ਪਟਿਆਲਾ

ਅਸੀਸ਼ ਚੌਧਰੀ ਨੇ ਡੀਆਈਜੀ ਪਟਿਆਲਾ ਰੇਂਜ ਦਾ ਅਹੁਦਾ ਸੰਭਾਲਿਆ

ਪਬਲਿਕ ਦੀਆਂ ਆਮ ਮੁਸ਼ਕਿਲਾਂ ਦਾ ਹੱਲ ਨਿਰਪੱਖ ਤਰੀਕੇ ਨਾਲ ਕੀਤੇ ਜਾਣ ਨੂੰ ਪਹਿਲ ਦਿੱਤੀ ਜਾਵੇਗੀ : ਅਸੀਸ਼ ਚੌਧਰੀ
ਪਟਿਆਲਾ 4 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਅਸੀਸ਼ ਚੌਧਰੀ, ਆਈ.ਪੀ.ਐਸ., ਨੇ ਬਤੌਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਦਾ ਚਾਰਜ ਸੰਭਾਲਿਆ।

ਸ੍ਰੀ ਅਸੀਸ਼ ਚੌਧਰੀ, ਆਈ.ਪੀ.ਐਸ. ਸਾਲ 2003 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ। ਜਿਹਨਾਂ ਨੇ ਆਪਣਾ ਕੈਰੀਅਰ ਬਤੌਰ ਏ.ਐਸ.ਪੀ. (ਹੈਡਕੁਆਟਰ) ਫਰੀਦਕੋਟ ਤਾਇਨਾਤੀ ਤੋਂ ਸ਼ੁਰੂ ਕੀਤਾ ਅਤੇ ਹੁਣ ਤੱਕ ਬਤੌਰ ਏ.ਐਸ.ਪੀ. ਰੋਪੜ, ਐਸ.ਪੀ. (ਇੰਨਵੈਸਟੀਗੇਸ਼ਨ) ਰੋਪੜ, ਐਸ.ਪੀ. (ਸਿਟੀ-1) ਲੁਧਿਆਣਾ ਸੇਵਾ ਨਿਭਾਈ ਅਤੇ ਫਿਰ ਜੁਲਾਈ 2008 ਤੋਂ ਫਰਵਰੀ 2010 ਤੱਕ ਬਤੌਰ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਤਾਇਨਾਤ ਰਹੇ, ਫਿਰ ਫਰਵਰੀ 2010 ਤੋਂ ਜੁਲਾਈ 2011 ਤੱਕ ਸੀਨੀਅਰ ਕਪਤਾਨ ਪੁਲਿਸ, ਜਲੰਧਰ ਦਿਹਾਤੀ ਅਤੇ ਫਿਰ ਜੁਲਾਈ 2011 ਤੋਂ ਜੁਲਾਈ 2012 ਤੱਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਸੇਵਾਵਾਂ ਨਿਭਾਈਆਂ। ਜੁਲਾਈ 2012 ਤੋਂ ਜੂਨ 2014 ਤੱਕ ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ ਦਿਹਾਤੀ ਤਾਇਨਾਤ ਰਹੇ ਅਤੇ ਜਨਵਰੀ 2015 ਤੋਂ ਅਗਸਤ 2015 ਤੱਕ ਸੀਨੀਅਰ ਕਪਤਾਨ ਪੁਲਿਸ, ਕਪੂਰਥਲਾ, ਅਗਸਤ 2015 ਤੋਂ ਅਕਤੂਬਰ 2015 ਤੱਕ ਏ.ਆਈ.ਜੀ. ਪ੍ਰਸੋਨਲ, ਪੁਲਿਸ ਹੈਡਕੁਆਟਰ ਚੰਡੀਗੜ੍ਹ ਅਤੇ ਉਪਰੰਤ 13/12/2016 ਤੱਕ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪ੍ਰਸਾਸ਼ਨ, ਪੁਲਿਸ ਹੈਡਕੁਆਟਰ ਚੰਡੀਗੜ੍ਹ ਤਾਇਨਾਤ ਰਹੇ। ਚਾਰਜ ਸੰਭਾਲਣ ਸਮੇਂ ਸ੍ਰੀ ਗੁਰਮੀਤ ਸਿੰਘ ਚੌਹਾਨ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਪਟਿਆਲਾ, ਸ੍ਰੀ ਸੁਖਦੇਵ ਸਿੰਘ ਵਿਰਕ, ਪੀ.ਪੀ.ਐਸ, ਕਪਤਾਨ ਪੁਲਿਸ (ਸਥਾਨਕ) ਪਟਿਆਲਾ, ਸ੍ਰੀ ਬਲਰਾਜ ਸਿੰਘ, ਪੀ.ਪੀ.ਐਸ. ਕਪਤਾਨ ਪੁਲਿਸ (ਟਰੈਫਿਕ ਅਤੇ ਓਪਰੇਸ਼ਨ), ਪਟਿਆਲਾ ਅਤੇ ਸ੍ਰੀ ਸੰਜੀਵ ਸਾਗਰ ਇੰਸਪੈਕਟਰ, ਰੀਡਰ ਡੀ.ਆਈ.ਜੀ. ਪਟਿਆਲਾ ਰੇਂਜ, ਪਟਿਆਲਾ ਹਾਜ਼ਰ ਸਨ।
ਅਹੁੱਦਾ ਸੰਭਾਲਣ ਉਪਰੰਤ ਸ੍ਰੀ ਅਸੀਸ਼ ਚੌਧਰੀ,ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਨੇ ਦੱਸਿਆ ਕਿ ਉਹਨਾਂ ਦੀ ਪ੍ਰਾਥਮਿਕਤਾ ਪਟਿਆਲਾ ਰੇਂਜ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਫਰੀ ਐਂਡ ਫੇਅਰ ਤਰੀਕੇ ਨਾਲ ਨੇਪਰੇ ਚਾੜਨ ਦੀ ਹੋਵੇਗੀ। ਇਸਦੇ ਨਾਲ ਹੀ ਪਬਲਿਕ ਦੀਆਂ ਆਮ ਮੁਸ਼ਕਿਲਾਂ ਦਾ ਹੱਲ ਨਿਰਪੱਖ ਤਰੀਕੇ ਨਾਲ ਕੀਤੇ ਜਾਣ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਪਟਿਆਲਾ ਰੇਂਜ ਵਿੱਚ ਅਮਨ ਅਤੇ ਕਾਨੂੰਨ ਦੀ ਸਥਿੱਤੀ ਨੂੰ ਸੁਖਾਵਾਂ ਰੱਖਿਆ ਜਾਵੇਗਾ।

Leave a Reply

Your email address will not be published. Required fields are marked *