ਪੰਜਾਬਪਟਿਆਲਾ

ਬੁੱਧੀਜੀਵੀ ਕੌਂਸਲ ਵੱਲੋਂ ਜਥੇਬੰਦੀ ਦੇ ਪੰਜਾਬ ‘ਚ ਅਹੁੱਦੇਦਾਰਾਂ ਦਾ ਐਲਾਨ

ਪੰਜਾਬੀ ਅਤੇ ਪੰਜਾਬੀਅਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਵਿਦਵਾਨ ਅਹੁੱਦੇਦਾਰ ਸ਼ਾਮਲ ਕੀਤੇ : ਪ੍ਰੋਫੈ. ਬੱਲੂਆਣਾ
ਪਟਿਆਲਾ, 15 ਜਨਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੰਗ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋਫੈ. ਬਲਦੇਵ ਸਿੰਘ ਬੱਲੂਆਣਾ ਨੇ ਅੱਜ ਇਥੇ ਕੌਂਸਲ ਦੀ ਮੀÎਟਿੰਗ ਤੋਂ ਬਾਅਦ ਜਥੇਬੰਦੀ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ, ਪ੍ਰੋਫੈ. ਬੱਲੂਆਣਾ ਨੇ ਪੂਰੇ ਪੰਜਾਬ ਵਿੱਚ ਇਸ ਜਥੇਬੰਦੀ ਵਿੱਚ ਵੱਡੇ ਵਿਦਵਾਨਾਂ ਨੂੰ ਸ਼ਾਮਲ ਕੀਤਾ ਹੈ।

ਪ੍ਰੋਫੈ. ਬੱਲੂਆਣਾ ਨੇ ਆਖਿਆ ਕਿ ਇਹ ਵਿਦਵਾਨ ਪੰਜਾਬ ਅਤੇ ਪੰਜਾਬੀਅਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਤੇ ਅਕਾਲੀ ਲੀਡਰਸ਼ਿਪ ਨੂੰ ਸਮੇਂ ਸਮੇਂ ‘ਤੇ ਸਲਾਹ ਦੇਣਗੇਂ। ਕੌਂਸਲ ਪ੍ਰਧਾਨ ਪ੍ਰੋਫੈ. ਬਲਦੇਵ ਸਿੰਘ ਬੱਲੂਆਣਾ ਨੇ ਦੱਸਿਆ ਕਿ ਇਹ ਬੁੱਧੀਜੀਵੀ ਕੌਂਸਲ ਕਾਫੀ ਸਮੇਂ ਤੋਂ ਪੰਜਾਬ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਰਿਹਾ ਹੈ। ਹੁਣ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਕਈ ਪਾਰਟੀਆਂ ਖੂੰਭਾਂ ਵਾਂਗ ਉਭਰ ਕੇ ਸਾਹਮਣੇ ਆ ਰਹੀਆਂ , ਜਿਨ੍ਹਾਂ ਕੋਲ ਪੰਜਾਬ ਦੇ ਵਿਕਾਸ ਅਤੇ ਉੰਂਤੀ ਲਈ ਕੋਈ ਹੋਰ ਪ੍ਰੋਗਰਾਮ ਨਹੀਂ ਹੈ, ਸਗੋਂ ਉਨ੍ਹਾਂ ਦਾ ਉਦੇਸ਼ ਚੌਧਰ ਹਾਸਿਲ ਕਰਨ ਤੱਕ ਹੀ ਸੀਮਿਤ ਹੈ। ਅਜਿਹੇ ਵਾਤਾਵਰਣ ਨੂੰ ਭਾਂਵਦਿਆਂ ਹੋਇਆਂ ਅਸੀਂ ਬੁੱਧੀਜੀਵੀ ਕੌਂਸਲ ਵਿੰਗ ਸ਼੍ਰੋਮਣੀ ਅਕਾਲੀ ਦਲ ਵਿਖੇ ਚੋਣਵੇਂ ਅਤੇ ਪ੍ਰਸਿੱਧ ਵਿਦਵਾਨਾਂ ਨੂੰ ਸ਼ਾਮਿਲ ਕੀਤਾ ਹੈ। ਜਿਹੜੇ ਕਿ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਧਾਰਮਿਕ ਮਸਲਿਆਂ ਦੇ ਹੱਲ ਲਈ ਸਾਨੂੰ ਸੇਧ ਦੇ ਸਕਦੇ ਹਨ। ਪ੍ਰੋਫੈ. ਬੱਲੂਆਣਾ ਨੇ ਦੱਸਿਆ ਕਿ ਕੋਰ ਕਮੇਟੀ ਵਿੱਚ ਕਰਨਲ ਸੁਰਜੀਤ ਸਿੰਘ ਨਿਸ਼ਾਨ ਸੈਕਟਰੀ ਜਨਰਲ, ਪ੍ਰਿਤਪਾਲ ਸਿੰਘ ਸੋਢੀ ਜਨਰਲ ਸਕੱਤਰ, ਮੇਜਰ ਕਰਨੈਲ ਸਿੰਘ ਜਨਰਲ ਸਕੱਤਰ, ਕਰਨਲ ਜਸਵੰਤ ਸਿੰਘ ਬਰਾੜ, ਸਕੱਤਰ, ਡਾ. ਰਤਨ ਸਿੰਘ ਜੱਗੀ ਮੁੱਖ ਸਲਾਹਕਾਰ, ਡਾ. ਮਨਮੋਹਨ ਸਿੰਘ ਮੁੱਖ ਸਲਾਹਕਾਰ, ਮਹੇਸ਼ ਗੋਤਮ ਮੁੱਖ ਸਲਾਹਕਾਰ, ਪ੍ਰੀਤਮ ਸਿੰਘ ਭੁਪਾਲ ਮੁੱਖ ਸਲਾਹਕਾਰ, ਸ. ਚੇਤਨ ਸਿੰਘ ਮੁੱਖ ਸਲਾਹਕਾਰ, ਡਾ. ਸਵਰਾਜ ਸਿੰਘ ਐਮ.ਬੀ.ਬੀ.ਐਸ. ਮੁੱਖ ਸਲਾਹਕਾਰ, ਸੰਤ ਬਾਬਾ ਭੁਪਿੰਦਰ ਸਿੰਘ ਮੁੱਖ ਸਲਾਹਕਾਰ ਸ਼ਾਮਲ ਸਨ। ਇਸ ਤੋਂ ਬਿਨ੍ਹਾਂ ਮਾਲਵਾ ਜੋਨ ਨੰਬਰ 1,2 ਅਤੇ 3 ਦੇ ਅਹੁੱਦੇਦਾਰਾਂ ਦਾ ਐਲਾਨ ਵੀ ਕੀਤਾ ਹੈ, ਜਿਸ ਵਿੱਚ ਹੇਠ ਲਿਖੇ ਅਹੁੱਦੇਦਾਰ ਸ਼ਾਮਲ ਹਨ।
ਮਾਲਵਾ ਜੋਨ ਨੰਬਰ 1 ਦੇ ਅਹੁੱਦੇਦਾਰਾਂ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹਨ ਪ੍ਰਧਾਨ ਸ. ਲਖਵਿੰਦਰ ਸਿੰਘ ਮਾਨਸਾ, ਜਨਰਲ ਸਕੱਤਰ ਰਘੁਇੰਦਰ ਸਿੰਘ ਬਠਿੰਡਾ, ਸਕੱਤਰ ਡਾ. ਈਸ਼ਵਰ ਦਾਸ ਸਿੰਘ ਬਠਿੰਡਾ, ਸਕੱਤਰ ਇੰਜੀਨੀਅਰ ਬਲਜਿੰਦਰ ਸਿੰਘ ਬਠਿੰਡਾ, ਮੈਂਬਰ ਨਾਇਬ ਸਿੰਘ ਸਿੱਧੂ ਜ਼ਿਲ੍ਹਾ ਬਠਿੰਡਾ, ਮੈਂਬਰ ਕੁਲਦੀਪ ਸਿੰਘ ਸਿੱਧੂ ਬਠਿੰਡਾ, ਮੈਂਬਰ ਅਜਾਇਬ ਸਿੰਘ ਬਰਾੜ, ਨਹੀਆਂ ਵਾਲਾ ਜ਼ਿਲ੍ਹਾ ਬਠਿੰਡਾ।
ਮਾਲਵਾ ਜੋਨ ਨੰਬਰ 2 ਦੇ ਅਹੁੱਦੇਦਾਰਾਂ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਸਨ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਸਾਬਕਾ ਅਸਿਸਟੈਂਟ ਕੰਟਰੋਲਰ ਪ੍ਰੀਟਿੰਗ ਅਤੇ ਸਟੇਸ਼ਨਰੀ ਵਿਭਾਗ ਪਟਿਆਲਾ, ਜਨਰਲ ਸਕੱਤਰ ਡਾ. ਭਗਵੰਤ ਸਿੰਘ, ਜਨਰਲ ਸਕੱਤਰ ਯਸ਼ਪਾਲ ਹਾਂਡਾ ਪਟਿਆਲਾ, ਜਨਰਲ ਸਕੱਤਰ ਪ੍ਰੋ. ਐਮ.ਐਸ ਢਿੱਲੋਂ, ਸਕੱਤਰ ਜਗਦੀਪ ਸਿੰਘ ਐਡਵੋਕੇਟ ਜ਼ਿਲ੍ਰਾ ਕਚਹਿਰੀਆਂ ਸੰਗਰੂਰ, ਸਕੱਤਰ ਗਮਦੂਰ ਸਿੰਘ ਐਮ.ਏ ਪਿੰਡ ਖੇੜਕੀ ਜ਼ਿਲ੍ਹਾ ਪਟਿਆਲਾ, ਸਲਾਹਕਾਰ ਨਰਿੰਦਰ ਸਿੰਘ ਕਲਸੀ ਮੋਹਾਲੀ, ਸਲਾਹਕਾਰ ਦਰਬਾਰਾ ਸਿੰਘ ਢੀਂਡਸਾ, ਮੈਂਬਰ ਜਗਜੀਤ ਸਿੰਘ, ਮੈਂਬਰ ਤੇਜਾ ਸਿੰਘ ਤਿਲਕ, ਮੈਂਬਰ ਮਨਪ੍ਰੀਤ ਸਿੰਘ, ਮੈਂਬਰ ਪ੍ਰਿੰਸੀਪਲ ਹਰਜਿੰਦਰ ਸਿੰਘ ਅਮਲੋਹ, ਮੈਂਬਰ ਬਲਬੀਰ ਸਿੰਘ ਪਟਿਆਲਾ, ਮੈਂਬਰ ਗੁਰਬੀਰ ਸਿੰਘ, ਮੈਂਬਰ ਅਮਰਜੀਤ ਸਿੰਘ ਪਟਿਆਲਾ, ਮੈਂਬਰ ਪਰਮਿੰਦਰ ਸਿੰਘ ਸਿੱਧੂ ਫਤਿਹਗੜ੍ਹ ਸਾਹਿਬ।
ਮਾਲਵਾ ਜੋਨ ਨੰਬਰ 3 ਦੇ ਅਹੁੱਦਦਾਰਾਂ ਵਿੱਚ ਹੇਠ ਲਿਖੇ ਮੈਂਬਰਾਂ ‘ਚ ਪ੍ਰਧਾਨ ਸਰਵਣ ਸਿੰਘ ਮੋਗਾ, ਜਨਰਲ ਸਕੱਤਰ ਗੁਰਦੇਵ ਸਿੰਘ ਮੋਗਾ, ਸਕੱਤਰ ਰਾਜਬੀਰ ਸਿੰਘ ਮੋਹਾਲੀ, ਸਕੱਤਰ ਲਖਵੰਤ ਸਿੰਘ ਮੋਗਾ, ਮੈਂਬਰ ਬੇਅੰਤ ਸਿੰਘ ਮੋਗਾ, ਮੈਂਬਰ ਕਰਨਪ੍ਰੀਤ ਸਿੰਘ ਮੋਗਾ, ਮੈਂਬਰ ਸੁਖਦੇਵ ਸਿੰਘ ਮੋਗਾ ਮੈਂਬਰ ਸ਼ਾਮਲ ਹੋਏ।

Leave a Reply

Your email address will not be published. Required fields are marked *