ਪਟਿਆਲਾ

ਵਿਨੋਦ ਅਰੋੜਾ ਕਾਲੂ ਬਣੇ ਯੂਥ ਐਂਡ ਵੈਲਫੇਅਰ ਸੈਲ ਪੰਜਾਬ ਦੇ ਵਾਇਸ ਚੇਅਰਮੈਨ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਅਤੇ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਦੀ ਮਿਹਨਤ ਅਤੇ ਲਗਨ ਨਾਲ ਸੇਵਾ ਕਰ ਰਹੇ ਯੂਥ ਕਾਂਗਰਸ ਲੋਕ ਸਭਾ ਦੇ ਸਾਬਕਾ ਪ੍ਰਧਾਨ ਵਿਨੋਦ ਅਰੋੜਾ ਕਾਲੂ ਨੂੰ ਪੰਜਾਬ ਕਾਂਗਰਸ ਦੇ ਯੂਥ ਐਂਡ ਵੈਲਫੇਅਰ ਸੈਲ ਪੰਜਾਬ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਹੈ।ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਪ੍ਰਨੀਤ ਕੌਰ,ਕੇ.ਕੇ.ਸ਼ਰਮਾ, ਕੇ.ਕੇ ਸਹਿਗਲ ਅਤੇ ਸਚਿਨ ਸ਼ਰਮਾ ਨੇ ਸਾਂਝੇ ਤੌਰ ਤੇ ਅਦਾ ਕੀਤੀ।

ਇਸ ਮੌਕੇ ਵਿਨੋਦ ਅਰੋੜਾ ਨੇ ਬੋਲਦਿਆ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕਰਕੇ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ।ਇਸ ਮੋਕੇ ਕੇ.ਕੇ ਮਲਹੋਤਰਾ,ਅਨਿਲ ਮੰਗਲਾ,ਪਿੰਕੀ ਪੰਡਤ,ਰਜਿੰਦਰ ਸ਼ਰਮਾ,ਰਾਜੇਸ਼ ਮੰਡੋਰਾ, ਸੋਨੂੰ ਸੰਗਰ,ਜਸਪਾਲ ਜਿੰਦਲ,ਵਿਸ਼ਵਾਸ ਸੈਣੀ ਕਾਲੂ,ਕੈਪਟਨ ਅਮਰਜੀਤ ਸਿੰਘ ਸਿੱਧੂ,ਕਰਨ ਗੌੜ,ਅਸ਼ੀਸ਼ ਨਈਅਰ,ਰਾਜਾ ਸਰਜੀਕਲ,ਇੰਦਰਜੀਤ ਪਰਵਾਨਾ,ਕੁਲਦੀਪ ਸ਼ਰਮਾ,ਗੋਪੀ ਰੰਗੀਲਾ,ਮੋਹਨ ਸ਼ਰਮਾ,ਰੋਹਿਤ ਗੁਪਤਾ,ਸ਼ੇਰੂ ਪੰਡਤ,ਰਾਹੁਲ ਮਹਿਤਾ,ਗੁਰਪ੍ਰੀਤ ਧਾਲੀਵਾਲ,ਦੀਪਕ ਸੂਦ,ਅਸ਼ੋਕ ਬਿਲੂ,ਪੁਨੀਤ ਅਹੂਜਾ,ਅਸ਼ੀਸ਼ ਸੂਦ,ਦਿਨੇਸ਼ ਚੁੱਘ,ਵਿਕਰਾਂਤ ਸ਼ਰਮਾ, ਨਿਤਿਨ ਅਹੂਜਾ,ਕਰਨ ਕੰਨੂੰ ਨਵੀਨ ਕਾਕਾ,ਅਮਨ ਸੈਣੀ,ਪੁਸ਼ਪਿੰਦਰ ਸੈਣੀ,ਸੁਖਵਿੰਦਰ ਸੋਨੂੰ ਅਤੇ ਚੇਅਰਮੈਨ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਅਹੁੱਦੇਦਾਰ ਅਤੇ ਵਰਕਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *