ਸਾਰੇ ਧਰਮਾਂ ਦਾ ਅਸਲ ਮਕਸਦ ਸਰਬਤ ਦਾ ਭਲਾ : ਵਾਈਸ ਚਾਂਸਲਰ
ਪੰਜਾਬੀ ਯੂਨੀਵਰਸਿਟੀ ਵਿਖੇ ਸਰਬ ਧਰਮ ਸੰਮੇਲਨ ਅਤੇ ਅੰਤਰ-ਧਰਮ ਸੰਵਾਦ ਕਾਨਫਰੰਸ ਆਰੰਭ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਭਵਨ ਦੇ ਧਰਮ ਅਧਿਐਨ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਸਰਬ ਧਰਮ ਸੰਮੇਲਨ ਅਤੇ ਅੰਤਰ-ਧਰਮ ਕਾਨਫ਼ਰੰਸ ਦਾ ਉਦਘਾਟਨ ਹੋਇਆ।
ਇਸ ਸਰਬ ਧਰਮ ਸੰਮੇਲਨ ਅਤੇ ਅੰਤਰ-ਧਰਮ ਕਾਨਫ਼ਰੰਸ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਨੂੰ ਦ੍ਰਿੜ ਕਰਦੇ ਕਿਹਾ ਕਿ ਸਾਰੇ ਹੀ ਇੱਕ ਦੀ ਸੰਤਾਨ ਹਨ ਅਤੇ ਸਾਰੇ ਧਰਮਾਂ ਦਾ ਅਸਲ ਮਕਸਦ ਸਰਬਤ ਦਾ ਭਲਾ ਹੈ। ਉਨ੍ਹਾਂ ਨੇ ਸਾਰੇ ਧਰਮਾਂ ਵਿੱਚ ਪ੍ਰਮਾਤਮਾ ਨੂੰ ਪਾਉਣ ਲਈ ਪਿਆਰ ਦੇ ਮਹੱਤਵ ਨੂੰ ਗੁਰੂ ਜੀ ਦੇ ਸ਼ਬਦਾਂ ਰਾਹੀਂ ਦੱਸਿਆ। ਉਨ੍ਹਾਂ ਨੇ ਭਵਨ ਦੀ ਇਮਾਰਤ ਬਾਰੇ ਦੱਸਦਿਆਂ ਕਿਹਾ ਕਿ ਇਸ ਇਮਾਰਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪਹਿਚਾਣ ਵਿਸ਼ਵ ਪੱਧਰ ਤੇ ਕਾਇਮ ਕੀਤੀ ਹੈ। ਅਸੀਂ ਇਸ ਇਮਾਰਤ ਦੀ 50ਵੀਂ ਵਰ੍ਹੇ ਗੰਢ ਮਨਾਉਦਿਆਂ ਫਖਰ ਮਹਿਸੂਸ ਕਰਦੇ ਹਾਂ।
ਇਸ ਸੰਮੇਲਨ ਦੀ ਸੁਰੂਆਤ ਇੱਕ ਵਿਲੱਖਣ ਤਰੀਕੇ ਨਾਲ ਕੀਤੀ ਗਈ। ਜਿਸ ਵਿੱਚ 50 ਵਰ੍ਹੇ ਪਹਿਲਾ ਭਵਨ ਦੀ ਉਸਾਰੀ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਨਿਰਮਲਾ ਦੇਵੀ, ਸਰਦਾਰੀ, ਇੰਦਰ ਸਿੰਘ, ਪਾਲਾ ਸਿੰਘ, ਦਲੀਪ ਸਿੰਘ, ਕਾਕਾ ਸਿੰਘ, ਬੰਤਾ ਸਿੰਘ, ਗੁਰਬਚਨ ਕੌਰ, ਸ੍ਰੀ ਦਇਆ ਨੰਦ, ਸ੍ਰੀਮਤੀ ਚੰਦਰ, ਗੁਰਬਚਨ ਸਿੰਘ ਧਾਲੀਵਾਲ, ਨਿਰਮਲ ਸਿੰਘ ਲਾਬਾ, ਦਰਸ਼ਨ ਸਿੰਘ ਤੇ ਤਾਰਾ ਸਿੰਘ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਗੁਰੂ ਗੋਬਿੰਦ ਸਿੰਘ ਭਵਨ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਇੱਕ ਸੋਵੀਨਰ ਨੂੰ ਉਪ-ਕੁਲਪਤੀ ਡਾ. ਜਸਪਾਲ ਸਿੰਘ ਦੇ ਮੁਬਾਰਕ ਹੱਥਾ ਦੁਆਰਾ ਰਿਲੀਜ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਵਿਦਵਾਨ ਡਾ. ਜਸਵੰਤ ਕੁਮਾਰ ਸਰਮਾ ਨੇ ਕਿਹਾ ਕਿ ਇਹ ਇਕ ਵਿਲੱਖਣ ਇਮਾਰਤ ਹੈ ਜਿੱਥੇ ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਹੋ ਕੇ ਸੰਵਾਦ ਕਰਦੇ ਹਨ।ਇਸ ਪ੍ਰਥਾਏ ਅਮਰੀਕਾ ਵਿੱਚ ਵੀ ਤੁਲਨਾਤਮਕ ਧਰਮ ਅਧਿਐਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਦਿੱਲੀ ਯੂਨੀਵਰਸਿਟੀ ਦੇ ਉਰਦੂ ਵਿਭਾਗ ਦੇ ਵਿਦਵਾਨ ਡਾ. ਮੁਸਤਾਕ ਆਲਮ ਕਾਦਰੀ ਨੇ ਆਪਣੀ ਭਾਵਨਾ ਗਤ ਕਰਦਿਆ ਕਿਹਾ ਕਿ ਸਾਰੇ ਧਰਮ ਪਿਆਰ ਲਈ ਹੀ ਬਣੇ ਹਨ। ਕਿਸੇ ਇੱਕ ਵਿਅਕਤੀ ਦੀ ਵਿਅਕਤੀਗਤ ਗਲਤੀ ਕਿਸੇ ਧਰਮ ਨੂੰ ਦੋਸ਼ੀ ਨਹੀ ਬਣਾ ਸਕਦੀ ਇਹ ਉਹ ਵਿਅਕਤੀਗਤ ਕਮੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਧਰਮ ਦੀ ਆੜ ਲੈ ਕੇ ਛੁਪਾਇਆ ਜਾਦਾ ਹੈ। ਉਹਨਾਂ ਨੇ ਮੁਹੰਮਦ ਸਾਹਿਬ ਦੇ ਜੀਵਨ ਵਿੱਚੋਂ ਉਦਾਹਰਨਾਂ ਦੇ ਕੇ ਇਨਸਾਨੀਅਤ ਭਰੀ ਜਿੰਦਗੀ ਜਿਊਣ ਲਈ ਪ੍ਰੇਰਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਜਸਪਾਲ ਕੌਰ ਕਾਂਗ
ਦਿੱਲੀ ਯੂਨੀਵਰਸਿਟੀ ਦੇ ਬੁੱਧ ਇਸਟ ਸਟੱਡੀਜ਼ ਕੇ ਮੁੱਖੀ ਪ੍ਰੋ. ਐਚ.ਵੀ. ਗੰਗਨੇਗੀ ਨੇ ਕਿਹਾ ਕਿ ਦੁਨੀਆ ਦੇ ਸਾਰੇ ਧਰਮ ਮਾਨਵਤਾਂ ਦੇ ਲਈ ਬਣੇ ਹਨ। ਮਾਨਵਤਾ ਨੂੰ ਦੁੱਖਾਂ ਤੋਂ ਮੁਕਤੀ ਦਵਾਉਣਾ ਹੀ ਸਾਰੇ ਧਰਮਾ ਦਾ ਉਦੇਸ਼ ਹੈ। ਜੋਹਨ ਪਾਲ ਨੇ ਕਿਹਾ ਕਿ ਈਸਾਈ ਧਰਮ ਵਿੱਚ ਇੱਕ ਪ੍ਰਵਰਤ ਬਚਨ ਹੈ ਕਿ ਸਮਾਜ ਸਮਾਨਤਾਂ ਇਨਸਾਨੀਅਤ ਅਤੇ ਨਿਆਂ ਤੇ ਅਧਾਰਤ ਹੋਣਾ ਚਾਹੀਦਾ ਹੈ।
ਅਨੇਕਾਂਤ ਜੈਨ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੇ ਧਰਮ ਦੀ ਪੜਤਾਲ ਕਰਦੇ ਹਾ ਉੇਸੇ ਤਰ੍ਹਾਂ ਦੂਜੇ ਧਰਮਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਇਸ ਲਈ ਇੱਕੋ ਮਾਪਦੰਡ ਹੋਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਧਰਮ ਅਧਿਐਨ ਵਿਭਾਗ ਦੇ ਮੁੱਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਆਏ ਸਮਾਗਮ ਵਿੱਚ ਪਹੁੰਚੇ ਵਿਦਵਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਸਾਡੇ ਲਈ ਇਹ ਸ਼ੁਭ ਮੌਕਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾ ਪ੍ਰਕਾਸ਼ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਭਵਨ ਦੇ ਗੋਲਡਨ ਜੁਬਲੀ ਵਰ੍ਹਾ ਮਨ੍ਹਾ ਰਹੇ ਹਾਂ। ਡਾ. ਨੇ ਵਿਭਾਗ ਦੇ 50 ਸਾਲਾਂ ਦਾ ਇਤਿਹਾਸ ਤੇ ਉਸ ਦੀ ਬਣਤਰ ਤੇ ਬਖੂਬੀ ਚਾਨਣਾ ਪਾਇਆ।
ਅੰਤ ਵਿੱਚ ਧੰਨਵਾਦ ਕਰਦਿਆ ਵਿਭਾਗ ਦੇ ਪ੍ਰੋਫੈਸਰ ਡਾ. ਰਜਿੰਦਰ ਕੌਰ ਰੋਹੀ ਨੇ ਕਿਹਾ ਕਿ ਧਰਮ ਦਾ ਮਤਬਲ ਤੇ ਮਕਸਦ ਸਰੀਰ ਮਨ ਅਤੇ ਰੂਹ ਦਾ ਸੁੱਖ ਪੈਦਾ ਕਰਨਾ ਹੈ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਿੱਖ ਵਿਸ਼ਵਕੋਸ਼ ਵਿਭਾਗ, ਭਾਈ ਗੁਰਦਾਸ ਚੇਅਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਡਿਸਟੈਂਸ ਐਜੂਕੇਸ਼ਨ ਦਾ ਧਰਮ ਅਧਿਐਨ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਬਾਬਾ ਫਰੀਦ ਸੈਂਟਰ ਸੂਫੀ ਸੱਟਡੀਜ਼ ਨੇ ਵਿਸ਼ੇਸ਼ ਯੋਗਦਾਨ ਪਾਇਆ।
ਇਸ ਮੌਕੇ ਡਾ. ਹਰਪਾਲ ਸਿੰਘ ਪਨੂੰ, ਡਾ. ਸਰਬਜਿੰਦਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਜੋਧ ਸਿੰਘ, ਡਾ. ਤੇਜਿੰਦਰ ਕੌਰ, ਡਾ. ਅਰਵਿੰਦ ਰਿਤੂਰਾਜ, ਡਾ. ਮੁਹੰਮਦ ਹਬੀਬ, ਡਾ. ਪ੍ਰਦੂਮਣ ਸਾਹ ਸਿੰਘ, ਡਾ. ਗੁਰਮੇਲ ਸਿੰਘ, ਡਾ ਗੁਰਸ਼ਰਨ ਕੌਰ, ਡਾ. ਸੁਰਜੀਤ ਸਿੰਘ ਭੱਟੀ, ਡਾ ਜਸਪ੍ਰੀਤ ਕੌਰ ਸੰਧੂ, ਡਾ. ਹੁਕਮ ਰਾਜਪਾਲ, ਡਾ. ਮਲਕਿੰਦਰ ਕੌਰ, ਡਾ. ਬਲਵਿੰਦਰ ਕੌਰ ਭੱਟੀ, ਡਾ. ਹਰਜਿੰਦਰ ਸਿੰਘ ਵਾਲੀਆ ਅਤੇ ਵਿਭਾਗ ਦੇ ਪੁਰਾਣੇ ਅਤੇ ਨਵੇਂ ਵਿਦਿਆਰਥੀ ਅਤੇ ਖੋਜਾਰਥੀ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰਨਾ ਵਿਭਾਗਾਂ ਦੇ ਖੋਜਾਰਥੀ ਮੌਜੂਦ ਸਨ।

