ਪੰਜਾਬ

ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਬਰਨਾਲਾ, 15 ਜਨਵਰੀ : (ਗੁਰਭਿੰਦਰ ਗੁਰੀ)-
ਸਾਬਕਾ ਗਵਰਨਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਸਾਬਕਾ ਕੇਂਦਰੀ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ (91) ਜਿਨਾਂ ਦਾ ਬੀਤੇ ਕੱਲ• ਦਿਹਾਂਤ ਹੋ ਗਿਆ ਸੀ, ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨਾਂ ਦਾ ਅੰਤਿਮ ਸੰਸਕਾਰ ਸਥਾਨਕ ਰਾਮ ਬਾਗ ਵਿਖੇ ਪੂਰੇ ਰਾਜਕੀਯ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਵਾਈ ਫਾਇਰ ਕਰਕੇ ਉਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ।

ਉਨਾਂ ਦੀ ਚਿਖਾ ਨੂੰ ਅਗਨੀ ਉਨਾਂ ਦੀ ਬੇਟੇ ਗਗਨਜੀਤ ਸਿੰਘ ਬਰਨਾਲਾ ਨੇ ਦਿਖਾਈ। ਇਸ ਮੌਕੇ ਸ. ਬਰਨਾਲਾ ਦੀਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ, ਬੇਟਾ ਜਸਜੀਤ ਸਿੰਘ ਬਰਨਾਲਾ, ਪੋਤਰਾ ਸਿਮਰ ਪ੍ਰਤਾਪ ਸਿੰਘ, ਭਾਣਜਾ ਹਰਿੰਦਰ ਪਾਲ ਸਿੰਘ ਖਰੌੜ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ. ਸੁਰਜੀਤ ਸਿੰਘ ਬਰਨਾਲਾ ਕੱਲ• ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਤਾਮਿਲਨਾਡੂ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ. ਅਮਰ ਪ੍ਰਤਾਪ ਸਿੰਘ ਵਿਰਕ, ਜ਼ਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਸ. ਗੁਰਸ਼ਰਨਜੀਤ ਸਿੰਘ ਗਰੇਵਾਲ ਅਤੇ ਵੱਖ-ਵੱਖ ਸਖ਼ਸੀਅਤਾਂ ਨੇ ਉਨਾਂ ਦੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਭਂੇਟ ਕੀਤੀਆਂ। ਸ. ਅਮਰ ਪ੍ਰਤਾਪ ਸਿੰਘ ਵਿਰਕ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਅਰਦਾਸ ਕਰਦਿਆਂ ਵਾਹਿਗੁਰੂ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਦੀ ਪ੍ਰਾਰਥਨਾ ਕੀਤੀ।
ਇਸ ਮੌਕੇ ਜੱਥੇਦਾਰ ਤੋਤਾ ਸਿੰਘ, ਉਤਰਾਂਚਲ ਦੇ ਮੰਤਰੀ ਦਿਨੇਸ਼ ਅਗੱਰਵਾਲ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ , ਨਰੇਸ਼ ਯਾਦਵ, ਸੰਤੋਸ਼ ਸਕਲਾਨੀ, ਪਦਮ ਸ੍ਰੀ ਰਾਜਿੰਦਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਪਰਮਪਾਲ ਕੌਰ ਸਿੱਧੂ, ਐਸ ਡੀ ਐਮ ਅੰਮ੍ਰਿਤ ਸਿੰਘ, ਸਹਾਇਕ ਕਮਿਸ਼ਨਰ ਅਮਰਿੰਦਰ ਸਿੰਘ ਮੱਲ•ੀ, ਵਿਜੈਇੰਦਰ ਸਿੰਗਲਾ, ਕੇਵਲ ਸਿੰਘ ਢਿੱਲੋ, ਸੁਰਿੰਦਰ ਪਾਲ ਸਿੰਘ ਸੀਬੀਆਂ, ਗੁਰਮੀਤ ਸਿੰਘ ਮੀਤ ਹੇਅਰ, ਪਰਮਜੀਤ ਸਿੰਘ ਖਾਲਸਾ, ਗੋਬਿੰਦ ਸਿੰਘ ਕਾਂਝਲਾ, ਸਾਬਕਾ ਆਈ ਜੀ ਜਗਦੀਸ਼ ਮਿੱਤਲ, ਇੰਜ. ਗੁਰਜਿੰਦਰ ਸਿੱਧੂ, ਰੁਪਿੰਦਰ ਸੰਧੂ, ਸੰਜੀਵ ਸ਼ੌਰੀ, ਗੋਪਾਲ ਸਿੰਘ ਦਰਦੀ, ਰਾਜ ਧੌਲਾ, ਸੋਹਣ ਲਾਲ ਮਿੱਤਲ, ਮੱਖਣ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉੱਘੀਆਂ ਸਖ਼ਸੀਅਤਾ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *