ਪਟਿਆਲਾ

ਭਾਸ਼ਾ ਵਿਭਾਗ ਡਾਇਰੈਕਟਰ ਵੱਲੋਂ ਕਹਾਣੀ ਮੰਚ ਫਿਰੋਜ਼ਪੁਰ ਵੱਲੋਂ ਛਪਵਾਇਆ ਕੈਲੰਡਰ ਰਿਲੀਜ਼

ਪਟਿਆਲਾ (ਮਧੂਸਾਰ ਬਿਊਰੋ)
ਕਹਾਣੀ ਮੰਚ ਫਿਰੋਜ਼ਪੁਰ ਵਲੋਂ ਛਾਪੇ ਗਏ ਨਵੇਂ ਸਾਲ 2017 ਦਾ ਕੈਲੰਡਰ ਨੂੰ ਗੁਰਸ਼ਰਨ ਕੌਰ, ਡਾਇਰੈਕਟਰ, ਭਾÎਸ਼ਾ ਵਿਭਾਗ, ਪੰਜਾਬ ਜੀ ਵਲੋਂ ਉਨ੍ਹਾਂ ਦੇ ਦਫ਼ਤਰੀ ਕਮਰੇ ਵਿਚ ਰਿਲੀਜ਼ ਕੀਤਾ ਗਿਆ।

ਇਸ ਮੌਕੇ ਕਹਾਣੀ ਮੰਚ ਦੇ ਪ੍ਰਧਾਨ ਅਤੇ ਮਸ਼ਹੂਰ ਵਿਅੰਗਕਾਰ ਸ. ਹਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਜਨਰਲ ਸਕੱਤਰ ਸ. ਚਮਕ ਸੁਰਜੀਤ, ਉੱਘੇ ਵਿਦਵਾਨ/ਇਤਿਹਾਸਕਾਰ ਡਾ. ਰਾਮੇÎਸ਼ਵਰ ਸਿੰਘ ਕਟਾਰਾ, ਫਿਰੋਜ਼ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਕੰਵਲਜੀਤ ਕੌਰ, ਸ. ਦਲਜੀਤ ਸਿੰਘ, ਸੰਪਾਦਕ ਸੋਚ ਦੀ ਸ਼ਕਤੀ” ਅਤੇ ਪਰਵੀਨ ਕੁਮਾਰ, ਖੋਜ ਅਫ਼ਸਰ ਹਾਜ਼ ਸਨ। ਇਸ ਮੌਕੇ ਡਾਇਰੈਕਟਰ, ਭਾਸ਼ਾ ਵਿਭਾਗ ਵਲੋਂ ਕਹਾਣੀ ਮੰਚ ਦੇ ਆਹੁੱਦੇਦਾਰਾਂ ਤੇ ਸਮੂਹ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਮੰਚ ਵਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਇਸੇ ਤਰ੍ਹਾਂ ਹੀ ਆਪਣੀ ਮਾਂ ਬੋਲੀ ਦੀ ਤਰੱਕੀ ਲਈ ਹੋਰ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣ ਲਈ ਕਿਹਾ।

Leave a Reply

Your email address will not be published. Required fields are marked *