ਪਟਿਆਲਾ

ਗਿਆਨਦੀਪ ਮੰਚ ਵੱਲੋਂ ਪੁਸਤਕ ਲੋਕ-ਅਰਪਣ ਤੇ ਕਵੀ ਦਰਬਾਰ

ਪਟਿਆਲਾ (ਮਧੂਸਾਰ ਬਿਊਰੋ)
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਡਾ. ਜੀ.ਐਸ. ਆਨੰਦ ਦੀ ਕਾਵਿ ਪੁਸਤਕ ‘ਦਿਲ ਦਾ ਬੂਹਾ ਖੋਲ੍ਹ’ ਨੂੰ ਲੋਕ-ਅਰਪਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਆਨੰਦ ਦੇ ਮੰਗਤ ਖਾਨ ਵੱਲੋਂ ਗਾਏ ਗੀਤ ‘ਆ ਸੱਜਣਾ’ ਨਾਲ ਹੋਈ।

ਪੁਸਤਕ ਉਪਰ ਡਾ. ਮਨਮੋਹਨ ਸਹਿਗਲ ਨੇ ਭਾਵ-ਪੂਰਤ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਕਵਿਤਾਵਾਂ ਨਿਰਸੰਦੇਹ ਹਨੇਰੇ ਵਿੱਚ ਦੀਵਾ ਜਗਾਉਣ ਦੀ ਸਮਰੱਥਾ ਰੱਖਦੀਆਂ ਹਨ। ਡਾ. ਤਰਲੋਕ ਸਿੰਘ ਆਨੰਦ ਨੇ ਕਿਹਾ ਕਿ ਡਾ. ਆਨੰਦ ਵਲੋਂ ਸਾਦਾ ਜ਼ੁਬਾਨ ਵਿੱਚ ਰਚੀਆਂ ਗਈਆਂ ਕਵਿਤਾਵਾਂ ਵੱਡੇ ਨਸ਼ਤਰ ਵਾਲੀਆਂ ਕਵਿਤਾਵਾਂ ਹਨ। ਡਾ. ਜੀ.ਐਸ ਆਨੰਦ ਨੇ ਕਵਿਤਾ ਸੰਬੰਧੀ ਬੋਲਦਿਆਂ ਕਿਹਾ ਕਿ ਮੈਂ ਆਪਣੀ ਕਵਿਤਾ ਵਿੱਚ ਥੀਮਿਕ ਅਤੇ ਲੋਕ-ਪੱਖੀ ਸਰੋਕਾਰਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਰੋਹ ਦੇ ਪ੍ਰਧਾਨਗੀ ਭਾਸ਼ਨ ‘ਚ ਪੁਸਤਕ ਬਾਰੇ ਬੋਲਦਿਆਂ ਸ਼੍ਰੋਮਣੀ ਸਾਹਿਤਕਾਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਡਾ. ਆਨੰਦ ਦੀ ਕਵਿਤਾ ਵਿੱਚ ਸੰਗੀਤਕ ਸੁਰ ਭਾਰੂ ਹੈ ਤੇ ਸੰਗੀਤ ਹੀ ਰੂਹ ਨੂੰ ਤਾਜ਼ਗੀ ਬਖਸ਼ਦਾ ਹੈ।

Leave a Reply

Your email address will not be published. Required fields are marked *