ਪਟਿਆਲਾ

ਕੈਪਟਨ ਅਮਰਿੰਦਰ ਦੀ ਜਿੱਤ ਲਈ ਕੋਈ ਕਸਰ ਨਹੀਂ ਛੱਡਾਂਗੇ : ਮਿੱਤਲ

ਰੁੱਸੇ ਕਾਂਗਰਸੀ ਨੇ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਮਤਭੇਦ ਦੂਰ ਕੀਤੇ
ਪਟਿਆਲਾ (ਮਧੂਸਾਰ ਬਿਊਰੋ) ਸ਼ਹਿਰ ‘ਚ ਰੁੱਸੇ ਕਾਂਗਰਸੀ ਵਰਕਰਾਂ ਨੂੰ ਮਨਾ ਕੇ ਨਾਲ ਤੋਰਨ ‘ਚ ਮਹਾਰਾਣੀ ਪ੍ਰਨੀਤ ਕੌਰ ਸਫਲ ਹੁੰਦੇ ਜਾ ਰਹੇ ਹਨ।

ਸ਼ਹਿਰ ‘ਚ ਕਾਂਗਰਸ ਨਾਲ ਲੰਮੇ ਸਮੇਂ ਤੋਂ ਜੁੜ ਕੇ ਕੰਮ ਕਰ ਰਹੇ ਟਕਸਾਲੀ ਕਾਂਗਰਸੀ ਵਰਕਰਾਂ ‘ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਸੀ ਕਿ ਸ਼ਾਹੀ ਪਰਿਵਾਰ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ।
ਇਸ ਸਬੰਧ ‘ਚ ਰੋਸ ਪ੍ਰਗਟ ਕਰਦਿਆਂ ਲੋਕ ਕਿਲ੍ਹਾ ਮੁਬਾਰਕ ਦੇ ਵਾਈਸ ਪ੍ਰਧਾਨ ਵਿਨੋਦ ਮਿੱਤਲ ਨੇ ਰੋਸ ਜ਼ਾਹਿਰ ਕੀਤਾ ਸੀ, ਪ੍ਰੰਤੂ ਹੁਣ ਮਿੱਤਲ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਸਾਰੇ ਮਤਭੇਦ ਦੂਰ ਕਰ ਲਏ ਗਏ ਹਨ ਅਤੇ ਹੁਣ ਉਹ ਕਾਂਗਰਸ ਦੇ ਹੱਕ ‘ਚ ਇਕ ਵਫਾਦਾਰ ਸਿਪਾਈ ਬਣ ਕੇ ਕਾਂਗਰਸ ਦੀ ਜਿੱਤ ਲਈ ਕੰਮ ਕਰਨਗੇ।
ਉਨ੍ਹ੍ਹਾਂ ਕਿਹਾ ਕਿ ਕਾਂਗਰਸ ਇਕੋ ਇਕ ਅਜਿਹੀ ਪਾਰਟੀ ਹੈ, ਜਿਸ ‘ਚ ਵਫਾਦਾਰੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਜਾਂਦਾ।
ਉਨ੍ਹਾਂ ਕਿਹਾ ਕਿ ਸਹਿਰ ‘ਚ ਕਾਂਗਰਸੀ ਵਰਕਰਾਂ ਨੇ ਇਕਜੁੱਟਤਾ ਨਾਲ ਹਮੇਸ਼ਾ ਕੈਪਟਨ ਪਰਿਵਾਰ ਦਾ ਮੋਢੇ ਨਾਲ ਮੋਢਾ ਲਗਾ ਕੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਨੂੰ ਹੋਰ ਵੀ ਵੱਡਾ ਕਰਨ ਲਈ ਮਹਾਰਾਣੀ ਪ੍ਰਨੀਤ ਕੌਰ ਨਾਲ ਚੋਣ ਮੁਹਿੰਮ ਵੱਡੇ ਪੱਧਰ ‘ਤੇ ਭਖਾਈ ਜਾਵੇਗੀ।

Leave a Reply

Your email address will not be published. Required fields are marked *