ਪਿੰਡ ਸਧਾਰਸੀ ਵਾਸੀਆਂ ਨੇ ਬੀਬੀ ਅਨੂਪਿੰਦਰ ਕੌਰ ਸੰਧੂ ਨੂੰ ਲੱਡੂਆਂ ਨਾਲ ਤੋਲਿਆ
ਘਨੌਰ 12 ਜਨਵਰੀ (ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਅਜਾਦ ਚੋਣ ਲੜ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਨੂੰ ਪਿੰਡ ਸਧਾਰਸੀ ਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਬੀਬੀ ਸੰਧੂ ਨੇ ਆਖਿਆ ਕਿ ਇੰਨੀ ਵੱਡੀ ਗਿਣਤੀ ਵਿਚ ਪਿੰਡ ਵਾਸੀਆ ਦਾ ਇਕੱਠੇ ਹੋ ਕੇ ਸਾਥ ਦੇਣਾ ਸਪੱਸ਼ਟ ਕਰਦਾ ਹੈ ਕਿ ਲੋਕ ਸੰਧੂ ਪਰਿਵਾਰ ਨੂੰ ਹਲਕਾ ਘਨੌਰ ਦੀ ਸੇਵਾ ਬਖਸ਼ਣ ਲਈ ਮਨ ਬਣਾ ਚੁੱਕੇ ਹਨ।
ਉਨ੍ਹਾਂ ਆਖਿਆ ਕਿ ਮੈਂ ਅੱਜ ਇਥੇ ਵਾਅਦਾ ਕਰਦੀ ਹਾਂ ਕਿ ਜੇਕਰ ਹਲਕਾ ਵਾਸੀ ਮੇਰੇ ਹੱਥ ਮਜ਼ਬੂਤ ਕਰ ਕੇ ਵਿਧਾਨ ਸਭਾ ਵਿਚ ਭੇਜਦੇ ਹਨ ਤਾਂ ਉਹ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਮੇਰਾ ਸੁਪਨਾ ਹੈ ਕਿ ਮੈਂ ਉਸੇ ਤਰ੍ਹਾਂ ਹੀ ਕੰਮ ਕਰਾਂਗੀ ਜਿਵੇਂ ਸਾਡੇ ਸਵ: ਪਿਤਾ ਜਸਦੇਵ ਸਿੰਘ ਸੰਧੂ ਨੇ ਘਨੌਰ ਦੇ ਲੋਕਾਂ ਦੀ ਬਾਂਹ ਫੜੀ ਸੀ। ਬੀਬੀ ਸੰਧੂ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਅਸੀਂ ਪਿੰਡਾਂ ‘ਚ ਲੋਕਾਂ ਨੂੰ ਮਿਲਦੇ ਹਾਂ ਤਾਂ ਉਹ ਸਵ: ਸ. ਸੰਧੂ ਵੱਲੋਂ ਕੀਤੀ ਲੋਕਾਂ ਦੀ ਸੇਵਾ ਦੀ ਸਲਾਣਾ ਕਰਦੇ ਹੋਏ ਸਾਡਾ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਹਨ। ਇਸ ਮੌਕੇ ਐਸ ਐਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ ਨੇ ਵੀ ਲੋਕਾਂ ਨੂੰ ਬੀਬੀ ਸੰਧੂ ਦੇ ਹੱਕ ‘ਚ ਡਟਣ ਦੀ ਅਪੀਲ ਕੀਤੀ। ਇਸ ਮੌਕੇ ਗੁਰਸੇਵਕ ਸਿੰਘ ਸਧਾਰਸੀ, ਰਘਬੀਰ ਗੋਪਾਲਪੁਰ, ਰੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ, ਗੁਰਜੀਤ ਸਿੰਘ ਗੋਲੁ, ਗੁਰਮੇਲ ਸਿੰਘ, ਰਵਿੰਦਰ ਸਿੰਘ, ਮਲਕੀਤ ਸਿੰਘ, ਨੈਬ ਸਿੰਘ, ਬਲਵਿੰਦਰ ਸਿੰਘ, ਬਿੰਦਰ ਸਿੰਘ, ਬਲਦੇਵ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ, ਗੁਰਿੰਦਰ ਸਿੰਘ, ਬਲਜਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

