ਪੰਜਾਬਪਟਿਆਲਾ

ਜਨਰਲ ਜੇ.ਜੇ. ਸਿੰਘ ਦੇ ਹੱਕ ਵਿੱਚ ਹਰਪਾਲ ਜੁਨੇਜਾ ਵੱਲੋਂ ਕਰਵਾਈ ਰੈਲੀ ਨੇ ਛੇੜਿਆ ਮੋਤੀ ਮਹਿਲ ਨੂੰ ਕਾਂਬਾ

ਪਟਿਆਲਾ ਸ਼ਹਿਰ ਤੋਂ ਜਨਰਲ ਜੇ.ਜੇ. ਸਿੰਘ ਨੂੰ ਵੱਡੀ ਜਿੱਤ ਦਵਾਵਾਂਗੇਂ : ਹਰਪਾਲ ਜੁਨੇਜਾ
– ਰੈਲੀ ‘ਚ ਜੁੜੇ ਹਜ਼ਾਰਾਂ ਲੋਕ ਦੇਖ ਕੇ ਬਾਗੋ ਬਾਗ ਨਜ਼ਰ ਆਏ ਜਨਰਲ ਜੇ.ਜੇ. ਸਿੰਘ
ਪਟਿਆਲਾ, 12 ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਯੂਥ ਅਕਾਲੀ ਦਲ ਮਾਲਵਾ ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਅੱਜ ਉਨ੍ਹਾਂ ਦੇ ਨਿੱਜੀ ਵਾਰਡ ਵਿੱਚ ਜਨਰਲ ਜੇ.ਜੇ. ਸਿੰਘ ਦੇ ਹੱਕ ਵਿੱਚ ਕਰਵਾਈ ਰੈਲੀ ਨੇ ਮੋਤੀ ਮਹਿਲ ਨੂੰ ਕਾਂਬਾ ਛੇੜ ਦਿੱਤਾ। ਰੈਲੀ ਵਿੱਚ ਜੁੜੇ ਹਜ਼ਾਰਾਂ ਲੋਕਾਂ ਨੇ ਜੁਨੇਜਾ ਪਰਿਵਾਰ ਦੀ ਹਰਮਨ ਪਿਆਰਤਾ ‘ਤੇ ਜ਼ੋਰਦਾਰ ਮੋਹਰ ਲਗਾਈ ਤੇ ਰੈਲੀ ਵਿੱਚ ਲੋਕਾਂ ਦੇ ਉਤਸ਼ਾਹ ਤੋਂ ਜਨਰਲ ਜੇ.ਜੇ. ਸਿੰਘ ਵੀ ਬਾਗੋ ਬਾਗ ਨਜ਼ਰ ਆਏ। ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਉੱਘੇ ਸਮਾਜ ਸੇਵਕ ਭਗਵਾਨ ਦਾਸ ਜੁਨੇਜਾ ਅਤੇ ਹਰਪਾਲ ਜੁਨੇਜਾ ਨੇ ਆਖਿਆ ਕਿ ਪੂਰਾ ਪਟਿਆਲਾ ਸ਼ਹਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੈ।

ਉਨ੍ਹਾਂ ਇਸ ਮੌਕੇ ਜਨਰਲ ਜੇ.ਜੇ. ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਪਿਛਲੇ ਸਮੇਂ ਵਿੱਚ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜ਼ ਜੋ ਕਿ ਉਨ੍ਹਾਂ ਨੇ ਕਰਵਾਏ ਹਨ ਦੀ ਬਦੌਲਤ ਜਨਰਲ ਜੇ.ਜੇ. ਸਿੰਘ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ। ਹਰਪਾਲ ਜੁਨੇਜਾ ਨੇ ਆਖਿਆ ਕਿ ਲੋਕ ਕੈ. ਅਮਰਿੰਦਰ ਸਿੰਘ ਦੇ ਸ਼ਾਹੀ ਖਾਨਦਾਨ ਤੋਂ ਪੂਰੀ ਤਰ੍ਹਾਂ ਅੱਕੇ ਅਤੇ ਉਚਾਟ ਹੋਏ ਬੈਠੇ ਹਨ। ਉਨ੍ਹਾਂ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਈ ਡਿਊਟੀ ਤਹਿਤ ਉਨ੍ਹਾਂ ਨੇ ਪਟਿਆਲਾ ਸ਼ਹਿਰ ਦੇ ਹਰ ਵਾਰਡ, ਹਰ ਗਲੀ, ਹਰ ਮੁਹੱਲੇ ਵਿੱਚ ਜਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ ਹੈ ਅਤੇ ਪੂਰਾ ਕੀਤਾ ਹੈ। ਉਨ੍ਹਾਂ ਆਖਿਆ ਕਿ 100 ਕਰੋੜ ਰੁਪਏ ਤੋਂ ਵੱਧ ਸ਼ਹਿਰ ਪਟਿਆਲਾ ‘ਤੇ ਲਗਾÂੈ ਜਾ ਚੁੱਕੇ ਹਨ, ਜਿਸ ਤੋਂ ਲੋਕ ਸੰਤੁਸ਼ਟ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਵਾਉਣਗੇਂ। ਹਰਪਾਲ ਜੁਨੈਜਾ ਨੇ ਆਖਿਆ ਕਿ ਜੁਨੇਜਾ ਪਰਿਵਾਰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਜਨਰਲ ਜੇ.ਜੇ. ਸਿੰਘ ਦੀ ਚੋਣ ਮੁਹਿੰਮ ਨੂੰ ਆਪਣੀ ਮੁਹਿੰਮ ਸਮਝ ਕੇ ਚਲਾ ਰਿਹਾ ਹੈ ਤੇ ਇਹ ਮੁਹਿੰਮ ਲਗਾਤਾਰ ਭਖਦੀ ਜਾ ਰਹੀ ਹੈ ਤੇ ਕੈ.ਅਮਰਿੰਦਰ ਸਿੰਘ ਨੂੰ ਕਰਾਰੀ ਹਾਰ ਦੇ ਕੇ ਹੀ ਇਹ ਮੁਹਿੰਮ ਖਤਮ ਹੋਵੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਹਰਪਾਲ ਜੁਨੇਜਾ ਵੱਲੋਂ ਕਰਵਾਈ ਇਸ ਰੈਲੀ ਤੋਂ ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਜੁਨੇਜਾ ਪਰਿਵਾਰ ਪੂਰੇ ਸ਼ਹਿਰ ਪਟਿਆਲਾ ਨੂੰ ਆਪਣਾ ਪਰਿਵਾਰ ਸਮਝਦਾ ਹੈ। ਉਨ੍ਹਾਂ ਆਖਿਆ ਕਿ ਉਹ ਲਗਾਤਾਰ ਵੱਖ ਵੱਖ ਵਾਰਡਾਂ ਵਿੱਚ ਜਾ ਰਹੇ ਹਨ, ਜਿਥੇ ਲੋਕ ਉਨ੍ਹਾਂ ਨੂੰ ਭਰਵਾਂ ਸਹਿਯੋਗ ਦੇ ਰਹੇ ਹਨ ਅਤੇ ਜਿਸ ਤੋਂ ਸਾਫ ਹੈ ਕਿ ਕੈ.ਅਮਰਿੰਦਰ ਨੂੰ ਪਟਿਆਲਾ ਸ਼ਹਿਰ ਤੋਂ ਵੱਡੀ ਹਾਰ ਦੇਵਾਂਗਾ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿਜਨਰਲ ਜੇ.ਜੇ. ਸਿੰਘ ਨੇ ਜਿਸ ਤਰ੍ਹਾਂ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਉਹ ਪਟਿਆਲਾ ਸ਼ਹਿਰ ਦੀ ਜਨਤਾ ਦੀ ਸੇਵਾ ਕਰਨਗੇਂ। ਇਸ ਮੌਕੇ ਸ਼੍ਰੋਮਣੀ ਯੂਥ ਅਕਾਲੀ ਦਲ ਮਾਲਵਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਸਨੌਰ ਅਤੇ ਸ਼ਹਿਰ ਅਕਾਲੀ ਦਲ ਦੇ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ ਨੇ ਵੀ ਕਾਂਗਰਸ ਨੂੰ ਜਮ ਕੇ ਰਗੜੇ ਲਗਾਏ ਅਤੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਮੁੜ ਅਕਾਲੀ ਭਾਜਪਾ ਸਰਕਾਰ ਆ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਯੂਥ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਮਨਜੋਤ ਸਿੰਘ ਚਹਿਲ, ਇੰਦਰਮੋਹਨ ਸਿੰਘ ਬਜਾਜ, ਐਸ.ਕੇ. ਦੇਵ, ਕੁਲਵਿੰਦਰ ਵਿਕੀ ਰਿਵਾਜ਼, ਰਵਿੰਦਰ ਸਿੰਘ ਗਰੋਵਰ, ਵੀਰ ਸਿੰਘ ਗੋਲਾ, ਕਮਲ , ਪੀ.ਐਸ. ਸੋਹੀ, ਬਲਜਿੰਦਰ ਚਹਿਲ, ਪਰਮੋਦ ਮਲਹੋਤਰਾ, ਜਸਵੀਰ ਸਿੰਘ, ਰੋਨਕ ਅਲੀ, ਦਰਸ਼ਨ ਸਿੰਘ, ਸਤਿੰਦਰ ਸਿੰਘ, ਮਿੰਟੂ ਖਾਲਸਾ, ਮੀਨਸ ਇਡੋਰਾ, ਮੋਨੂੰ ਭਾਰਦਵਾਜ਼, ਗੈਰੀਸਨ, ਕਰਨੈਲ ਸਿੰਘ ਸੈਣੀ, ਧਰਮਾ ਸਿੰਘ, ਗੁਰਮੀਤ ਸਿੰਘ, ਪੰਮੀ ਜੀ, ਕਪੀਲ ਬਾਂਸਲ, ਰਾਜੀਵ ਜੁਨੇਜਾ ਲੱਕੀ ਸਮੇਤ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *