ਡਾ. ਬਲਵਿੰਰ ਸਿੰਘ ਨੇ ਸਿਵਲ ਸਰਜਨ ਪਟਿਆਲਾ ਦਾ ਅਹੁਦਾ ਸੰਭਾਲਿਆ
ਪਟਿਆਲਾ 27 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਡਾ.ਬਲਵਿੰਦਰ ਸਿੰਘ ਸਿਵਲ ਸਰਜਨ ਸੰਗਰੂਰ ਦੀ ਬਦਲੀ ਪਟਿਆਲਾ ਵਿਖੇ ਹੋਣ ਉਪਰੰਤ ਡਾ.ਬਲਵਿੰਦਰ ਸਿੰਘ ਨੇ ਬਤੋਰ ਸਿਵਲ ਸਰਜਨ ਪਟਿਆਲਾ ਆਪਣਾ ਅਹੁਦਾ ਸੰਭਾਲ ਲਿਆ ਹੈ।
ਸਿਵਲ ਸਰਜਨ ਦਫਤਰ ਪਹੁੰਚਣ ਤੇ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਮੈਬਰਾਂ ਵੱਲਂੋ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ।ਡਾ.ਸਿੰਘ ਨੇ ਅਹੁੱਦਾ ਸੰਭਾਲਣ ਉਪਰੰਤ ਕਿਹਾ ਕਿ ਉਹ ਸਿਹਤ ਵਿਭਾਗ ਵੱਲਂੋ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲੇ ਦੇ ਹਰ ਤਰਾਂ ਦੇ ਲੋਕਾਂ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ ਅਤੇ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇ ਮਿਥੇ ਸਮਂੇ ਅਨੁਸਾਰ ਪੂਰੇ ਕੀਤੇ ਜਾਣਗੇ।
ਉਹਨਾਂ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਉਟੀ ਸਮਂੇ ਦੋਰਾਨ ਸਮਂੇ ਦੀ ਪਾਬੰਦੀ ਦਾ ਖਾਸ ਖਿਆਲ ਰੱਖਣ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫਤਰ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ।ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ,ਜਿਲਾ ਡਿਪਟੀ ਮੈਡੀਕਲ ਕਮਿਸ਼ਨਰ ਡਾ ਐਮ.ਐਸ.ਧਾਲੀਵਾਲ, ਸਹਾਇਕ ਸਿਹਤ ਅਫਸਰ ਡਾ.ਮਲਕੀਤ ਸਿੰਘ, ਡੈਂਟਲ ਹੈਲਥ ਅਫਸਰ ਡਾ. ਸਰਿਤਾ ਮਿੱਤਲ , ਡਾ. ਗੁਰਮੀਤ ਸਿੰਘ ਅਤੇ ਡਾ. ਗੁਰਮਨਜੀਤ ਦੋਨੋਂ ਜਿਲ੍ਹਾ ਐਪੀਡੈਮੋਲੋਜਿਸਟੇ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਸਟਾਫ ਹਾਜ਼ਰ ਸੀ।

