿਹਾ ਹੈ। ਜਿਸ ਕਾਰਨ ਗਲੋਬਲ ਵਾਰਮਿੰਗ ਦਾ ਵਾਧਾ ਲਗਾਤਾਰ ਹੋ ਰਿਹਾ ਹੈ। ਇਸ ਲਈ ਸਮਾਜ ਨੂੰ ਇਹਨ੍ਹਾਂ ਜੰਗਲਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਤੇ ਕਾਲਜ ਦੇ ਤਿੰਨੋਂ ਵਿੰਗ ਦੇ ਕੈਡੇਟਾਂ ਨੇ ਵੱਧ ਚੜ੍ਹ ਕੇ ਭਾਗ ਲਿਆ । ਇਸ ਵਿਚ ਨੇਵਲਵਿੰਗ ਦੇ ਲੈਫਟੀਨੈਂਟ ਡਾ.ਜਰਨੈਲ ਸਿੰਘ, ਏਅਰ ਫੋਰਸ ਦੇ ਫਲਾਇੰਗ ਅਫਸਰ ਨਵਜੋਤ ਸਿੰਘ ਅਤੇ ਆਰਮੀ ਵਿੰਗ ਦੇ ਅਫਸਰ ਡਾ. ਮਨਮੋਹਨ ਸਮੀ ਨੇ ਵੀ ਪ੍ਰੋਗਰਾਮ ਵਿਚ ਭਾਗ ਲਿਆ।

Leave a Reply

Your email address will not be published. Required fields are marked *