ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਗਮ

ਪਟਿਆਲਾ 16 ਮਾਰਚ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਕਾਲਜ ਦਾ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰੋ. ਕੇਦਾਰ ਨਾਥ ਸਿੰਘ ਯਾਦਵਾ, ਵਾਈਸ ਚਾਂਸਲਰ, ਅਵਦੇਸ਼ ਪ੍ਰਤਾਪ ਸਿੰਘ ਯੂਨੀਵਰਸਿਟੀ, ਰੇਵਾ, ਮੱਧ ਪ੍ਰਦੇਸ਼ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।

ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਅਕਾਦਮਿਕਤਾ, ਖੇਡਾਂ, ਸੱਭਿਆਚਾਰਕ ਸਰਗਰਮੀਆਂ, ਐਨ.ਸੀ.ਸੀ. ਅਤੇ ਐਨ.ਐਸ.ਐਸ. ਵਿਚ ਵੱਖ¸ਵੱਖ ਪ੍ਰਾਪਤੀਆਂ ਲਈ ੧੨੭ ਰੋਲ ਆਫ ਆਨਰ, ੧੭ ਕਾਲਜ ਗੌਰਵ ਸਨਮਾਨ ਅਤੇ ੨੫੭ ਕਾਲਜ ਕਲਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਤੇ ਲੜਕੀਆਂ ਦੀ ਸਿਖਿਆ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਵਲੋਂ ‘ਸਾਡੀ ਬੇਟੀ ਸਾਡਾ ਮਾਣ’ ਤਹਿਤ ਕਾਲਜ ਦੀਆਂ ਪੰਜ ਸਰਵੋਤਮ ਵਿਦਿਆਰਥਣਾਂ ਨੂੰ ਮਾਤਾ ਗੁਜਰੀ ਐਵਾਰਡ ਆਫ ਐਕਸੀਲੈਂਸ, ਮਾਤਾ ਗੰਗਾ ਬੈਸਟ ਪ੍ਰਫੋਰਮੈਂਸ ਐਵਾਰਡ, ਮਾਤਾ ਸਾਹਿਬ ਕੌਰ ਬੈਸਟ ਪ੍ਰਫੋਰਮੈਂਸ ਐਵਾਰਡ, ਮਾਤਾ ਖੀਵੀ ਬੈਸਟ ਪ੍ਰਫੋਰਮੈਂਸ ਐਵਾਰਡ ਅਤੇ ਮਾਤਾ ਸੁਲੱਖਣੀ ਬੈਸਟ ਪ੍ਰਫੋਰਮੈਂਸ ਐਵਾਰਡ ਪ੍ਰਦਾਨ ਕੀਤੇ ਗਏ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਨੇ ਉਚੇਰੀ ਸਿਖਿਆ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਸਥਾਨ ਹਾਸਿਲ ਕਰਦੇ ਹੋਏ ਨੈਕ ਪਾਸੋਂ ‘ਏ’ ਗਰੇਡ, ਯੂ.ਜੀ.ਸੀ. ਪਾਸੋਂ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਅਤੇ ਆਟੌਨੋਮਸ ਕਾਲਜ ਦਾ ਦਰਜਾ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਨੇ ਸਮੇਂ ਦੇ ਹਾਣੀ ਹੁੰਦੇ ਹੋਏ ਜਿਥੇ ਹੁਨਰ ਵਿਕਾਸ ਨਾਲ ਸਬੰਧਤ ਕਈ ਕੋਰਸ ਸ਼ੁਰੂ ਕੀਤੇ ਉਥੇ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਵਿਰਸੇ ਦੀ ਸੰਭਾਲ ਹਿਤ ਵੀ ਨਿਰੰਤਰ ਉਪਰਾਲੇ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਵਿਚ ਵਿਦਿਆਰਥੀਆਂ ਦਾ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਕਰਨ ਲਈ ਲਗਾਤਾਰ ਸੈਮੀਨਾਰ, ਕਾਨਫਰੰਸਾਂ, ਵਿਸ਼ੇਸ਼ ਭਾਸ਼ਣਾਂ ਅਤੇ ਹੋਰ ਸਹਿ-ਵਿਦਿਅਕ ਗਤੀਵਿਧੀਆਂ ਦਾ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ। ਉਨ੍ਹਾਂ ਇਹ ਖੁਸ਼ੀ ਸਾਂਝੀ ਕੀਤੀ ਕਿ ਕਾਲਜ ਦੇ ਵਿਦਿਆਰਥੀ ਵਿਦੇਸ਼ੀ ਅਦਾਨ-ਪ੍ਰਦਾਨ ਤਹਿਤ ਰੂਸ ਦੀ ਸਾਇਨਰਜੀ ਯੂਨੀਵਰਸਿਟੀ ਵਿਚ ‘ਉੱਦਮ’ Àੁੱਪਰ ਵਿਸ਼ੇਸ਼ ਕੋਰਸ ਕਰ ਕੇ ਆਏ ਹਨ।
ਮੁੱਖ ਮਹਿਮਾਨ ਪ੍ਰੋ. ਕੇਦਾਰ ਨਾਥ ਸਿੰਘ ਯਾਦਵਾ ਨੇ ਕਾਲਜ ਦੀਆਂ ਪ੍ਰਾਪਤੀਆਂ ਉੱਪਰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਾਲਜ ਜਿਸ ਤਰੀਕੇ ਨਾਲ ਸੰਤੁਲਿਤ ਪਹੁੰਚ ਅਪਣਾਉਂਦੇ ਹੋਏ ਮਿਆਰੀ ਸਿਖਿਆ ਪ੍ਰਦਾਨ ਕਰ ਰਿਹਾ ਹੈ ਉਹ ਸਮਾਜ ਲਈ ਬਹੁਤ ਹੀ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਾਪਦਾ ਜਦੋਂ ਇਹ ਕਾਲਜ ਦੇਸ਼ ਦੇ ਗਿਣੇ ਚੁੱਣੇ ਨਾਮੀ ਕਾਲਜਾਂ ਵਿਚ ਸ਼ੁਮਾਰ ਹੋ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਲਗਨ, ਮਿਹਨਤ, ਇਮਾਨਦਾਰੀ, ਪ੍ਰਤੀਬਧਤਾ ਅਤੇ ਲਗਾਤਾਰ ਗਿਆਨ ਹਾਸਿਲ ਕਰਦੇ ਰਹਿਣਾ ਅਜਿਹੇ ਗੁਣ ਹਨ ਜੋ ਤਾ¸ਉਮਰ ਵਿਅਕਤੀ ਦਾ ਮਾਰਗ ਦਰਸ਼ਨ ਕਰਦੇ ਰਹਿੰਦੇ ਹਨ।
ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਸ. ਸੁਰਜੀਤ ਸਿੰਘ ਰੱਖੜਾ ਨੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।

Leave a Reply

Your email address will not be published. Required fields are marked *