ਪਟਿਆਲਾ

ਤੇਜਿੰਦਰਪਾਲ ਸਿੰਘ ਸੰਧੂ ਨੇ ਬੀਬੀ ਸੰਧੂ ਦੇ ਹੱਕ ‘ਚ ਕੀਤਾ ਘਰ-ਘਰ ਜਾ ਕੇ ਚੋਣ ਪ੍ਰਚਾਰ

ਬਠੌਣੀਆਂ ਦੇ ਮੁਰਗੀ ਫਾਰਮਾਂ ਖਿਲਾਫ਼ ਸੰਘਰਸ਼ ਕਮੇਟੀ ਦਾ ਦੇਵਾਂਗੇ ਸਾਥ- ਤੇਜਿੰਦਰਪਾਲ ਸਿੰਘ ਸੰਧੂ
ਰਾਜਪੁਰਾ 30 ਦਸੰਬਰ (ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਚੁੱਕੇ ਬੀਬੀ ਅਨੂਪਿੰਦਰ ਕੌਰ ਸੰਧੂ ਦੇ ਹੱਕ ‘ਚ ਉਨ੍ਹਾਂ ਦੇ ਪਤੀ ਐਸਐਸਐਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵਲੋਂ ਪਿੰਡ ਮਹਿਮਾ, ਬਠੌਣੀਆਂ ਤੇ ਪਹਿਰ ਸਮੇਤ ਦਰਜਨਾਂ ਪਿੰਡਾਂ ਵਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਸ੍ਰ. ਸੰਧੂ ਨੇ ਮੁਰਗੀ ਖਾਨਿਆਂ ਦੇ ਖਿਲਾਫ਼ ਸੰਘਰਸ਼ ਲੜ ਰਹੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਐਲਾਨ ਕੀਤਾ। ਸੰਧੂ ਨੇ ਕਿਹਾ ਕਿ ਪਿੱਛਲੇ ਸਮੇਂ ਦੌਰਾਨ ਕੁਝ ਰਾਜਸ਼ੀ ਆਗੂਆਂ ਦੀ ਸ਼ਹਿ ‘ਤੇ ਇਥੇ ਮੁਰਗੀਖਾਨੇ ਖੁੱਲ੍ਹ ਗਏ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ‘ਚ ਜਿੰਦਗੀ ਨਕਰ ਬਣ ਚੁੱਕੀ ਹੈ, ਗੰਦਗੀ ਮੱਖੀਆਂ ਤੇ ਬਦਬੋ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਨੇ ਲੋਕਾਂ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਕਮੇਟੀ ਦੇ ਹਰ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਮੁਰਗੀ ਖਾਨਿਆਂ ਦਾ ਵਿਰੋਧ ਕਰਨਗੇ। ਸ੍ਰ. ਸੰਧੂ ਨੇ ਕਿਹਾ ਕਿ ਉਹ 8 ਜਨਵਰੀ ਨੂੰ ਸੰਘਰਸ਼ ਕਮੇਟੀ ਵਲੋਂ ਐਲਾਨੇ ਗਏ ੍ਰੋਗਰਾਮ ਵਿਚ ਬੀਬੀ ਅਨੂਪਿੰਦਰ ਕੌਰ ਸੰਧੂ ਨਾਲ ਸ਼ਾਮਲ ਹੋਣਗੇ। ਇਸ ਮੌਕੇ ਸ੍ਰ. ਸੰਧੂ ਨਾਲ ਸੰਘਰਸ਼ ਕਮੇਟੀ ਦੇ ਆਹੁਦੇਦਾਰ ਸੁਰਜੀਤ ਸਿੰਘ ਮੰਡਿਆਣਾ, ਪਾਲ ਸਿੰਘ, ਬਲਵਿੰਦਰ ਸਿੰਘ ਮੰਡਿਆਣਾ, ਹਰਮਿੰਦਰ ਸਿੰਘ ਲਾਖਾ ਤੋਂ ਇਲਾਵਾ ਵੱਡੀ ਗਿਣਤੀ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *