ਵਿਕਾਸ ਕੰਮਾਂ ਨੂੰ ਦੇਖਦੇ ਹੋਏ ਮੁੜ ਤੋਂ ਸੂਬੇ ਅੰਦਰ ਬਣੇਗੀ ਅਕਾਲੀ ਭਾਜਪਾ ਦੀ ਸਰਕਾਰ : ਰੱਖੜਾ
ਪਟਿਆਲਾ, 14 ਜਨਵਰੀ (ਮਧੂਸਾਰ ਬਿਊਰੋ)
ਸਮਾਣਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਦਿਹਾਤੀ ਪੱਧਰ ਦਾ ਮੁੱਖ ਦਫਤਰ ਪਿੰਡ ਡਕਾਲਾ ਵਿਖੇ ਖੋਲ੍ਹ ਦਿੱਤਾ ਹੈ ਜਿਸਦਾ ਅੱਜ ਸੁਰਜੀਤ ਸਿੰਘ ਰੱਖੜਾ ਵੱਲੋਂ ਉਦਘਾਟਨ ਕਰਨ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ।
ਇਸ ਉਪਰੰਤ ਉਦਘਾਟਨ ਦੀ ਰਸਮ ਅਦਾ ਕੀਤੀ। ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਚੇਅਰਮੈਨ ਮਲਕੀਤ ਡਕਾਲਾ ਨੇ ਸਮਾਗਮ ਵਿਚ ਆਏ ਸਮੁੱਚੇ ਪੰਚਾਇਤਾਂ ਦੇ ਸਰਪੰਚ, ਪੰਚ, ਕਲੱਬ ਪ੍ਰਧਾਨ, ਯੂਥ ਦੇ ਸਰਕਲ ਪ੍ਰਧਾਨ, ਸਰਕਲ ਜੱਥੇਦਾਰ ਆਦਿ ਆਈ ਸਮੁੱਚੀ ਸੰਗਤ ਨੂੰ ਜੀ ਆਇਆਂ ਕਿਹਾ ਅਤੇ ਰੱਖੜਾ ਨੂੰ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਇਲਾਕੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਰੱਖੜਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਲੋਕਾਂ ਨੂੰ ਹੋਰ ਪਾਰਟੀਆਂ ਤੋਂ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜੋ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਸਮੇਂ ਕੰਮ ਕੀਤੇ ਗਏ ਹਨ ਉਨ੍ਹਾਂ ਦਾ ਕਿਸੇ ਕੋਲ ਵੀ ਕੋਈ ਤੋੜ ਨਹੀਂ। ਰੱਖੜਾ ਨੇ ਕਿਹਾ ਕਿ ਸਮਾਣਾ ਹਲਕੇ ਦੇ ਪਿੰਡਾਂ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ ਪ੍ਰਤੀ ਲੋਕ ਭਲੀ ਭਾਂਤੀ ਜਾਣੂ ਹਨ। ਰੱਖੜਾ ਨੇ ਕਿਹਾ ਕਿ ਸਮੁੱਚੇ ਲੋਕਾਂ ਨੂੰ ਅਕਾਲੀ ਭਾਜਪਾ ਸਰਕਾਰ ਲਿਆਉਣ ਲਈ ਮੁੜ ਤੋਂ ਤੱਗੜੇ ਹੋ ਕੇ ਜੁਟ ਜਾਣਾ ਚਾਹੀਦਾ ਤਾਂ ਕਿ ਪੰਜਾਬ ਨੂੰ ਹੋਰ ਬੁਲੰਦੀਆਂ ‘ਤੇ ਲਿਜਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਬਲਦੇਵ ਸਿੰਘ ਬਠੋਈ, ਹਰਜਿੰਦਰ ਸਿੰਘ ਬੱਲ, ਪਵਿੱਤਰ ਸਿੰਘ ਡਕਾਲਾ, ਨੈਬ ਸਿੰਘ ਡਕਾਲਾ, ਬਲਵੰਤ ਸਿੰਘ ਰਾਮਗੜ੍ਹ, ਕਰਮ ਸਿੰਘ ਬਠੋਈ, ਮਨਜੀਤ ਖੇੜਾ ਜੱਟਾਂ, ਪਰਮਜੀਤ ਕਰਹਾਲੀ, ਨੈਬ ਸਿੰਘ ਡਕਾਲਾ, ਸਰਪੰਚ ਗੋਸਾ ਢੀਂਡਸਾ, ਰਣਧੀਰ ਸਿੰਘ ਦੇਵੀਨਗਰ, ਸੁੱਖੀ ਸਰਪੰਚ ਦੁੱਧੜ, ਜਸਵੀਰ ਸਿੰਘ ਦੇਵੀਨਗਰ, ਮਨਪ੍ਰੀਤ ਸਵਾਜਪੁਰ ਆਦਿ ਆਗੂ ਵੀ ਹਾਜ਼ਰ ਸਨ।

