ਪੰਜਾਬ

ਆਮ ਆਦਮੀ ਪਾਰਟੀ ਵੱਲੋਂ ਜਗਦੇਵ ਸਿੰਘ ਗਰਚਾ ਨੂੰ ਪਾਰਟੀ ਦੇ ਪੈਨਸ਼ਨਰਜ਼ ਸੈਲ ਦਾ ਮੁਖੀ ਬਣਾਇਆ

ਚੰਡੀਗੜ੍ਹ, 5 ਜਨਵਰੀ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਜਗਦੇਵ ਸਿੰਘ ਗਰਚਾ ਨੂੰ ਪਾਰਟੀ ਦੇ ਪੈਨਸ਼ਨਰ ਸੈੱਲ ਦੇ ਮੁਖੀ ਨਿਯੁਕਤ ਕੀਤਾ ਹੈ।

ਸੁਰਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਆਤਮਾ ਸਿੰਘ ਅਤੇ ਨਾਜ਼ਰ ਸਿੰਘ ਨੂੰ ਕ੍ਰਮਵਾਰ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨਜੀਤ ਕੌਰ ਘੁੰਮਣ ਅਤੇ ਸੁਖਦੇਵ ਸਿੰਘ ਨੂੰ ਵਿੰਗ ਦੇ ਸਕੱਤਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਲੰਬੀ ਬੈਠਕ ਤੋਂ ਬਾਅਦ ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਪੈਨਸ਼ਰਾਂ ਦੀ ਭਲਾਈ ਲਈ ਤਿਆਰ ਕੀਤੀਆਂ ਸਕੀਮਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ।

Leave a Reply

Your email address will not be published. Required fields are marked *