ਪੰਜਾਬ

ਅਕਾਲੀ ਦਲ ਨੇ ਜਰਨੈਲ ਕੀ ਉਤਾਰ ਦਿੱਤਾ ਕੈਪਟਨ ਗਿੱਦੜ ਦੀ ਤਰਾਂ ਭਜ ਰਿਹਾ : ਹਰਸਿਮਰਤ ਕੌਰ ਬਾਦਲ

ਮੱਤੇਵਾਲ 15 ਜਨਵਰੀ (ਮਧੂਸਾਰ ਬਿਊਰੋ)
ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਫੌਜੀ ਅਤੇ ਉਹ ਵੀ ਕੈਪਟਨ ਕਹਿਲਾਉਦਾ ਹੋਵੇ ਅੱਜ ਅਕਾਲੀ ਦਲ ਨੇ ਉਸ ਅੱਗੇ ਇੱਕ ਜਰਨੈਲ ਨੂੰ ਕੀ ਉਤਾਰ ਦਿੱਤਾ ਉਹ ਇੱਕ ਗਿੱਦੜ ਦੀ ਤਰਾਂ ਭਜ ਗਏ ਹਨ ਅਤੇ ਪਟਿਆਲਾ ਹਲਕਾ ਛੱਡਣ ਨੂੰ ਤਿਆਰ ਹੋ ਗਏ ਹਨ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਅੱਜ ਹਲਕਾ ਮਜੀਠਾ ਦੇ ਦਰਜਨਾਂ ਪਿੰਡਾਂ ਵਿੱਚ ਸ: ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਆਏ ਸਨ ਨੇ ਪਿੰਡ ਤਨੇਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਅੰਗ ਕਸਦਿਆਂ ਕਿਹਾ ਕਿ ਕੈਪਟਨ ਨਾਂ ਦਾ ਹੀ ਕੈਪਟਨ ਹੈ ਇੱਕ ਜਰਨੈਲ ਨੂੰ ਦੇਖ ਕੇ ਡਰ ਜਾਂਦਾ ਹੈ ਜੇ ਉਸ ਦੇ ਸਾਹਮਣੇ ਅਸਲੀ ਦੁਸ਼ਮਣ ਆ ਜਾਂਦਾ ਤਾਂ ਕੀ ਹੁੰਦਾ? ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਕੈਪਟਨ ਨਾਲ ਖੇਡ ਖੇਡੀ ਹੈ ਉਸ ਪ੍ਰਤੀ ਕੈਪਟਨ ਨੂੰ ਸੁਚੇਤ ਹੋਣ ਦੀ ਲੋੜ ਹੈ, ਉਹਨਾਂ ਕਿਹਾ ਕਿ ਲੰਬੀ ਹਲਕੇ ਤੋਂ ਉਸ ਦੀ ਹਾਰ ਯਕੀਨੀ ਹੈ, ਲੰਬੀ ‘ਚ ਉਹਨਾਂ ਨੂੰ ਜੀ-ਆਇਆਂ ਨੂੰ, ਪਰ ਲੰਬੀ ਹਲਕੇ ਦੇ ਲੋਕ ਤਾਂ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਹਨ ਤੇ ਕੈਪਟਨ ਦੀ ਉੱਥੋਂ ਜ਼ਮਾਨਤ ਜ਼ਬਤ ਹੋਣੀ ਯਕੀਨੀ ਹੈ।
ਉਹਨਾਂ ਇੱਕ ਸਵਾਲ ‘ਤੇ ਕਿਹਾ ਕਿ ਕੈਪਟਨ ਸਾਹਿਬ ਦੀ ਫ਼ਿਤਰਤ ਹੀ ਅਜਿਹੀ ਹੈ ਕਿ ਉਹ ਹਮੇਸ਼ਾ ਕੀਤੇ ਹੋਏ ਵਾਅਦਿਆਂ ਤੋਂ ਪਿੱਛੇ ਹਟ ਜਾਂਦੇ ਰਹੇ ਹਨ, ਪਿਛਲੀ ਵਾਰ ਜਦ ਮੁੱਖ ਮੰਤਰੀ ਸਨ ਤਾਂ ਉਹਨਾਂ ਕੀਤੇ ਵਾਅਦਿਆਂ ਦੇ ਉਲਟ ਸ਼ਗਨ ਸਕੀਮਾਂ ਆਦਿ ਲੋਕ ਨੂੰ ਦਿੱਤਿਆਂ ਗਈਆਂ ਸਭ ਸਹੂਲਤਾਂ ਬੰਦ ਕਰਦਿਤੀਆਂ ਅਤੇ ਕਿਸਾਨਾਂ ਨੂੰ ਮੋਟਰਾਂ ਦੇ ਬਿਲ ਅਦਾ ਕਰਨੇ ਪਏ। ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਦੀ ਧਰਤੀ ‘ਤੇ ਵੀ ਉਸ ਨੇ ਝੂਠੇ ਵਾਅਦੇ ਕੀਤੇ ਤੇ ਲੋਕਾਂ ਨੂੰ ਧੋਖਾ ਦਿੱਤਾ। ਇਕਵਾਰ ਵੀ ਗਰਾਂਟ ਵੰਡਣ ਜਾਂ ਫੋਕਾ ਦਰਸ਼ਨ ਦੇਣ ਵੀ ਨਹੀਂ ਆਇਆ। ਉਸ ਨੇ ਢਾਈ ਸਾਲਾਂ ਵਿੱਚ ਢਾਈ ਦਿਨ ਵੀ ਲੋਕ ਸਭਾ ਵਿੱਚ ਹਾਜ਼ਰ ਹੋਕੇ ਇਲਾਕੇ ਦੀ ਵਕਾਲਤ ਨਹੀਂ ਕੀਤੀ, ਨਾ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਸ ਨੇ ਕਦੀ ਉਠਾਇਆ। ਉਹਨਾਂ ਕਿਹਾ ਕਿ ਕੈਪਟਨ ਅੱਜ ਮੁੱਖ ਮੰਤਰੀ ਲਈ ਦਾਅਵੇਦਾਰ ਬਣਿਆ ਬੈਠਾ ਹੈ ਪਰ ਅੰਮ੍ਰਿਤਸਰ ਦੇ ਲੋਕਾਂ ਦਾ ਮਾਨ ਨਹੀਂ ਰਖ ਸਕਿਆ। ਪਹਿਲਾਂ ਮੌਕਾ ਮਿਲਿਆ ਤਾਂ ਅੰਮ੍ਰਿਤਸਰ ਦੇ ਲੋਕਾਂ ਨੂੰ ਧੋਖਾ ਦੇ ਕੇ ਵਾਪਸ ਪਟਿਆਲੇ ਜਾ ਵੜਿਆ।ਹੁਣ ਪਟਿਆਲੇ ਤੋਂ ਭਜਣ ਲਈ ਰਾਹ ਲੱਭ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਜਾਣ ਬਾਰੇ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਾਮੇਡੀ ਨਾਈਟ ‘ਤੇ ਹੱਸ ਹੱਸ ਕੇ ਆਪਣਾ ਹੀ ਮਖੌਲ ਬਣਾ ਲਿਆ ਹੈ। ਉਹ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ ਨਿਕਲਿਆ। ਪਾਰਟੀ ਨੇ ਇਨ੍ਹਾਂ ਮਾਨ ਸਨਮਾਨ ਬਖਸ਼ਿਆ ਉਸ ਨੇ ਪਾਰਟੀ ਨੂੰ ਧੋਖਾ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਰਾਜਨੀਤੀ ‘ਚ ਲੈ ਕੇ ਆਏ ਉਸ ਨੂੰ ਵੀ ਧੋਖਾ ਦਿੱਤਾ। ਦਿਲੀ ‘ਚ ਭਾਜਪਾ ਦੀ ਸਰਕਾਰ ਸੀ ਤਾਂ ਪਾਰਟੀ ਨੇ ਉਸ ਨੂੰ ਰਾਜ ਸਭਾ ਮੈਂਬਰ ਬਣਾਇਆ, ਉਸ ਕੋਲ ਸੁਨਹਿਰਾ ਮੌਕਾ ਸੀ, ਉਸ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਦੀ ਡਟ ਕੇ ਸੇਵਾ ਕਰਦੇ।ਪਰ ਉਹ ਨਹੀਂ ਕਰ ਸਕੇ ਕਿਉਂਕਿ ਉਸ ਦੀ ਫ਼ਿਤਰਤ ਹੀ ਸੇਵਾ ਵਾਲੀ ਨਹੀਂ ਸੀ। ਉਹ ਆਪਣੇ ਆਪ ਵਿਕਾਊ ਬਣ ਕੇ ਕਦੀ ਆਮ ਆਦਮੀ ਪਾਰਟੀ ‘ਚ ਸੌਦਾ ਵੇਚਣ ਗਿਆ ਪਰ ਗਲ ਨਹੀਂ ਬਣੀ ਤਾਂ ਆਪਣੇ ਨਿੱਜੀ ਸਵਾਰਥ ਲਈ ਕਾਂਗਰਸ ਨਾਲ ਸੌਦਾ ਕਰਲਿਆ, ਸੇਵਾ ਕਰਨ ਲਈ ਨਹੀਂ। ਅਜਿਹੇ ਸਿਧਾਂਤਹੀਣ ਵਿਅਕਤੀ ਤੋਂ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ ।
ਇਸ ਤੋ ਪਹਿਲਾਂ ਭਾਰੀ ਇਕੱਠ ਨੂੰ ਦੇਖ ਗਦ ਗਦ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਮਜੀਠਾ ਹਲਕੇ ਤੋਂ ਜੋ ਮਾਨ ਸਨਮਾਨ ਮਿਲਿਆ ਹੈ ਉਸ ਨੂੰ ਕਦੀ ਨਹੀਂ ਉਤਾਰ ਸਕਣਗੇ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਜੋ ਵਿਕਾਸ ਦੇ ਕੰਮ ਕਰਾਏ ਹਨ ਉਸ ਨੂੰ ਦੇਖ ਕੇ ਉਹਨਾਂ ਨੂੰ ਤਸੱਲੀ ਹੋਈ ਹੈ, ਉਹਨਾਂ ਕਿਹਾ ਕਿ ਮਜੀਠਾ ਹਲਕੇ ‘ਚ ਜੋ ਕਮੀਆਂ ਸਨ ਉਹਨਾਂ ਨੂੰ ਦੂਰ ਕਰਨ ਲਈ ਸ: ਮਜੀਠੀਆ ਨੇ ਸਖ਼ਤ ਮਿਹਨਤ ਕੀਤੀ ਹੈ। ਉਹਨਾਂ ਯਕੀਨ ਦਵਾਇਆ ਕਿ ਹਲਕੇ ਦੇ ਵਿਕਾਸ ਲਈ ਉਹ ਦਿੱਲੀ ਤੋਂ ਵੀ ਖ਼ਜ਼ਾਨੇ ਦਾ ਮੂੰਹ ਖੋਲ੍ਹਣਗੇ।ਉਹਨਾਂ ਕਿਹਾ ਕਿ ਵਿਕਾਸ ਅਤੇ ਖੁਸ਼ਹਾਲੀ ਲਈ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਛੇਵੀਂ ਵਾਰ ਮੁੱਖ ਮੰਤਰੀ ਬਣਾਇਆ ਜਾਵੇ।
ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਸਰਵਨ ਸਿੰਘ ਰਾਮਦਿਵਾਲੀ, ਪ੍ਰੋ: ਸਰਚਾਂਦ ਸਿੰਘ, ਗੁਰਜਿੰਦਰ ਸਿੰਘ ਢਪਈਆਂ, ਸਰਪੰਚ ਗੁਰਪਾਲ ਸਿੰਘ, ਬੀਬੀ ਸੁਖਚੈਨ ਕੌਰ, ਮੇਜਰ ਸਿੰਘ ਕਲੇਰ, ਹਰਦੇਵ ਸਿੰਘ, ਰਣਜੋਤ ਸਿੰਘ, ਗੁਰਦੇਵ ਸਿੰਘ, ਪ੍ਰਮਜੀਤ ਸਿੰਘ, ਸ਼ਮਸ਼ੇਰ ਸਿੰਘ, ਨਗਿੰਦਰ ਕੌਰ ਸਰਾਂ ਆਦਿ ਮੌਜੂਦ ਸਨ।

Leave a Reply

Your email address will not be published. Required fields are marked *